ਮਨੀਲਾ ਵਿਖੇ ਸਾਬਕਾ ਸਰਪੰਚ ਦੇ ਪੁੱਤ ਨੂੰ ਮਾਰੀ ਗੋਲੀ (ਤਸਵੀਰਾਂ)
Friday, Dec 07, 2018 - 10:09 AM (IST)

ਗੜ੍ਹਸ਼ੰਕਰ (ਜ.ਬ.)— ਇਥੋਂ ਦੇ ਪਿੰਡ ਘਾਗੋਂ ਗੁਰੂ ਦੇ ਇਕ ਨੌਜਵਾਨ ਨੂੰ ਮਨੀਲਾ ਵਿਖੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਪਿੰਡ ਦੇ ਸਾਬਕਾ ਸਰਪੰਚ ਰਾਮ ਲੁਭਾਇਆ ਦੇ ਪੁੱਤਰ ਸੰਜੀਵ ਕੁਮਾਰ (30) ਨੂੰ ਹਮਲਾਵਰਾਂ ਨੇ ਉਸ ਸਮੇਂ ਗੋਲੀ ਮਾਰੀ ਜਦੋਂ ਉਹ ਆਪਣੇ ਮੋਟਰਸਾਈਕਲ 'ਤੇ ਬਾਜ਼ਾਰ 'ਚ ਗਿਆ ਹੋਇਆ ਸੀ।
ਹਮਲਾਵਰਾਂ ਵੱਲੋਂ ਸੰਜੀਵ ਨੂੰ ਪਿੱਛੋਂ ਗੋਲੀ ਮਾਰੀ ਦੱਸੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਮ੍ਰਿਤਕ ਸੰਜੀਵ ਕੁਮਾਰ ਨੇ ਫਿਲਪੀਨ ਲੜਕੀ ਨਾਲ ਵਿਆਹ ਕੀਤਾ ਹੋਇਆ ਸੀ ਅਤੇ ਉਸ ਦੇ 2 ਬੱਚੇ ਵੀ ਹਨ ਜੋ ਕਿ ਮਨੀਲਾ 'ਚ ਹੀ ਰਹਿੰਦੇ ਹਨ ਜਦਕਿ ਉਸ ਦੀ ਪਤਨੀ ਦੁਬਈ 'ਚ ਨੌਕਰੀ ਕਰਦੀ ਦੱਸੀ ਜਾ ਰਹੀ ਹੈ।