ਜਲੰਧਰ ''ਚ ਵਾਪਰੀ ਵਾਰਦਾਤ, ਵਿਅਕਤੀ ਨੇ ਖੁਦ ਨੂੰ ਮਾਰੀ ਗੋਲੀ (ਤਸਵੀਰਾਂ)

Thursday, Jan 02, 2020 - 06:43 PM (IST)

ਜਲੰਧਰ ''ਚ ਵਾਪਰੀ ਵਾਰਦਾਤ, ਵਿਅਕਤੀ ਨੇ ਖੁਦ ਨੂੰ ਮਾਰੀ ਗੋਲੀ (ਤਸਵੀਰਾਂ)

ਜਲੰਧਰ (ਮਹੇਸ਼, ਮ੍ਰਿਦਲ)— ਨਵੇਂ ਸਾਲ ਦੇ ਦੂਜੇ ਦਿਨ ਚੜ੍ਹਦੀ ਸਵੇਰੇ ਰਾਮਾਮੰਡੀ ਵਿਖੇ ਇਕ ਵਿਅਕਤੀ ਵੱਲੋਂ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਮੌਤ ਨੂੰ ਗਲੇ ਲਗਾਉਣ ਵਾਲੇ ਵਿਅਕਤੀ ਦੀ ਪਛਾਣ ਹਰਦੀਪ ਸ਼ਰਮਾ ਉਰਫ ਬੱਬੂ (52) ਪੁੱਤਰ ਦੀਨਾ ਨਾਥ ਦੇ ਰੂਪ 'ਚ ਹੋਈ ਹੈ।

PunjabKesari

ਮਿਲੀ ਜਾਣਕਾਰੀ ਰਾਮਾਮੰਡੀ ਵਿਖੇ ਗੁਰਦੁਆਰਾ ਸਿੰਘ ਸਭਾ ਵਾਲੀ ਗਲੀ 'ਚ ਰਹਿੰਦੇ ਹਰਦੀਪ ਸ਼ਰਮਾ ਉਰਫ ਬੱਬੂ ਨੇ ਅੱਜ ਸਵੇਰੇ ਤੜਕੇ ਦੇਸੀ ਪਿਸਤੌਲ ਦੇ ਨਾਲ ਮੂੰਹ 'ਚ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਸੂਚਨਾ ਪਾ ਕੇ ਮੌਕੇ 'ਤੇ ਪਹੁੰਚੇ ਏ. ਸੀ. ਪੀ. ਸੈਂਟਰਲ ਹਰਸਿਮਰਤ ਸਿੰਘ ਸ਼ੇਤਰਾ ਨੇ ਦੱੱਸਿਆ ਕਿ ਉਨ੍ਹਾਂ ਨੂੰ ਜਿਵੇਂ ਹੀ ਵਿਅਕਤੀ ਦੇ ਖੁਦਕੁਸ਼ੀ ਕਰਨ ਦੀ ਸੂਚਨਾ ਮਿਲੀ ਤਾਂ ਉਹ ਪੁਲਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ।

PunjabKesari

ਉਨ੍ਹਾਂ ਦੱਸਿਆ ਕਿ ਲਾਸ਼ ਨੂੰ ਕਬਜ਼ੇ 'ਚ ਲੈ ਲਿਆ ਗਿਆ ਹੈ ਅਤੇ ਫਿਲਹਾਲ ਅਜੇ ਖੁਦਕੁਸ਼ੀ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਮੌਕੇ 'ਤੇ ਪਹੁੰਚੀ ਪੁਲਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਮਿਲੀ ਜਾਣਕਾਰੀ ਮੁਤਾਬਤ ਉਕਤ ਵਿਅਕਤੀ ਬੀ. ਐੱਸ. ਐੱਫ 'ਚ ਨੌਕਰੀ ਕਰਦਾ ਸੀ ਅਤੇ ਅਸਲਾ ਡਿਲਿਵਰੀ ਦੇ ਇਕ ਮਾਮਲੇ 'ਚ ਇਹ ਫੜਿਆ ਗਿਆ ਸੀ। ਇਸ ਤੋਂ ਬਾਅਦ ਹਰਦੀਪ ਸ਼ਰਮਾ ਨੂੰ ਬੀ. ਐੱਸ. ਐੱਫ 'ਚੋਂ ਡਿਸਮਿਸ ਕਰ ਦਿੱਤਾ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਡਿਸਮਿਸ ਹੋਣ ਤੋਂ ਬਾਅਦ ਉਕਤ ਵਿਅਕਤੀ ਕਾਫੀ ਪਰੇਸ਼ਾਨ ਰਹਿੰਦਾ ਸੀ।

PunjabKesari

ਪਤਨੀ ਦਾ ਕਹਿਣਾ ਹੈ ਕਿ 10 ਸਾਲ ਪਹਿਲਾਂ ਹਰਦੀਪ ਨੂੰ ਨੌਕਰੀ 'ਚੋਂ ਕੱਢਿਆ ਗਿਆ ਸੀ। ਇਹ ਗੱਲ ਵੀ ਸਾਹਮਣੇ ਆਈ ਹੈ ਕਿ ਜਿਸ ਪਿਸਤੌਲ ਦੇ ਨਾਲ ਵਿਅਕਤੀ ਨੇ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕੀਤੀ ਹੈ, ਉਹ ਨਾਜਾਇਜ਼ ਪਿਸਤੌਲ ਸੀ।

PunjabKesari


author

shivani attri

Content Editor

Related News