ਧਰਮਕੋਟ ''ਚ ਚੜ੍ਹਦੇ ਦਿਨ ਵੱਡੀ ਵਾਰਦਾਤ, ਅਗਵਾ ਕੀਤਾ ਮੈਡੀਕਲ ਸਟੋਰ ਦਾ ਸੰਚਾਲਕ

07/22/2020 9:24:36 AM

ਧਰਮਕੋਟ (ਸਤੀਸ਼) : ਧਰਮਕੋਟ 'ਚ ਬੁੱਧਵਾਰ ਦਾ ਦਿਨ ਚੜ੍ਹਦੇ ਹੀ ਉਸ ਸਮੇਂ ਵੱਡੀ ਵਾਰਦਾਤ ਵਾਪਰੀ, ਜਦੋਂ ਇਕ ਮੈਡੀਕਲ ਸਟੋਰ ਦੇ ਸੰਚਾਲਕ ਨੂੰ ਅਗਵਾ ਕਰ ਲਿਆ ਗਿਆ। ਜਾਣਕਾਰੀ ਮੁਤਾਬਕ ਬੁੱਧਵਾਰ ਸਵੇਰੇ 7 ਵਜੇ ਦੇ ਕਰੀਬ ਸ਼ਹਿਰ ਦੇ ਪ੍ਰਮੁੱਖ ਮੈਡੀਕਲ ਸੰਚਾਲਕ ਸੁਖਦੇਵ ਸਿੰਘ ਨੂੰ ਉਸ ਦੀ ਗੱਡੀ ਸਮੇਤ ਸ੍ਰੀ ਸੰਤੋਸ਼ੀ ਮਾਤਾ ਮੰਦਰ ਕੋਲੋਂ ਅਗਵਾਕਾਰਾਂ ਵੱਲੋਂ ਅਗਵਾ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ : ਕੋਰੋਨਾ ਦਾ ਕਹਿਰ : ਗੜ੍ਹਸ਼ੰਕਰ ਦੇ ਕੋਰੋਨਾ ਮਰੀਜ਼ ਦੀ ਮੋਹਾਲੀ 'ਚ ਮੌਤ

ਇਸ ਘਟਨਾ ਦੀ ਸੂਚਨਾ ਮਿਲਦੇ ਸਾਰ ਡੀ. ਐਸ. ਪੀ. ਧਰਮਕੋਟ ਸੁਬੇਗ ਸਿੰਘ, ਥਾਣਾ ਮੁਖੀ ਧਰਮਕੋਟ ਬਲਰਾਜ ਮੋਹਨ ਅਤੇ ਕਿੱਕਰ ਸਿੰਘ ਸੀ. ਆਈ. ਏ. ਸਟਾਫ ਇੰਚਾਰਜ ਧਰਮਕੋਟ ਭਾਰੀ ਪੁਲਸ ਫੋਰਸ ਸਮੇਤ ਘਟਨਾ ਵਾਲੀ ਥਾਂ ਤੇ ਪਹੁੰਚੇ।

ਇਹ ਵੀ ਪੜ੍ਹੋ : ਹਵਸ ਦੇ ਭੁੱਖੇ ਨੌਜਵਾਨ ਨੇ ਗੁਆਂਢ 'ਚ ਕੀਤਾ ਕਾਰਾ, ਕੁੜੀ ਦੀ ਇੱਜ਼ਤ ਨਾਲ ਖੇਡਿਆ

ਫਿਲਹਾਲ ਪੁਲਸ ਵੱਲੋਂ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਪੁਲਸ ਵੱਲੋਂ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ, ਤਾਂ ਜੋ ਇਸ ਘਟਨਾ ਬਾਰੇ ਕੋਈ ਸੁਰਾਗ ਹਾਸਲ ਕੀਤਾ ਜਾ ਸਕੇ।
ਇਹ ਵੀ ਪੜ੍ਹੋ : ਕੋਰੋਨਾ ਨੇ ਮਾਛੀਵਾੜਾ 'ਚ ਫਿਰ ਦਿੱਤੀ ਦਸਤਕ, ਜਨਾਨੀ ਦੀ ਰਿਪੋਰਟ ਆਈ ਪਾਜ਼ੇਟਿਵ
 


Babita

Content Editor

Related News