ਵਿਦੇਸ਼ਾਂ ਤੋਂ 100 ਕਿਲੋ ਹੈਰੋਇਨ ਸਮੱਗਲਿੰਗ ਕਰ ਚੁੱਕੇ ਮਨੀ ਕਾਲੜਾ ਨੂੰ NCB ਨੇ ਕੀਤਾ ਗ੍ਰਿਫ਼ਤਾਰ
Tuesday, Aug 22, 2023 - 11:34 PM (IST)
ਲੁਧਿਆਣਾ (ਗੌਤਮ)-ਨਾਰਕੋਟਿਕਸ ਕੰਟਰੋਲ ਬਿਊਰੋ (ਐੱਨ. ਸੀ. ਬੀ.) ਦੀ ਟੀਮ ਨੇ ਮੰਗਲਵਾਰ ਨੂੰ ਪਾਕਿਸਤਾਨ ਅਤੇ ਅਫ਼ਗਾਨਿਸਤਾਨ ਦੇ ਨਸ਼ਾ ਸਮੱਗਲਰਾਂ ਨੂੰ ਡਰੱਗ ਮਨੀ ਟ੍ਰਾਂਸਫਰ ਕਰਨ ਦੇ ਦੋਸ਼ ’ਚ ਫੜੇ ਗਏ ਲੁਧਿਆਣਾ ਦੇ ਐਕਸਪੋਰਟਰ ਮਨੀ ਕਾਲੜਾ ਨੂੰ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮ ਨੂੰ ਪਹਿਲਾਂ ਚੰਡੀਗੜ੍ਹ ਨਾਰਕੋਟਿਕਸ ਸੈੱਲ ਦੀ ਪੁਲਸ ਨੇ ਗ੍ਰਿਫ਼ਤਾਰ ਕਰ ਕੇ ਜੁਡੀਸ਼ੀਅਲ ਰਿਮਾਂਡ ’ਤੇ ਭੇਜਿਆ ਸੀ। ਐੱਨ. ਸੀ. ਬੀ. ਨੇ ਮੁਲਜ਼ਮ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕੇ ਗ੍ਰਿਫ਼ਤਾਰ ਕੀਤਾ ਹੈ।
ਇਹ ਖ਼ਬਰ ਵੀ ਪੜ੍ਹੋ : ਧਾਰਮਿਕ ਅਸਥਾਨ ’ਤੇ ਜਾ ਰਹੇ ਨੌਜਵਾਨ ਨਾਲ ਵਾਪਰਿਆ ਭਿਆਨਕ ਹਾਦਸਾ, ਹੋਈ ਦਰਦਨਾਕ ਮੌਤ
ਐੱਨ. ਸੀ. ਬੀ. ਨੂੰ ਉਕਤ ਮੁਲਜ਼ਮ ਦੀ ਸਮੱਗਲਰ ਅਕਸ਼ੇ ਛਾਬੜਾ ਦੇ ਮਾਮਲੇ ਵਿਚ ਭਾਲ ਸੀ, ਜਿਸ ਨੂੰ ਟੀਮ ਨੇ ਭਗੌੜਾ ਕਰਾਰ ਦੇ ਕੇ ਉਸ ਦੀ ਅਤੇ ਉਸ ਦੇ ਪਿਤਾ ਦੀ ਐੱਲ. ਓ. ਸੀ. ਜਾਰੀ ਕੀਤੀ ਹੋਈ ਸੀ, ਜਦਕਿ ਮੁਲਜ਼ਮ ਦੇ ਬਾਕੀ ਤਿੰਨ ਸਾਥੀਆਂ ਨੂੰ ਪਹਿਲਾਂ ਹੀ ਐੱਨ. ਸੀ. ਬੀ. ਨੇ ਗ੍ਰਿਫ਼ਤਾਰ ਕਰਕੇ ਜੇਲ ਭੇਜ ਦਿੱਤਾ ਸੀ, ਜੋ ਮੁਲਜ਼ਮ ਨਾਲ ਮਿਲ ਕੇ ਅਕਸ਼ੇ ਛਾਬੜਾ ਲਈ ਕੰਮ ਕਰਦਾ ਸੀ, ਜਦਕਿ ਉਸ ਦੇ ਪਿਤਾ ਸੁਰਿੰਦਰ ਕਾਲੜਾ ਵੀ ਐੱਨ. ਸੀ. ਬੀ. ਨੂੰ ਵਾਂਟਿਡ ਹਨ। ਮੁਲਜ਼ਮ ਵਿਭਾਗ ਤੋਂ ਬਚਣ ਲਈ ਦਿੱਲੀ, ਲੁਧਿਆਣਾ, ਮੋਹਾਲੀ ਅਤੇ ਹੋਰਨਾਂ ਥਾਵਾਂ ’ਤੇ ਲੁਕ ਕੇ ਰਹਿ ਰਿਹਾ ਸੀ। ਐੱਨ. ਸੀ. ਬੀ. ਵਿਭਾਗ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਵਿਭਾਗ ਨੇ ਮਨੀ ਕਾਲੜਾ ਤੋਂ ਕਈ ਐਂਗਲਾਂ ਨੂੰ ਲੈ ਕੇ ਪੁੱਛਗਿਛ ਕਰਨੀ ਹੈ, ਜਦਕਿ ਮੁਲਜ਼ਮ ਦੇ ਬਾਕੀ ਸਾਥੀਆਂ ਨੂੰ ਲੈ ਕੇ ਵੀ ਐੱਨ. ਸੀ. ਬੀ. ਭਾਲ ਕਰ ਰਹੀ ਹੈ। ਗੌਰ ਹੋਵੇ ਕਿ ਅਕਸ਼ੇ ਛਾਬੜਾ ਮਾਮਲੇ ਵਿਚ ਐੱਨ. ਸੀ. ਬੀ. ਪਹਿਲਾਂ ਹੀ 16 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਇਸ ਦੌਰਾਨ ਟੀਮ ਨੇ 40 ਕਿਲੋ ਹੈਰੋਇਨ ਬਰਾਮਦ ਕੀਤੀ ਸੀ।
ਇਹ ਖ਼ਬਰ ਵੀ ਪੜ੍ਹੋ : ਮਾਨ ਸਰਕਾਰ ਦਾ ਇਕ ਹੋਰ ਮੁਲਾਜ਼ਮ ਪੱਖੀ ਫ਼ੈਸਲਾ, ਨਿਗੂਣੀਆਂ ਤਨਖਾਹਾਂ ’ਤੇ ਕੰਮ ਕਰ ਰਹੇ ਅਧਿਆਪਕ ਕੀਤੇ ਰੈਗੂਲਰ
ਖ਼ਤਰਨਾਕ ਸਮੱਗਲਰ ਹਰਪ੍ਰੀਤ ਨਾਲ ਕੰਮ ਕਰਦਾ ਸੀ ਸੁਰਿੰਦਰ ਕਾਲੜਾ
ਮੁੱਢਲੀ ਪੁੱਛਗਿਛ ਦੌਰਾਨ ਮੁਲਜ਼ਮ ਨੇ ਖ਼ੁਲਾਸਾ ਕੀਤਾ ਹੈ ਕਿ ਖ਼ਤਰਨਾਕ ਸਮੱਗਲਰ ਹਰਪ੍ਰੀਤ ਦੇ ਨਾਲ ਅਕਸ਼ੇ ਛਾਬੜਾ ਦੇ ਸਬੰਧ ਸਨ ਅਤੇ ਉਸੇ ਦੌਰਾਨ ਸੁਰਿੰਦਰ ਕਾਲੜਾ ਵੀ ਉਨ੍ਹਾਂ ਦੇ ਨਾਲ ਮਿਲ ਕੇ ਕੰਮ ਕਰਦਾ ਸੀ। ਫਿਰ ਉਸ ਨੇ ਵੀ ਹਰਪ੍ਰੀਤ ਦੇ ਨਾਲ ਮਿਲ ਕੇ ਡਰੱਗ ਮਨੀ ਟਰਾਂਸਫਰ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਸੀ। ਅਕਸ਼ੇ ਛਾਬੜਾ ਦੀ ਡਰੱਗ ਮਨੀ ਨੂੰ ਮੁੱਖ ਤੌਰ ’ਤੇ ਸੁਰਿੰਦਰ ਕਾਲੜਾ ਅਤੇ ਮਨੀ ਹੀ ਟ੍ਰਾਂਸਫਰ ਕਰਦੇ ਸਨ। ਵਿਦੇਸ਼ਾਂ ਤੋਂ ਮੰਗਵਾਉਣ ਵਾਲੇ ਨਸ਼ਿਆਂ ਨੂੰ ਵੀ ਉਕਤ ਮੁਲਜ਼ਮਾਂ ਦੇ ਸਹਾਰੇ ਹੀ ਪੰਜਾਬ ਅਤੇ ਦਿੱਲੀ ਦੀਆਂ ਵੱਖ-ਵੱਖ ਥਾਵਾਂ ’ਤੇ ਸਪਲਾਈ ਕਰਦਾ ਸੀ। ਮੁਲਜ਼ਮ ਵਿਦੇਸ਼ਾਂ ਤੋਂ ਮੰਗਵਾਏ ਨਸ਼ੀਲੇ ਕੈਮੀਕਲ ਵੀ ਮੁਲਜ਼ਮ ਅਕਸ਼ੇ ਛਾਬੜਾ ਦੀ ਫੈਕਟਰੀ ਵਿਚ ਭੇਜਦਾ ਸੀ, ਜਿਸ ਤੋਂ ਹੈਰੋਇਨ ਤਿਆਰ ਕੀਤੀ ਜਾਂਦੀ ਸੀ, ਜੋ ਅਫ਼ਗਾਨੀ ਨਾਗਰਿਕ ਤਿਆਰ ਕਰਦੇ ਸਨ। ਗੌਰ ਹੋਵੇ ਕਿ ਜੇਲ ਤੋਂ ਜ਼ਮਾਨਤ ’ਤੇ ਆਉਣ ਤੋਂ ਬਾਅਦ ਫਿਲੌਰ ਵਿਚ ਤਿੰਨ ਅਣਪਛਾਤੇ ਵਿਅਕਤੀਆਂ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ।
ਇਹ ਖ਼ਬਰ ਵੀ ਪੜ੍ਹੋ : ਨਿਸ਼ਾਨੇਬਾਜ਼ ਸਿਫ਼ਤ ਸਮਰਾ ਨੇ ਓਲੰਪਿਕਸ ਕੋਟਾ ਕੀਤਾ ਹਾਸਲ, ਖੇਡ ਮੰਤਰੀ ਮੀਤ ਹੇਅਰ ਨੇ ਦਿੱਤੀ ਵਧਾਈ
ਖਾਣ-ਪੀਣ ਵਾਲੀਆਂ ਚੀਜ਼ਾਂ ਦੇ ਜ਼ਰੀਏ ਪਾਕਿਸਤਾਨ ਤੋਂ ਮੰਗਵਾਉਂਦੇ ਸਨ ਨਸ਼ਾ
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਮੁਲਜ਼ਮ ਖਾਣ-ਪੀਣ ਵਾਲੀਆਂ ਚੀਜ਼ਾਂ ਦੇ ਜ਼ਰੀਏ ਹੀ ਨਸ਼ਾ ਮੰਗਵਾਉਂਦੇ ਸਨ। ਮੁਲਜ਼ਮ ਪਾਕਿਸਤਾਨ ਤੋਂ ਟਮਾਟਰ ਚਟਣੀ, ਡ੍ਰਾਈ ਫਰੂਟ ਅਤੇ ਹੋਰ ਸਾਮਾਨ ਮੰਗਵਾਉਂਦੇ ਸਨ, ਮੁਲਜ਼ਮਾਂ ਨੇ ਦੋ ਵਾਰ ਅਟਾਰੀ ਸਰਹੱਦ ਰਾਹੀਂ ਵੀ ਕੰਟੇਨਰ ਮੰਗਵਾਏ ਸਨ, ਜਦਕਿ ਹੋਰਨਾਂ ਪੋਰਟਾਂ ਤੋਂ ਵੀ ਕੰਟੇਨਰ ਮੰਗਵਾਏ ਗਏ ਸਨ। ਮੁਲਜ਼ਮ ਨੇ ਪੁੱਛਗਿੱਛ ’ਚ ਖੁਲਾਸਾ ਕੀਤਾ ਹੈ ਕਿ 5 ਸਾਲ ਵਿਚ ਉਹ ਤਕਰੀਬਨ 1000 ਕਿਲੋ ਹੈਰੋਇਨ ਦੀ ਸਮੱਗਲਿੰਗ ਕਰ ਚੁੱਕੇ ਹਨ। ਦੇਸ਼ ਵਿਚ ਨਸ਼ਾ ਪੁੱਜਣ ਤੋਂ ਬਾਅਦ ਖ਼ਤਰਨਾਕ ਸਮੱਗਲਰ ਹਰਪ੍ਰੀਤ ਅਤੇ ਮੁਲਜ਼ਮ ਅਕਸ਼ੇ ਛਾਬੜਾ ਜ਼ਰੀਏ ਹੀ ਬਾਜ਼ਾਰ ’ਚ ਸਪਲਾਈ ਕੀਤਾ ਜਾਂਦਾ ਸੀ, ਜਦਕਿ ਬਾਕੀ ਸਮੱਗਲਰਾਂ ਨੂੰ ਵੀ ਸਪਲਾਈ ਕੀਤੀ ਜਾਂਦੀ ਸੀ। ਜ਼ਿਆਦਾਤਰ ਬਾਰਡਰ ਕੋਲ ਅਤੇ ਬਾਰਡਰ ਤੋਂ ਪਾਰ ਸਮੱਗਲਰਾਂ ਨਾਲ ਮਿਲ ਕੇ ਹਾਈ ਪ੍ਰੋਫਾਇਲ ਸਮੱਗਲਿੰਗ ਕਰਦੇ ਸਨ।
ਇਹ ਖ਼ਬਰ ਵੀ ਪੜ੍ਹੋ : CEAT ਕ੍ਰਿਕਟ ਰੇਟਿੰਗ ਐਵਾਰਡਜ਼ : ਛਾ ਗਏ ਸ਼ੁਭਮਨ ਗਿੱਲ, ਜਿੱਤੇ 3 ਐਵਾਰਡਜ਼, ਜ਼ਬਰਦਸਤ ਰਿਹਾ 1 ਸਾਲ ਦਾ ਪ੍ਰਦਰਸ਼ਨ
ਅੱਧਾ ਦਰਜਨ ਫਰਮਾਂ ਦਾ ਖ਼ੁਲਾਸਾ
ਵਿਭਾਗੀ ਸੂਤਰਾਂ ਦੇ ਮੁਤਾਬਕ ਮੁਲਜ਼ਮਾਂ ਨੇ ਲੁਧਿਆਣਾ ਤੋਂ ਹੀ ਜੀ. ਐੱਸ. ਟੀ. ਨੰਬਰ ਲੈ ਕੇ ਅਭੀ ਇੰਪੈਕਸ, ਜਗਦੰਬਾ ਟ੍ਰੇਡਸ, ਡਬਲਿਊ. ਐੱਮ. ਕੇ. ਟ੍ਰੇਡਰਸ, ਵਰਮਾ ਟ੍ਰੇਡਿੰਗ ਦੇ ਨਾਂ ਨਾਲ ਕੰਪਨੀਆਂ ਖੋਲ੍ਹੀਆਂ ਹੋਈਆਂ ਸਨ, ਜਿਸ ਤੋਂ ਗਾਰਮੈਂਟ, ਯਾਰਨ ਅਤੇ ਹੋਰ ਸਾਮਾਨ ਦੀ ਬੋਗਸ ਬਿਲਿੰਗ ਕਰਦੇ ਸਨ। ਇਸ ਤਰ੍ਹਾਂ ਦੀਆਂ ਫਰਮਾਂ ਉਕਤ ਮੁਲਜ਼ਮ ਦੇ ਭਰਾ ਸੰਨੀ ਨੇ ਦੁਬਈ ਵਿਚ ਖੋਲ੍ਹੀ ਹੋਈ ਸੀ, ਜੋ ਆਪਣੀਆਂ ਹੀ ਫਰਮਾਂ ਵਿਚ ਟ੍ਰੇਡਿੰਗ ਕਰਕੇ ਡਰੱਗ ਮਨੀ ਨੂੰ ਟ੍ਰਾਂਸਫਰ ਕਰ ਦਿੰਦੇ ਸਨ ਅਤੇ ਸਮੱਗਲਰਾਂ ਨੂੰ ਪੈਸੇ ਨੂੰ ਹਵਾਲਾ ਜ਼ਰੀਏ ਵਿਦੇਸ਼ਾਂ ਨੂੰ ਭੇਜਦੇ ਸਨ। ਮੁਲਜ਼ਮਾਂ ਨੇ ਇਕ ਫਰਮ 2012-13 ਵਿਚ ਵੀ ਖੋਲ੍ਹ ਕੇ ਉਸ ਵਿਚ ਕਈ ਸੌ ਕਰੋੜ ਦਾ ਕੰਮ ਕੀਤਾ ਸੀ, ਜਦਕਿ ਬਾਅਦ ਵਿਚ ਕਈ ਫਰਮਾਂ ਬੰਦ ਵੀ ਕਰਵਾ ਦਿੱਤੀਆਂ ਗਈਆਂ ਸਨ।
ਮੁਲਜ਼ਮ ਦੇ ਤਿੰਨ ਸਾਥੀ ਕਪੂਰ, ਰਿਤੇਸ਼ ਅਤੇ ਕਲੇਰ ਇਸ ਕੰਮ ਵਿਚ ਸਾਥ ਦਿੰਦੇ ਸਨ, ਜੋ ਜੇਲ ਵਿਚ ਹਨ। ਮੁਲਜ਼ਮਾਂ ਦੇ ਜੇਲ ਵਿਚ ਬੰਦ ਕਈ ਖ਼ਤਰਨਾਕ ਸਮੱਗਲਰਾਂ ਨਾਲ ਵੀ ਸਬੰਧ ਰਹੇ ਹਨ, ਜੋ ਜੇਲ ਤੋਂ ਹੀ ਮੁਲਜ਼ਮਾਂ ਨੂੰ ਨਸ਼ਾ ਡਲਿਵਰ ਅਤੇ ਡਰੱਗ ਮਨੀ ਬਾਰੇ ਦੱਸਦੇ ਸਨ। ਮੁਲਜ਼ਮਾਂ ਨੇ ਡਰੱਗ ਮਨੀ ਤੋਂ ਆਉਣ ਵਾਲੇ ਪੈਸਿਆਂ ਨੂੰ ਕਲੱਬਾਂ, ਪ੍ਰਾਪਰਟੀਜ਼ ਵਿਚ ਲਗਾਇਆ ਹੋਇਆ ਹੈ, ਜਿਸ ਸਬੰਧੀ ਐੱਨ. ਸੀ. ਬੀ. ਵੱਲੋਂ ਜਾਂਚ ਕੀਤੀ ਜਾਵੇਗੀ। ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨਾਲ ਲੁਧਿਆਣਾ ਵਿਚ ਬੋਗਸ ਬਿਲਿੰਗ ਕਰਨ ਵਾਲੇ ਕੁਝ ਲੋਕਾਂ ਵਿਚ ਹਫੜਾ-ਦਫੜੀ ਮਚੀ ਹੋਈ ਹੈ। ਇਸ ਮਾਮਲੇ ਵਿਚ ਵਿਭਾਗ ਵੱਲੋਂ ਕੁਝ ਹਵਾਲਾ ਕਾਰੋਬਾਰੀਆਂ ਨੂੰ ਲੈ ਕੇ ਵੀ ਭਾਲ ਕੀਤੀ ਜਾ ਰਹੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8