ਹਰਿਆਣਾ ਦੀ ਸਿਆਸਤ ''ਚ ਮੇਨਕਾ ਗਾਂਧੀ ਦੀ ਐਂਟਰੀ ਦੀਆਂ ਖਬਰਾਂ ਨਾਲ ਹੜਕੰਪ

02/21/2019 5:27:17 PM

ਜਲੰਧਰ (ਨਰੇਸ਼ ਕੁਮਾਰ)— ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਮੇਨਕਾ ਗਾਂਧੀ ਦੇ ਹਰਿਆਣਾ ਲੋਕ ਸਭਾ ਚੋਣਾਂ ਲੜਨ ਦੀਆਂ ਖਬਰਾਂ ਨਾਲ ਹਰਿਆਣਾ ਦੀ ਸਿਆਸਤ 'ਚ ਹੜਕੰਪ ਮਚ ਗਿਆ ਹੈ। ਮੇਨਕਾ ਦੀ ਹਰਿਆਣਾ ਦੀ ਸਿਆਸਤ 'ਚ ਸੰਭਾਵਿਤ ਐਂਟਰੀ ਦੀਆਂ ਖਬਰਾਂ ਨਾਲ ਖਾਸ ਤੌਰ 'ਤੇ ਜੀ. ਟੀ. ਰੋਡ ਬੈਲਟ ਦੇ ਨੇਤਾ ਪਰੇਸ਼ਾਨ ਦੱਸੇ ਜਾ ਰਹੇ ਹਨ। ਸੂਬੇ ਦੀ ਜੀ. ਟੀ. ਰੋਡ ਬੈਲਟ ਪੰਜਾਬੀ ਪ੍ਰਭਾਵ ਵਾਲੀ ਬੈਲਟ ਹੈ ਅਤੇ ਪੂਰੇ ਜੀ. ਟੀ. ਰੋਡ 'ਤੇ ਪੈਣ ਵਾਲੀ ਲੋਕ ਸਭਾ ਸੀਟਾਂ 'ਤੇ ਪੰਜਾਬੀ ਵੋਟ ਨਿਰਣਾਯਕ ਭੂਮਿਕਾ ਅਦਾ ਕਰਦੇ ਹਨ। ਲਿਹਾਜ਼ਾ ਮੇਨਕਾ ਗਾਂਧੀ ਦੀ ਐਂਟਰੀ ਨਾਲ ਹਰਿਆਣਾ 'ਚ ਸਿਆਸੀ ਸਮੀਕਰਨ ਪੂਰੀ ਤਰ੍ਹਾਂ ਬਦਲ ਸਕਦੇ ਹਨ। 
ਮੇਨਕਾ ਦੀਆਂ ਪਰਿਵਾਰਕ ਜੜਾਂ ਕਰਨਾਲ 'ਚ 
ਮੇਨਕਾ ਦੇ ਨਾਨਾ ਦਾਤਰ ਸਿੰਘ ਮੂਲ ਰੂਪ ਨਾਲ ਪੰਜਾਬੀ ਤੋਂ ਹੈ ਅਤੇ ਵੰਡ ਤੋਂ ਬਾਅਦ ਪਾਕਿਸਤਾਨ ਤੋਂ ਆਉਣ ਤੋਂ ਬਾਅਦ ਉਨ੍ਹਾਂ ਨੇ ਡੇਅਰੀ ਫਾਰਮਿੰਗ ਦੇ ਖੇਤਰ 'ਚ ਵਧੀਆ ਨਾਂ ਕਮਾਇਆ ਹੈ ਅਤੇ ਦੇਸ਼ ਦੇ ਵੱਡੇ ਡੇਅਰੀ ਨੂੰ ਕੋਆਪਰੇਟਿਵ ਅਮੂਲ ਦੀ ਸਥਾਪਨਾ ਦਾਤਰ ਸਿੰਘ ਦੇ ਵਿਚਾਰ ਦਾ ਹੀ ਨਤੀਜਾ ਹੈ। ਆਜ਼ਾਦੀ ਤੋਂ ਪਹਿਲਾਂ ਮਿੰਟਗੁਮਰੀ 'ਚ ਰਹਿੰਦੇ ਸਨ, ਜਿੱਥੋਂ ਦੀ ਸਾਹੀਵਾਲ ਨਸਲ ਦੀਆਂ ਗਊਆਂ ਦੁੱਧ ਦੇ ਉਤਪਾਦਨ ਲਈ ਮਸ਼ਹੂਰ ਹਨ। ਉਨ੍ਹਾਂ ਨੇ ਇਸੇ ਕਿਸਮ ਦੀਆਂ ਗਊਆਂ ਦੇ ਜ਼ਰੀਏ ਡੇਅਰੀ ਖੇਤਰ 'ਚ ਵਧੀਆ ਨਾਮ ਕਮਾਇਆ ਹੈ। 
ਮੇਨਕਾ ਦੇ ਪੱਖ 'ਚ ਗੱਲਾਂ 
ਮੇਨਕਾ ਦੇ ਨਾਲ ਗਾਂਧੀ ਸਰਨੇਮ ਜੁੜਿਆ ਹੈ ਅਤੇ ਗਾਂਧੀ ਸਰਨੇਮ ਦਾ ਜਨਤਾ 'ਚ ਵਧੀਆ ਪ੍ਰਭਾਵ ਹੈ। 
ਉਨ੍ਹਾਂ ਦਾ ਅਕਸ ਸਾਫ ਹੈ ਅਤੇ ਉਨ੍ਹਾਂ ਕਿਸੇ ਤਰ੍ਹਾਂ ਦੇ ਭ੍ਰਿਸ਼ਟਾਚਾਰ ਦੇ ਦੋਸ਼ ਨਹੀਂ ਹਨ। 
ਬਤੌਰ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਉਨ੍ਹਾਂ ਦੇ ਕੰਮ ਨੂੰ ਲੈ ਕੇ ਆਲੋਚਨਾ ਨਾਮਾਤਰ ਹੈ। 
ਪੰਜਾਬੀ ਹੋਣ ਦਾ ਫਾਇਦਾ ਮਿਲ ਸਕਦਾ ਹੈ। 
ਮੇਨਕਾ ਦੇ ਆਉਣ ਨਾਲ ਸਥਾਨਕ ਗੁਟਬੰਦੀ 'ਤੇ ਲਗਾਮ ਲੱਗੇਗੀ। 
ਹਰਿਆਣਾ 'ਚ ਮੇਨਕਾ ਕਿਉਂ 
ਲੋਕ ਸਭਾ ਚੋਣਾਂ ਦੌਰਾਨ ਭਾਜਪਾ ਲਈ 1-1 ਸੀਟ ਅਹਿਮੀਅਤ ਰੱਖ ਰਹੀ ਹੈ ਅਤੇ ਹਰਿਆਣਾ 'ਚ ਚੱਲ ਰਹੇ ਸਿਆਸੀ ਮਾਹੌਲ ਅਤੇ ਪਾਰਟੀਆਂ 'ਚ ਚੱਲ ਰਹੀ ਅੰਦਰੂਨੀ ਜੰਗ ਦਰਮਿਆਨ ਪਾਰਟੀ 2014 ਦਾ ਨਤੀਜਾ ਦੋਹਰਾਉਣਾ ਚਾਹੁੰਦੀ ਹੈ। ਭਾਜਪਾ ਨੇ 2014 ਦੀਆਂ ਚੋਣਾਂ 'ਚ ਹਰਿਆਣਾ ਦੀਆਂ 10 ਤੋਂ 7 ਸੀਟਾਂ ਜਿੱਤੀਆਂ ਸਨ। ਮੌਜੂਦਾ ਸਮੇਂ 'ਚ ਹਰਿਆਣਾ 'ਚ ਇਨੈਲੋ ਬੁਰੀ ਤਰ੍ਹਾਂ ਨਾਲ ਵੰਡੀ ਗਈ ਹੈ ਅਤੇ ਕਾਂਗਰਸ 'ਚ ਆਪਸੀ ਜੜਾਂ ਨਹੀਂ ਜਮਾ ਸਕੀ ਹੈ। ਲਿਹਾਜਾ ਮੌਜੂਦਾ ਸਿਆਸੀ ਸਥਿਤੀ ਭਾਜਪਾ ਨੂੰ ਆਪਣੇ ਅਨੁਕੂਲ ਲੱਗ ਰਹੀ ਹੈ। ਅਜਿਹੀ ਸਥਿਤੀ 'ਚ ਮੇਨਕਾ ਗਾਂਧੀ ਨੂੰ ਹਰਿਆਣਾ 'ਚ ਮੈਦਾਨ 'ਚ ਉਤਾਰਿਆ ਜਾਂਦਾ ਹੈ ਤਾਂ ਪਾਰਟੀ ਨੂੰ ਪੂਰੇ ਹਰਿਆਣਾ 'ਚ ਉਨ੍ਹਾਂ ਦੇ ਚਿਹਰੇ ਦਾ ਫਾਇਦਾ ਮਿਲ ਸਕਦਾ ਹੈ। 
ਖੱਟੜ ਤਿਆਰ, ਵਰੁਣ ਗਾਂਧੀ ਪੀਲੀਭੀਤ ਤੋਂ ਲੜ ਸਕਦੇ ਹਨ
ਮੇਨਕਾ ਗਾਂਧੀ 1989,1996,1999,2004 ਅਤੇ 2014 'ਚ 6 ਵਾਰ ਪੀਲੀਭੀਤ ਤੋਂ ਚੋਣਾਂ ਜਿੱਤ ਚੁੱਕੀ ਹਨ ਅਤੇ ਇਹ ਸੀਟ ਉਨ੍ਹਾਂ ਲਈ ਸਭ ਤੋਂ ਸਰੱਖਿਅਤ ਸੀਟ ਮੰਨੀ ਜਾਂਦੀ ਹੈ ਪਰ ਇਸ ਦੇ ਬਾਵਜੂਦ ਉਹ ਹਰਿਆਣਾ ਤੋਂ ਚੋਣਾਂ ਲੜਨ ਲਈ ਤਿਆਰ ਦੱਸੇ ਜਾ ਰਹੇ ਹਨ। ਮੇਨਕਾ ਦੇ ਹਰਿਆਣਾ ਤੋਂ ਚੋਣ ਮੈਦਾਨ 'ਚ ਉਤਰਣ 'ਤੇ ਅੰਤਿਮ ਫੈਸਲਾ ਪਾਰਟੀ ਪ੍ਰਧਾਨ ਅਮਿਤ ਸ਼ਾਹ ਨੇ ਲੈਣਾ ਹੈ ਅਤੇ ਜੇਕਰ ਪਾਰਟੀ ਹਾਈਕਮਾਨ ਉਨ੍ਹਾਂ ਨੂੰ ਪੀਲੀਭੀਤ ਛੱਡ ਕੇ ਹਰਿਆਣਾ ਤੋਂ ਚੋਣ ਲੜਨ ਲਈ ਕਹਿੰਦੀ ਹੈ ਤਾਂ ਉਹ ਆਪਣੀ ਸੀਟ ਬਦਲ ਲੈਣਗੇ। ਦੱਸਿਆ ਜਾ ਰਿਹਾ ਹੈ ਕਿ ਪਾਰਟੀ ਹਾਈਕਮਾਨ 'ਚ ਉਨ੍ਹਾਂ ਦੇ ਨਾਂ ਨੂੰ ਲੈ ਕੇ ਚਰਚਾ ਹੋਈ ਹੈ ਅਤੇ ਹਾਈਕਮਾਨ ਨੇ ਇਸ ਮਾਮਲੇ 'ਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦੀ ਸਲਾਹ ਵੀ ਮੰਗੀ ਸੀ ਅਤੇ ਕਿਹਾ ਜਾ ਰਿਹਾ ਹੈ ਕਿ ਹਾਈਕਮਾਨ ਦੇ ਮੇਨਕਾ ਨੂੰ ਹਰਿਆਣਾ ਤੋਂ ਮੈਦਾਨ 'ਚ ਉਤਾਰਨ 'ਤੇ ਉਨ੍ਹਾਂ ਨੇ ਇਤਰਾਜ਼ ਜਤਾਇਆ ਹੈ। 
ਵਰੁਣ ਗਾਂਧੀ ਕਿਉਂ ਜਾਣਗੇ ਪੀਲੀਭੀਤ
ਮੇਨਕਾ ਗਾਂਧੀ ਦੇ ਪੀਲੀਭੀਤ ਸੀਟ ਤੋਂ ਚੋਣਾਂ ਲੜਨ ਦੀ ਸਥਿਤੀ 'ਚ ਵਰੁਣ ਗਾਂਧੀ ਆਪਣੀ ਮੌਜੂਦਾ ਸੁਲਤਾਨਪੁਰ ਲੋਕ ਸਭਾ ਸੀਟ ਛੱਡ ਕੇ ਪੀਲੀਭੀਤ ਜਾ ਸਕਦੇ ਹਨ। ਵਰੁਣ 2009 'ਚ ਵੀ ਪੀਲੀਭੀਤ ਤੋਂ ਚੋਣਾਂ ਲੜ ਕੇ ਜਿੱਤੇ ਸਨ, ਫਿਲਹਾਲ ਪੀਲੀਭੀਤ ਉਨ੍ਹਾਂ ਲਈ ਨਵਾਂ ਨਹੀਂ ਹੈ। ਵਰੁਣ ਗਾਂਧੀ ਪਿਛਲੀਆਂ ਚੋਣਾਂ ਦੌਰਾਨ ਤ੍ਰਿਕੌਣੀ ਲੜਾਈ 'ਚ ਸੁਲਤਾਨਪੁਰ ਸੀਟ ਤੋਂ ਜਿੱਤ ਗਏ ਸਨ ਪਰ ਇਸ ਚੋਣਾਂ ਦੌਰਾਨ ਸਮਾਜਵਾਦੀ ਪਾਰਟੀ ਅਤੇ ਬਹੁਜਨ ਸਮਾਜ ਪਾਰਟੀ ਦੇ ਗਠਜੋੜ ਤੋਂ ਬਾਅਦ ਵਰੁਣ ਲਈ ਆਪਣੀ ਸੁਲਤਾਨਪੁਰ ਸੀਟ 'ਤੇ ਸਥਿਤੀ 2014 ਵਰਗੀ ਸਹਿਜ ਨਹੀਂ ਹੈ, ਕਿਉਂਕਿ ਪਿਛਲੀਆਂ ਚੋਣਾਂ 'ਚ ਵਰੁਣ ਗਾਂਧੀ ਨੂੰ ਇਸ ਸੀਟ 'ਤੇ 410348 ਵੋਟਾਂ ਮਿਲੀਆਂ ਸਨ, ਜਦਕਿ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਪਵਨ ਪਾਂਡੇ ਨੂੰ 231446 ਵੋਟਾਂ ਮਿਲੀਆਂ ਸਨ। ਇਨ੍ਹਾਂ ਦੋਵਾਂ ਦੀਆਂ ਵੋਟਾਂ ਵਰੁਣ ਗਾਂਧੀ ਨੂੰ ਹਾਸਲ ਹੋਏ ਵੋਟਾਂ ਦੇ ਮੁਕਾਬਲੇ ਵੱਧ ਸਨ ਫਿਲਹਾਲ ਇਸ ਵਾਰ ਸੁਲਤਾਨਪੁਰ 'ਚ ਲੜਾਈ ਸੌਖੀ ਨਹੀਂ ਹੈ।


shivani attri

Content Editor

Related News