ਲੁਧਿਆਣਾ 'ਚ ਵਿਅਕਤੀ ਦਾ ਸਿਰ 'ਚ ਰਾਡ ਮਾਰ ਕੇ ਕਤਲ, ਲਾਸ਼ ਨਾਲ ਜੋ ਕੀਤਾ, ਸੁਣ ਕੰਬ ਜਾਵੇਗੀ ਰੂਹ

Tuesday, Sep 12, 2023 - 10:21 AM (IST)

ਲੁਧਿਆਣਾ 'ਚ ਵਿਅਕਤੀ ਦਾ ਸਿਰ 'ਚ ਰਾਡ ਮਾਰ ਕੇ ਕਤਲ, ਲਾਸ਼ ਨਾਲ ਜੋ ਕੀਤਾ, ਸੁਣ ਕੰਬ ਜਾਵੇਗੀ ਰੂਹ

ਲੁਧਿਆਣਾ (ਰਿਸ਼ੀ) : 2 ਦਿਨ ਪਹਿਲਾਂ ਘਰੋਂ ਲਾਪਤਾ ਹੋਏ 3 ਬੱਚਿਆਂ ਦੇ ਪਿਓ ਦਾ ਕਬਾੜੀਏ ਨੇ ਪੁਰਾਣੀ ਰੰਜਿਸ਼ ਤਹਿਤ ਆਪਣੇ ਦੋਸਤ ਨਾਲ ਮਿਲ ਕੇ ਸਿਰ ’ਤੇ ਰਾਡ ਮਾਰ ਕੇ ਕਤਲ ਕਰ ਦਿੱਤਾ। ਇਸ ਤੋਂ ਬਾਅਦ ਲਾਸ਼ ਲਿਫ਼ਾਫ਼ੇ ’ਚ ਪਾ ਆਟੋ ’ਚ ਲੱਦ ਕੇ ਨਹਿਰ ’ਚ ਸੁੱਟ ਦਿੱਤੀ। ਦੇਰ ਰਾਤ ਖ਼ਬਰ ਲਿਖੇ ਜਾਣ ਤੱਕ ਪੁਲਸ ਦੀਆਂ ਟੀਮਾਂ ਲਾਸ਼ ਦੀ ਭਾਲ ’ਚ ਜੁੱਟੀਆਂ ਹੋਈਆਂ ਸਨ। ਉੱਥੇ ਕਤਲ ਦਾ ਮਾਮਲਾ ਦਰਜ ਕਰਨ ਦੀ ਪ੍ਰਕਿਰਿਆ ਪੂਰੀ ਕੀਤੀ ਜਾ ਰਹੀ ਹੈ। ਮ੍ਰਿਤਕ ਦੀ ਪਛਾਣ ਗਗਨਦੀਪ ਸਿੰਘ (40) ਨਿਵਾਸੀ ਬਾਬਾ ਦੀਪ ਸਿੰਘ ਨਗਰ ਵਜੋਂ ਹੋਈ ਹੈ। ਜਾਣਕਾਰੀ ਦਿੰਦਿਆਂ ਚਾਚੇ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਗਗਨ ਦੇ 2 ਧੀਆਂ ਅਤੇ 1 ਪੁੱਤਰ ਹੈ। ਸਭ ਤੋਂ ਛੋਟੀ ਧੀ ਸਿਰਫ 3 ਮਹੀਨਿਆਂ ਦੀ ਹੈ। ਬੀਤੀ 9 ਸਤੰਬਰ ਦੀ ਸ਼ਾਮ 4.30 ਵਜੇ ਘਰੋਂ ਗਿਆ ਸੀ, ਜਿਸ ਤੋਂ ਬਾਅਦ ਵਾਪਸ ਨਹੀਂ ਆਇਆ।

ਇਹ ਵੀ ਪੜ੍ਹੋ : ਖੰਨਾ 'ਚ ਨਾਜਾਇਜ਼ ਅਸਲਾ ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼, 2 ਲੋਕ ਗ੍ਰਿਫ਼ਤਾਰ

ਪਹਿਲਾਂ ਰਿਸ਼ਤੇਦਾਰ ਆਪਣੇ ਪੱਧਰ ’ਤੇ ਭਾਲ ਕਰਦੇ ਰਹੇ ਪਰ ਕੋਈ ਸੁਰਾਗ ਹੱਥ ਨਹੀਂ ਲੱਗਾ ਤਾਂ ਥਾਣਾ ਦੁੱਗਰੀ ਦੀ ਪੁਲਸ ਨੂੰ ਸ਼ਿਕਾਇਤ ਦਿੱਤੀ। ਗਗਨ ਆਪਣੇ ਕੋਲ ਮੋਬਾਇਲ ਵੀ ਨਹੀਂ ਰੱਖਦਾ ਸੀ। ਉੱਥੇ 10 ਸਤੰਬਰ ਨੂੰ ਉਨ੍ਹਾਂ ਨੂੰ ਪਤਾ ਲੱਗਾ ਕਿ ਜਦ ਗਗਨ ਘਰੋਂ ਗਿਆ ਸੀ ਤਾਂ ਕੁਝ ਦੂਰੀ ’ਤੇ ਚੌਹਾਨ ਨਗਰ ’ਚ ਉਸ ਦਾ ਦੋਸਤ ਮਿਲਿਆ, ਜਿਸ ਨੂੰ ਗਗਨ ਨੇ ਕਬਾੜੀਏ ਕੋਲ ਛੱਡਣ ਨੂੰ ਕਿਹਾ ਸੀ। ਦੋਸਤ ਨੇ ਇਸ ਗੱਲ ਦੀ ਪੁਸ਼ਟੀ ਵੀ ਕੀਤੀ, ਉੱਥੇ ਗਗਨ ਨੂੰ ਲਿਜਾਣ ਦੀ ਫੁਟੇਜ ਵੀ ਰਿਸ਼ਤੇਦਾਰਾਂ ਨੂੰ ਮਿਲ ਗਈ ਹੈ। ਜਦ ਰਿਸ਼ਤੇਦਾਰ ਗੋਦਾਮ ’ਤੇ ਪੁੱਜੇ ਤਾਂ ਅੰਦਰ ਖੂਨ ਦੇ ਨਿਸ਼ਾਨ ਸਨ, ਉੱਥੇ ਇਕ ਕੁਰਸੀ ਵੀ ਟੁੱਟੀ ਪਈ ਸੀ, ਜੋ ਖੂਨ ਨਾਲ ਲਿੱਬੜੀ ਹੋਈ ਸੀ, ਜਿਸ ਤੋਂ ਬਾਅਦ ਤੁਰੰਤ ਪੁਲਸ ਨੂੰ ਸੂਚਨਾ ਦਿੱਤੀ ਗਈ। ਮੌਕੇ ’ਤੇ ਪੁੱਜੀ ਪੁਲਸ ਵੱਲੋਂ ਫਾਰੈਂਸਿਕ ਟੀਮ ਨਾਲ ਮਿਲ ਕੇ ਕਈ ਸੈਂਪਲ ਭਰੇ ਗਏ ਹਨ। ਨੇੜੇ ਦੇ ਲੋਕਾਂ ਨਾਲ ਗੱਲ ਕਰਨ ’ਤੇ ਉਨ੍ਹਾਂ ਦੱਸਿਆ ਕਿ ਕਬਾੜੀਏ ਨੇ ਖੂਨ ਲੱਗੇ ਕੱਪੜੇ ਧੋਤੇ ਹਨ।

ਇਹ ਵੀ ਪੜ੍ਹੋ : Rain Update : ਕਈ ਸੂਬਿਆਂ 'ਚ ਤੂਫ਼ਾਨੀ ਮੀਂਹ ਨੇ ਮਚਾਈ ਭਾਰੀ ਤਬਾਹੀ, ਹੁਣ ਤੱਕ 27 ਲੋਕਾਂ ਦੀ ਮੌਤ

ਸ਼ੁਰੂਆਤੀ ਜਾਂਚ ’ਚ ਸਾਹਮਣੇ ਆਇਆ ਕਿ ਲਗਭਗ 1 ਮਹੀਨਾ ਪਹਿਲਾਂ ਪੈਸਿਆਂ ਨੂੰ ਲੈ ਕੇ ਆਪਸ ’ਚ ਝਗੜਾ ਹੋਇਆ ਸੀ। ਇਸੇ ਰੰਜਿਸ਼ ਕਾਰਨ ਕਤਲ ਕੀਤਾ ਗਿਆ। ਗੁਰਇਕਬਾਲ ਸਿੰਘ, ਏ. ਸੀ. ਪੀ., ਹਲਕਾ ਗਿੱਲ ਦਾ ਕਹਿਣਾ ਹੈ ਕਿ ਕਬਾੜੀਏ ਸਫੀਕ ਅਤੇ ਉਸ ਦੇ ਦੋਸਤ ਸੰਨੀ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ। ਲਾਸ਼ ਸੁੱਟਣ ਦੇ ਲਈ ਵਰਤਿਆ ਗਿਆ ਆਟੋ ਬਰਾਮਦ ਕਰ ਲਿਆ ਗਿਆ ਹੈ। ਲਾਸ਼ ਦੀ ਭਾਲ ਲਈ ਟੀਮਾਂ ਬਣਾਈਆਂ ਗਈਆਂ ਹਨ। ਇਕ ਮੁਲਜ਼ਮ ਸਫੀਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੂਜੇ ਦੀ ਭਾਲ ’ਚ ਛਾਪੇਮਾਰੀ ਕੀਤੀ ਜਾ ਰਹੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 


author

Babita

Content Editor

Related News