ਜਲੰਧਰ: ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ਗੋਲਗੱਪੇ ਲਗਾਉਣ ਵਾਲਾ ਪ੍ਰਵਾਸੀ ਮਜ਼ਦੂਰ
Friday, Jul 10, 2020 - 06:52 PM (IST)
ਆਦਮਪੁਰ (ਦਿਲਬਾਗੀ, ਚਾਂਦ)— ਆਦਮਪੁਰ ਮੇਨ ਰੋਡ 'ਤੇ ਗੋਲਗੱਪਿਆਂ ਅਤੇ ਟਿੱਕੀਆਂ ਦਾ ਕੰਮ ਕਰਨ ਵਾਲੇ ਪ੍ਰਵਾਸੀ ਮਜ਼ਦੂਰ ਦਾ ਦੇਰ ਰਾਤ ਤੇਜ਼ਧਾਰ ਹਥਿਆਰਾਂ ਨਾਲ ਵੱਢ ਕੇ ਕਤਲ ਕਰ ਦਿੱਤਾ ਗਿਆ। ਕਤਲ ਦੀ ਵਾਰਦਾਤ ਨੂੰ ਇੰਨੀ ਬੁਰੀ ਤਰ੍ਹਾਂ ਅੰਜਾਮ ਦਿੱਤਾ ਗਿਆ ਕਿ ਉਕਤ ਵਿਅਕਤੀ ਦੀ ਗੱਲ੍ਹ ਅਤੇ ਬਾਂਹ ਕੱਟ ਦਿੱਤੀ ਗਈ। ਘਟਨਾ ਦੀ ਖਬਰ ਮਿਲਦੇ ਹੀ ਆਦਮਪੁਰ 'ਚ ਸਨਸਨੀ ਫੈਲ ਗਈ। ਮ੍ਰਿਤਕ ਦੀ ਪਛਾਣ ਪੱਪੂ ਕੁਮਾਰ (40) ਪੁੱਤਰ ਤਹਿਸੀਲਦਾਰ ਸਿੰਘ ਵਾਸੀ ਅਲੀਗੜ੍ਹ ਯੂ. ਪੀ. ਹਾਲ ਵਾਸੀ ਆਦਮਪੁਰ ਵਜੋ ਹੋਈ ਹੈ।
ਇਹ ਵੀ ਪੜ੍ਹੋ: ਵੀਜ਼ਾ ਸੈਂਟਰ 'ਚ ਤਨਖ਼ਾਹ ਲੈਣ ਗਈ ਕੁੜੀ ਦਾ ਬਾਊਂਸਰਾਂ ਨੇ ਭਰਾ ਸਣੇ ਚਾੜ੍ਹਿਆ ਕੁਟਾਪਾ, ਧੂਹ-ਧੂਹ ਖਿੱਚਿਆ (ਵੀਡੀਓ)
ਪ੍ਰਾਪਤ ਜਾਣਕਾਰੀ ਅਨੁਸਾਰ ਪੱਪੂ ਕੁਮਾਰ ਰੋਜ਼ਾਨਾ ਦੀ ਤਰ੍ਹਾਂ ਸ਼ਾਮ ਨੂੰ ਆਪਣੇ ਗੋਲਗੱਪਿਆਂ ਦੀ ਰੇਹੜੀ ਨੂੰ ਬੰਦ ਕਰਕੇ ਆਪਣੇ ਘਰ ਆ ਗਿਆ ਸੀ। ਅੱਜ ਸਵੇਰੇ 6 ਵਜੇ ਦੇ ਕਰੀਬ ਉਸ ਦੇ ਕੋਲ ਕੰਮ ਕਰਨ ਵਾਲਾ ਪੰਕਜ ਉਸ ਦੇ ਘਰ ਗਿਆ ਤਾਂ ਉਸ ਨੇ ਬਾਹਰੋਂ ਤਾਲਾ ਲੱਗਾ ਵੇਖਿਆ ਅਤੇ ਨਾਲ ਹੀ ਐਕਟਿਵਾ ਡਿੱਗੀ ਹੋਈ ਵੇਖੀ।ਜਦੋਂ ਪੰਕਜ ਨੇ ਅੰਦਰ ਜਾ ਕੇ ਵੇਖਿਆ ਤਾਂ ਪੱਪੂ ਕੁਮਾਰ ਦੀ ਲਾਸ਼ ਮੰਜੇ 'ਤੇ ਪਈ ਹੋਈ ਸੀ ਅਤੇ ਉਸ ਦੀ ਗਰਦਨ ਅਤੇ ਬਾਂਹ ਤੇਜ਼ ਹਥਿਆਰਾਂ ਨਾਲ ਕੱਟ ਕੇ ਬੜੀ ਹੀ ਬੇਰਹਿਮੀ ਨਾਲ ਉਸ ਦਾ ਕਤਲ ਕੀਤਾ ਗਿਆ ਸੀ।
ਇਹ ਵੀ ਪੜ੍ਹੋ: ਜਲੰਧਰ ’ਚ ਵਧੀ ‘ਕੋਰੋਨਾ’ ਪੀੜਤਾਂ ਦੀ ਗਿਣਤੀ, 49 ਨਵੇਂ ਮਾਮਲੇ ਮਿਲੇ
ਮ੍ਰਿਤਕ ਪੱਪੂ ਕੁਮਾਰ ਦੀ ਪਤਨੀ ਬਿਮਲੇਸ਼ ਦੇਵੀ ਨੇ ਦੱਸਿਆ ਕਿ ਉਨ੍ਹਾਂ ਨੇ ਥੋੜੀ ਹੀ ਦੇਰ ਪਹਿਲਾਂ ਇਹ ਮਕਾਨ ਖਰੀਦਿਆ ਸੀ, ਜਿੱਥੇ ਪੱਪੂ ਕੁਮਾਰ ਇਕੱਲਾ ਹੀ ਸੌਂਦਾ ਸੀ ਜਦ ਕਿ ਉਸ ਦਾ ਪਰਿਵਾਰ 'ਚ 3 ਲੜਕੀਆਂ ਅਤੇ 1 ਲੜਕਾ ਜੱਟਾਂ ਮੁਹੱਲਾਂ ਆਦਮਪੁਰ 'ਚ ਰਹਿੰਦੇ ਹਨ। ਉਨ੍ਹਾਂ ਦੱਸਿਆ ਕਿ ਪੱਪੂ ਕੁਮਾਰ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ। ਕਤਲ ਦੀ ਇਸ ਵਾਰਦਾਤ ਦਾ ਪਤਾ ਲੱਗਦਿਆ ਹੀ ਐੱਸ. ਪੀ. ਡੀ. ਸਰਬਜੀਤ ਸਿੰਘ ਬਾਹੀਆ, ਡੀ. ਐੱਸ. ਪੀ. ਆਦਮਪੁਰ ਹਰਿੰਦਰ ਸਿੰਘ ਮਾਨ, ਸੀ. ਆਈ. ਏ. ਸਟਾਫ ਦੇ ਇੰਚਾਰਜ ਸ਼ਿਵ ਕੁਮਾਰ, ਵਧੀਕ ਥਾਣਾ ਮੁਖੀ ਆਦਮਪੁਰ ਜੀ. ਐੱਸ. ਨਾਗਰਾ ਫੋਰੈਂਸਿੰਕ ਟੀਮ ਅਤੇ ਹੋਰ ਪੁਲਸ ਅਧਿਕਾਰੀ ਮੌਕੇ 'ਤੇ ਪਹੁੰਚੇ ਅਤੇ ਕਤਲ ਦੀ ਡੂਘਾਈ ਨਾਲ ਜਾਂਚ ਕਰਨ ਲੱਗੇ।
ਕੀ ਕਹਿਣਾ ਹੈ ਐੱਸ. ਪੀ. ਡੀ. ਸਰਬਜੀਤ ਸਿੰਘ ਦਾ
ਇਸ ਮੌਕੇ ਐੱਸ. ਪੀ. ਡੀ. ਸਰਬਜੀਤ ਸਿੰਘ ਬਾਹੀਆ ਨੇ ਦੱਸਿਆ ਕਿ ਇਹ ਵਾਰਦਾਤ ਲੁੱਟਖੋਹ ਦੀ ਨਹੀਂ ਲੱਗ ਰਹੀ ਕਿਉਂਕਿ ਮ੍ਰਿਤਕ ਪੱਪੂ ਕੁਮਾਰ ਦੇ ਤਿੰਨ ਮੋਬਾਇਲ ਅਤੇ 20 ਹਜ਼ਾਰ ਰੁਪਏ ਦੇ ਕਰੀਬ ਨਕਦੀ ਉਸ ਦੀ ਜੇਬ 'ਚੋਂ ਮਿਲੀ ਹੈ। ਉਨ੍ਹਾਂ ਕਿਹਾ ਕਿ ਇਸ ਕਤਲ ਦੀ ਗੁੱਥੀ ਨੂੰ ਜਲਦੀ ਹੀ ਸੁਲਝਾ ਲਿਆ ਜਾਵੇਗਾ ਅਤੇ ਪੁਲਸ ਇਸ ਕਤਲ ਨੂੰ ਲੈ ਕੇ ਕਈ ਥਿਊਰੀਆਂ 'ਤੇ ਕੰਮ ਕਰ ਰਹੀ ਹੈ ਅਤੇ ਆਲੇ-ਦੁਆਲੇ ਦੇ ਸੀ. ਸੀ. ਟੀ. ਵੀ. ਕੈਮਰਿਆਂ ਨੂੰ ਖੰਗਾਲਿਆ ਜਾ ਰਿਹਾ ਹੈ। ਸੂਤਰਾਂ ਅਨੁਸਾਰ ਪੁਲਸ ਨੇ ਕਤਲ ਦੇ ਦੋਸ਼ 'ਚ ਇਕ ਵਿਅਕਤੀ ਨੂੰ ਸ਼ੱਕ ਦੇ ਆਧਾਰ 'ਤੇ ਹਿਰਾਸਤ 'ਚ ਲੈ ਲਿਆ ਹੈ। ਪੁਲਸ ਵੱਲੋਂ ਮ੍ਰਿਤਕ ਦੇ ਪੁੱਤਰ ਸ਼ਿਵਮ ਕੁਮਾਰ ਦੇ ਬਿਆਨਾਂ 'ਤੇ ਅਣਪਛਾਤੇ ਵਿਅਕਤੀਆਂ ਵਿਰੁੱਧ ਪਰਚਾ ਦਰਜ ਕਰਕੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਜਲੰਧਰ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: ਕਲਯੁਗੀ ਨੂੰਹ ਦੀ ਖ਼ੌਫਨਾਕ ਹਰਕਤ, ਭੈਣ ਤੇ ਆਪਣੇ ਦੋਸਤ ਨਾਲ ਮਿਲ ਕੇ ਕੀਤਾ ਸਹੁਰੇ ਦਾ ਕਤਲ