ਵਿਆਹ 'ਚ ਡੀ. ਜੇ. 'ਤੇ ਭੰਗੜੇ ਦੌਰਾਨ ਪਿਆ ਭੜਥੂ, ਖੂਨ ਨਾਲ ਲਥਪਥ ਹੋ ਜ਼ਮੀਨ 'ਤੇ ਡਿੱਗਾ ਬੱਚਾ

Friday, Nov 20, 2020 - 05:32 PM (IST)

ਵਿਆਹ 'ਚ ਡੀ. ਜੇ. 'ਤੇ ਭੰਗੜੇ ਦੌਰਾਨ ਪਿਆ ਭੜਥੂ, ਖੂਨ ਨਾਲ ਲਥਪਥ ਹੋ ਜ਼ਮੀਨ 'ਤੇ ਡਿੱਗਾ ਬੱਚਾ

ਝਬਾਲ/ਸਰਾਏ ਅਮਾਨਤ ਖਾਂ (ਨਰਿੰਦਰ) : ਥਾਣਾ ਸਰਾਏ ਅਮਾਨਤ ਖਾਂ ਅਧੀਨ ਆਉਂਦੇ ਪਿੰਡ ਗੰਡੀਵਿੰਡ ਵਿਖੇ ਬੀਤੀ ਰਾਤ ਇਕ ਵਿਆਹ ਸਮਾਗਮ 'ਚ ਰਾਤ ਸਮੇਂ ਪਾਏ ਜਾ ਰਹੇ ਭੰਗੜੇ ਦੌਰਾਨ ਇਕ ਵਿਆਕਤੀ ਵਲੋਂ ਚਲਾਈ ਗੋਲੀ ਨਾਲ ਇਕ ਬੱਚਾ ਜ਼ਖ਼ਮੀ ਹੋ ਗਿਆ, ਜਿਸ ਨੂੰ ਗੰਭੀਰ ਜ਼ਖ਼ਮੀ ਹਾਲਤ 'ਚ ਅੰਮ੍ਰਿਤਸਰ ਦੇ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਇਸ ਸਬੰਧੀ ਥਾਣਾ ਮੁਖੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਇਤਲਾਹ ਮਿਲੀ ਹੈ ਕਿ ਪਿੰਡ ਗੰਡੀਵਿੰਡ ਵਿਖੇ ਰਣਜੀਤ ਸਿੰਘ ਪੁੱਤਰ ਸਤਨਾਮ ਸਿੰਘ ਦਾ ਸ਼ਗਨ ਸੀ ਅਤੇ ਸਵੇਰੇ ਬਰਾਤ ਚੜਨੀ ਸੀ ਕਿ ਸਾਰੇ ਯਾਰ ਦੋਸਤ ਅਤੇ ਪਰਿਵਾਰ ਵਾਲੇ ਰਾਤ ਨੂੰ ਡੀ. ਜੇ. ਲਗਾ ਕੇ ਭੰਗੜਾ ਪਾ ਰਹੇ ਸਨ ਕਿ ਉਨ੍ਹਾਂ ਦੇ ਗੁਆਂਢੀ ਹਰਦੀਪ ਸਿੰਘ ਨੇ ਅਚਾਨਕ ਹੀ ਆਪਣੇ ਰਿਵਾਲਵਰ ਨਾਲ ਗੋਲੀ ਚਲਾ ਦਿੱਤੀ, ਜੋ ਕਿ ਵਿਆਹ ਵਾਲੇ ਘਰ ਮੇਲ ਨਾਲ ਆਏ ਇਕ ਛੋਟੇ ਜਿਹੇ ਬੱਚੇ ਜੈਮੀਨ ਪੁੱਤਰ ਭਪਿੰਦਰ ਸਿੰਘ ਦੇ ਵੱਜ ਗਈ।

ਇਹ ਵੀ ਪੜ੍ਹੋ : ਹੈਰਾਨ ਕਰਨ ਵਾਲੀ ਘਟਨਾ, 10 ਰੁਪਏ ਲਈ ਨੌਜਵਾਨ ਨੂੰ ਦਿੱਤੀ ਦਿਲ-ਦਹਿਲਾਉਣ ਵਾਲੀ ਮੌਤ

ਜਿਸ ਨੂੰ ਤੁਰੰਤ ਅੰਮ੍ਰਿਤਸਰ ਦੇ ਇਕ ਪ੍ਰਾਈਵੇਟ ਹਸਪਤਾਲ ਵਿਖੇ ਜੇਰੇ ਇਲਾਜ ਦਾਖ਼ਲ ਕਰਵਾਇਆ ਗਿਆ, ਜਿਥੇ ਉਸ ਦਾ ਇਲਾਜ ਚਲ ਰਿਹਾ ਹੈ। ਇਸ ਦੌਰਾਨ ਦੋ ਹੋਰ ਵਿਆਕਤੀ ਵੀ ਮਾਮੂਲ਼ੀ ਜ਼ਖ਼ਮੀ ਹੋਏ ਹਨ, ਜਿਨ੍ਹਾ ਦਾ ਵਾਲ-ਵਾਲ ਬਚਾ ਹੋ ਗਿਆ। ਥਾਣਾ ਮੁਖੀ ਅਨੁਸਾਰ ਗੋਲੀ ਚਲਾਉਣ ਵਾਲੇ ਹਰਦੀਪ ਸਿੰਘ ਖ਼ਿਲ਼ਾਫ ਥਾਣਾ ਸਰਾਏ ਅਮਾਨਤ ਖਾਂ ਵਿਖੇ ਕੇਸ ਦਰਜ ਕਰਕੇ ਅਗਲੇਰੀ ਤਫਤੀਸ਼ ਸ਼ੁਰੂ ਕਰ ਦਿਤੀ ਹੈ।

ਇਹ ਵੀ ਪੜ੍ਹੋ : ਆਖ਼ਰ ਮਿਲੀ ਮਨਜ਼ੂਰੀ : ਪ੍ਰਸ਼ਾਸਨ ਨੇ ਨਿਊ ਲੇਕ 'ਤੇ ਛੱਠ ਪੂਜਾ ਕਰਨ ਦੀ ਦਿੱਤੀ ਇਜਾਜ਼ਤ


author

Anuradha

Content Editor

Related News