ਸ਼ਿਵਰਾਜ ਸਿੰਘ ਚੌਹਾਨ ਖਿਲਾਫ ਪ੍ਰਦਰਸ਼ਨ ਕਰ ਰਹੇ ਕਾਂਗਰਸੀਆਂ ਦੀ ਪੁਲਸ ਨਾਲ ਹੋਈ ਝੜਪ

Saturday, Jun 10, 2017 - 07:04 PM (IST)

ਸ਼ਿਵਰਾਜ ਸਿੰਘ ਚੌਹਾਨ ਖਿਲਾਫ ਪ੍ਰਦਰਸ਼ਨ ਕਰ ਰਹੇ ਕਾਂਗਰਸੀਆਂ ਦੀ ਪੁਲਸ ਨਾਲ ਹੋਈ ਝੜਪ

ਚੰਡੀਗੜ੍ਹ— ਮੱਧ-ਪ੍ਰਦੇਸ਼ 'ਚ ਕਿਸਾਨਾਂ ਨਾਲ ਹੋਈ ਬਰਬਰਤਾ ਨੂੰ ਲੈ ਕੇ ਕਾਂਗਰਸ ਨੇ ਸ਼ਨੀਵਾਰ ਨੂੰ ਮੁੱਖ ਮੰਤਰੀ ਚੌਹਾਨ ਦੇ ਖਿਲਾਫ ਚੰਡੀਗੜ੍ਹ 'ਚ ਪ੍ਰਦਰਸ਼ਨ ਕਰਕੇ ਯਾਤਰਾ ਕੱਢੀ। ਇਸ ਦੌਰਾਨ ਕਾਂਗਰਸੀਆਂ ਨੂੰ ਰੋਕ ਰਹੀ ਪੁਲਸ ਦੀ ਵਰਕਰਾਂ ਦੇ ਨਾਲ ਝੜਪ ਹੋ ਗਈ। ਪੁਲਸ ਨੇ ਕਾਂਗਰਸੀਆਂ ਨੂੰ ਕਾਬੂ ਕਰਨ ਲਈ ਵਾਟਰ ਕੈਨਨ ਦੀ ਵਰਤੋਂ ਕੀਤੀ। ਜ਼ਿਕਰਯੋਗ ਹੈ ਕਿ ਮੱਧ ਪ੍ਰਦੇਸ਼ ਦੇ ਮੰਦਸੌਰ 'ਚ ਅੰਦੋਲਨ ਦੌਰਾਨ ਪੁਲਸ ਫਾਇਰਿੰਗ 'ਚ ਮਾਰੇ ਗਏ ਕਿਸਾਨਾਂ ਦੇ ਪੱਖ 'ਚ ਉਥੋਂ ਦੇ ਹੋਰ ਕਿਸਾਨ ਗੁੱਸੇ ਹੋ ਚੁੱਕੇ ਹਨ, ਜਿਸ ਕਾਰਨ ਉਥੋਂ ਦੇ ਹਾਲਾਤ ਕਾਫੀ ਵਿਗੜ ਗਏ ਹਨ। ਪ੍ਰਸ਼ਾਸਨ ਨੇ ਬੇਕਾਬੂ ਹੁੰਦੇ ਹਾਲਾਤ ਨੂੰ ਕੰਟਰੋਲ ਕਰਨ ਲਈ ਮੰਦਸੌਰ 'ਚ ਕਰਫਿਊ ਲਗਾ ਦਿੱਤਾ ਹੈ। ਮੰਦਸੋਰ ਦੇ ਪਾਰਸ਼ਵਨਾਥ 'ਚ ਕਿਸਾਨ ਫਸਲ ਦੀ ਸਹੀ ਕੀਮਤ ਦੀ ਮੰਗ ਨੂੰ ਲੈ ਕੇ ਅੰਦੋਲਨ ਕਰ ਰਹੇ ਸਨ।


Related News