ਕਪੂਰਥਲਾ 'ਚ ਵੱਡੀ ਵਾਰਦਾਤ, ਟੈਕਸੀ ਚਾਲਕ ਦਾ ਕਤਲ ਕਰਕੇ ਖੇਤਾਂ ’ਚ ਸੁੱਟੀ ਲਾਸ਼

Monday, Jun 20, 2022 - 11:06 AM (IST)

ਕਪੂਰਥਲਾ 'ਚ ਵੱਡੀ ਵਾਰਦਾਤ, ਟੈਕਸੀ ਚਾਲਕ ਦਾ ਕਤਲ ਕਰਕੇ ਖੇਤਾਂ ’ਚ ਸੁੱਟੀ ਲਾਸ਼

ਕਪੂਰਥਲਾ (ਭੂਸ਼ਣ, ਮਹਾਜਨ, ਮਲਹੋਤਰਾ)-ਕੁਝ ਅਣਪਛਾਤੇ ਮੁਲਜ਼ਮਾਂ ਨੇ ਸ਼ਨੀਵਾਰ ਦੀ ਸ਼ਾਮ ਹੁਸ਼ਿਆਰਪੁਰ ਤੋਂ ਸੁਲਤਾਨਪੁਰ ਲੋਧੀ ਦੇ ਲਈ ਟੈਕਸੀ ਕਿਰਾਏ ’ਤੇ ਲੈ ਕੇ ਟੈਕਸੀ ਚਾਲਕ ਦਾ ਕਤਲ ਕਰਕੇ ਲਾਸ਼ ਨੂੰ ਨਜ਼ਦੀਕੀ ਪਿੰਡ ਅਹਿਮਦਪੁਰ ’ਚ ਸੁੱਟ ਦਿੱਤਾ। ਜਾਣਕਾਰੀ ਅਨੁਸਾਰ ਥਾਣਾ ਸਦਰ ਕਪੂਰਥਲਾ ਦੀ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਨਜ਼ਦੀਕੀ ਪਿੰਡ ਅਹਿਮਦਪੁਰ ਦੇ ਖੇਤਾਂ ’ਚ ਇਕ ਵਿਅਕਤੀ ਦੀ ਖ਼ੂਨ ਨਾਲ ਲਥਪਥ ਲਾਸ਼ ਪਈ ਹੈ। ਪੁਲਸ ਨੇ ਮੌਕੇ ’ਤੇ ਇਕ 40-45 ਸਾਲ ਦੇ ਵਿਅਕਤੀ ਦੀ ਲਾਸ਼ ਬਰਾਮਦ ਕੀਤੀ, ਜਿਸ ਦੇ ਗਲੇ ਸਮੇਤ ਸਰੀਰ ਦੇ ਕਈ ਅੰਗਾਂ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲੇ ਦੇ ਨਿਸ਼ਾਨ ਸਨ। ਬਾਅਦ ’ਚ ਮ੍ਰਿਤਕ ਦੀ ਤਸਵੀਰ ਕਪੂਰਥਲਾ ਪੁਲਸ ਨੇ ਸੂਬੇ ਦੇ ਵੱਖ-ਵੱਖ ਪੁਲਸ ਥਾਣਿਆਂ ’ਚ ਭੇਜ ਦਿੱਤੀ।

ਇਹ ਵੀ ਪੜ੍ਹੋ: 'ਲਾਲ ਪਰੀ' ਦੇ ਦੀਵਾਨਿਆਂ ਲਈ ਬੁਰੀ ਖ਼ਬਰ: ਢੋਲ ਦੀ ਥਾਪ ’ਤੇ ਨਹੀਂ ਟੁੱਟਣਗੇ ‘ਠੇਕੇ’

ਇਸ ਦੌਰਾਨ ਪੁਲਸ ਨੂੰ ਸੂਚਨਾ ਮਿਲੀ ਕਿ ਸ਼ਨੀਵਾਰ ਦੀ ਸ਼ਾਮ ਕੁਝ ਵਿਅਕਤੀਆਂ ਨੇ ਹੁਸ਼ਿਆਪੁਰ ’ਚ ਬਖ਼ਸ਼ੀ ਰਾਮ ਪੁੱਤਰ ਭਗਤ ਰਾਮ ਵਾਸੀ ਹੁਸ਼ਿਆਰਪੁਰ ਦੀ ਕਾਰ ਸੁਲਤਾਨਪੁਰ ਲੋਧੀ ਜਾਣ ਲਈ 2500 ਰੁਪਏ ਕਿਰਾਏ ’ਤੇ ਲਈ ਸੀ ਅਤੇ ਟੈਕਸੀ ਸਟੈਂਡ ਦੇ ਨੇੜੇ ਸੀ. ਸੀ. ਟੀ. ਵੀ. ਕੈਮਰੇ ’ਚ ਇਕ ਵਿਅਕਤੀ, ਮਹਿਲਾ ਅਤੇ ਬੱਚੇ ਦੇ ਨਾਲ ਕਾਰ ’ਚ ਬੈਠਦਾ ਨਜ਼ਰ ਆਇਆ। ਬਾਅਦ ’ਚ ਮ੍ਰਿਤਕ ਬਖ਼ਸ਼ੀ ਰਾਮ ਦੇ ਪਰਿਵਾਰਿਕ ਮੈਂਬਰਾਂ ਨੇ ਉਸ ਦੀ ਲਾਸ਼ ਦੀ ਪਛਾਣ ਕੀਤੀ। ਬਖ਼ਸ਼ੀ ਰਾਮ ਦੀ ਲਾਸ਼ ਨੂੰ ਪੋਸਟਮਾਰਟਮ ਲਈ ਜਿੱਥੇ ਸਿਵਲ ਹਸਪਤਾਲ ਕਪੂਰਥਲਾ ’ਚ ਭੇਜ ਦਿੱਤਾ ਗਿਆ ਹੈ, ਉੱਥੇ ਹੀ ਘਟਨਾ ਨੂੰ ਅੰਜਾਮ ਦੇਣ ਵਾਲੇ ਮੁਲਜ਼ਮਾਂ ਦੀ ਤਲਾਸ਼ ’ਚ ਛਾਪੇਮਾਰੀ ਜਾਰੀ ਹੈ।

ਇਹ ਵੀ ਪੜ੍ਹੋ: ਜਲੰਧਰ: ਘਰ ਦੀ ਛੱਤ ’ਤੇ ਪਾਣੀ ਵਾਲੀ ਟੈਂਕੀ ਕੋਲੋਂ ਮਿਲੀ ਨਵਜੰਮੀ ਬੱਚੀ ਦੀ ਲਾਸ਼, ਫੈਲੀ ਸਨਸਨੀ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News