ਮਨਦੀਪ ਕੌਰ ਵੱਲੋਂ ਆਸਟਰੇਲੀਆ ''ਚ ਡਿਗਰੀ ਪ੍ਰਾਪਤ ਕਰਨ ''ਤੇ ਪਿੰਡ ''ਚ ਖੁਸ਼ੀ ਦਾ ਮਾਹੌਲ

Saturday, Jul 22, 2017 - 07:28 AM (IST)

ਮਨਦੀਪ ਕੌਰ ਵੱਲੋਂ ਆਸਟਰੇਲੀਆ ''ਚ ਡਿਗਰੀ ਪ੍ਰਾਪਤ ਕਰਨ ''ਤੇ ਪਿੰਡ ''ਚ ਖੁਸ਼ੀ ਦਾ ਮਾਹੌਲ

ਨਿਹਾਲ ਸਿੰਘ ਵਾਲਾ/ਬਿਲਾਸਪੁਰ  (ਬਾਵਾ/ਜਗਸੀਰ) - ਹਲਕੇ ਦੇ ਪਿੰਡ ਮਧੇਕੇ ਵਾਸੀ ਮਨਦੀਪ ਕੌਰ ਮਧੇਕੇ ਵੱਲੋਂ ਆਸਟਰੇਲੀਆ 'ਚ ਮਾਈਗਰੇਸ਼ਨ ਲਾਅ ਦੀ ਡਿਗਰੀ ਹਾਸਲ ਕਰਨ 'ਤੇ ਪਿੰਡ 'ਚ ਖੁਸ਼ੀ ਦਾ ਮਾਹੌਲ ਹੈ। ਮਨਦੀਪ ਕੌਰ ਮਾਈ ਚੁਆਇਸ ਵੀਜ਼ਾ ਐਡਵਾਈਜ਼ਰ ਨਿਹਾਲ ਸਿੰਘ ਵਾਲਾ ਦੀ ਟੀਮ ਮੈਂਬਰ ਹੈ। ਐੱਮ. ਡੀ. ਸੰਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ ਮਨਦੀਪ ਕੌਰ ਦੀ ਇਸ ਪ੍ਰਾਪਤੀ 'ਤੇ ਪੂਰੇ ਇਲਾਕੇ ਨੂੰ ਮਾਣ ਹੈ ਕਿਉਂਕਿ ਇਸ ਹਲਕੇ ਦੇ ਵਿਦਿਆਰਥੀਆਂ ਨੂੰ ਵਿਦੇਸ਼ 'ਚ ਪੜ੍ਹਾਈ ਕਰਨ ਲਈ ਸਹੀ ਜਾਣਕਾਰੀ ਪ੍ਰਾਪਤ ਕਰਨ ਲਈ ਸਹੂਲਤ ਮਿਲੇਗੀ।


Related News