ਦੁਕਾਨਦਾਰ ਦੇ ਕਤਲ ਦੇ ਮਾਮਲੇ ’ਚ ਪੁਲਸ ਵੱਲੋਂ ਕਾਤਲ ਦਾ ਸਕੈੱਚ ਜਾਰੀ

Saturday, Aug 31, 2019 - 12:54 PM (IST)

ਦੁਕਾਨਦਾਰ ਦੇ ਕਤਲ ਦੇ ਮਾਮਲੇ ’ਚ ਪੁਲਸ ਵੱਲੋਂ ਕਾਤਲ ਦਾ ਸਕੈੱਚ ਜਾਰੀ

ਹੁਸ਼ਿਆਰਪੁਰ/ਗੜ੍ਹਸ਼ੰਕਰ (ਸ਼ੋਰੀ)— ਗੜ੍ਹਸ਼ੰਕਰ ਦੇ ਰੇਲਵੇ ਰੋਡ ’ਤੇ ਬੀਤੇ ਦਿਨੀਂ ਹੋਏ ਦੁਕਾਨਦਾਰ ਦੇ ਕਤਲ ਦੇ ਮਾਮਲੇ ਨੂੰ ਸੁਲਾਝਾਉਣ ਲਈ ਪੁਲਸ ਵੱਲੋਂ ਕਾਤਲ ਦਾ ਸਕੈੱਚ ਜਾਰੀ ਕੀਤਾ ਗਿਆ ਹੈ। ਥਾਣਾ ਮੁਖੀ ਬਲਵਿੰਦਰ ਦੇ ਅਨੁਸਾਰ ਕਾਤਲ ਸਕੂਟਰ ’ਤੇ ਆਇਆ ਸੀ। ਉਨ੍ਹਾਂ ਕਿਹਾ ਕਿ ਉਸ ਦਾ ਹੁਲੀਆ ਦੇ ਮੁਤਾਬਕ ਉਮਰ ਕਰੀਬ 35 ਸਾਲ ਅਤੇ ਭਾਰੇ ਸਰੀਰ ਦਾ ਹੈ। ਪੁਲਸ ਇਲਾਕੇ ’ਚ ਲੱਗੇ ਸੀ. ਸੀ. ਟੀ. ਵੀ. ਵੀ ਖੰਗਾਲੇ ਜਾ ਰਹੇ ਤਾਂਕਿ ਕੋਈ ਸੁਰਾਗ ਮਿਲ ਸਕੇ। 
ਜ਼ਿਕਰਯੋਗ ਹੈ ਕਿ ਗੜ੍ਹਸ਼ੰਕਰ ਵਿਖੇ 26 ਅਗਸਤ ਨੂੰ ਰੇਲਵੇ ਰੋਡ ’ਤੇ ਗੁੱਗਾ ਮਾੜੀ ਦੇ ਨੇੜੇ ਇਕ ਮੋਟਰਸਾਈਕਲਾਂ ਦੀ ਦੁਕਾਨ ਚਲਾਉਣ ਵਾਲੇ ਦੁਕਾਨਦਾਰ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ ਸੀ। ਮਿ੍ਰਤਕ ਦੀ ਪਛਾਣ ਨਿਰਮਲ ਸਿੰਘ (60) ਪੁੱਤਰ ਬਿਸ਼ਨ ਦਾਸ ਦੇ ਰੂਪ ’ਚ ਹੋਈ ਸੀ। ਅਜੇ ਤੱਕ ਕਤਲ ਕਰਨ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਇਹ ਵਾਰਦਾਤ ਸਿਖਰ ਦੁਪਹਿਰ ਨੂੰ ਵਾਪਰੀ ਪਰ ਕਾਤਲ ਕਿੱਧਰੋਂ ਆਏ ਸਨ ਪਰ ਇਸ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ।


author

shivani attri

Content Editor

Related News