ਖੰਨਾ ''ਚ ਵਿਅਕਤੀ ਦਾ ਕਤਲ, ਪੁਲਸ ਵਲੋਂ ਜਾਂਚ ਸ਼ੁਰੂ
Saturday, Apr 20, 2019 - 03:05 PM (IST)

ਖੰਨਾ (ਬਿਪਨ) : ਪੁਲਸ ਜ਼ਿਲਾ ਖੰਨਾ ਦੇ ਸਮਰਾਲਾ ਇਲਾਕੇ 'ਚ ਇਕ ਵਿਅਕਤੀ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਮ੍ਰਿਤਕ (45) ਰੇਲਵੇ ਦਾ ਮੁਲਾਜ਼ਮ ਦੱਸਿਆ ਜਾ ਰਿਹਾ ਹੈ। ਉਸ ਦੇ ਕਤਲ ਦਾ ਕਾਰਨ ਨਾਜਾਇਜ਼ ਸਬੰਧਾਂ ਨੂੰ ਦੱਸਿਆ ਜਾ ਰਿਹਾ ਹੈ। ਫਿਲਹਾਲ ਪੁਲਸ ਵਲੋਂ ਲਾਸ਼ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਹ ਵੀ ਪਤਾ ਲੱਗਾ ਹੈ ਕਿ ਮ੍ਰਿਤਕ ਦੀ ਧੀ ਕੈਨੇਡਾ 'ਚ ਪੜ੍ਹ ਰਹੀ ਹੈ।