ਮਹਿੰਦਰਾ ਪਿੱਕਅਪ ਦੀ ਟੱਕਰ ਨਾਲ ਸਾਈਕਲ ਸਵਾਰ ਦੀ ਮੌਤ

Saturday, May 01, 2021 - 04:18 PM (IST)

ਮਹਿੰਦਰਾ ਪਿੱਕਅਪ ਦੀ ਟੱਕਰ ਨਾਲ ਸਾਈਕਲ ਸਵਾਰ ਦੀ ਮੌਤ

ਖਰੜ(ਰਣਬੀਰ) : ਖਰੜ-ਕੁਰਾਲੀ ਰੋਡ 'ਤੇ ਪਿੰਡ ਸਹੌੜਾ ਨੇੜੇ ਵਾਪਰੇ ਸੜਕ ਹਾਦਸੇ 'ਚ ਇੱਕ ਵਿਅਕਤੀ ਦੀ ਮੌਤ ਹੋ ਜਾਣ ਸਬੰਧੀ ਸੂਚਨਾ ਮਿਲੀ ਹੈ। ਮ੍ਰਿਤਕ ਦੀ ਪਛਾਣ ਕਰਮ ਸਿੰਘ (46) ਵਾਸੀ ਪਿੰਡ ਰਡਿਆਲਾ ਵਜੋਂ ਹੋਈ ਹੈ। ਪੁਲਸ ਨੂੰ ਦਿੱਤੇ ਬਿਆਨਾਂ ਵਿਚ ਮ੍ਰਿਤਕ ਦੇ ਭਰਾ ਧਰਮ ਸਿੰਘ ਨੇ ਦੱਸਿਆ ਕਿ ਉਹ ਦੋਵੇਂ ਭਰਾ ਪਲੰਬਰ ਦਾ ਕੰਮ ਕਰਦੇ ਸਨ। ਹਾਦਸੇ ਮੌਕੇ ਉਹ ਦੋਵੇਂ ਕੰਮ ਤੋਂ ਘਟੌਰ ਸਾਈਡ ਤੋਂ ਵਾਪਸ ਘਰ ਵਾਲੇ ਪਾਸੇ ਜਾ ਰਹੇ ਸਨ।

ਉਹ ਸੜਕ ਦੇ ਕਿਨਾਰੇ ਸੀ, ਜਦੋਂ ਕਿ ਕਰਮ ਸਿੰਘ ਸਾਈਕਲ ਰਾਹੀਂ ਸੜਕ ਪਾਰ ਕਰ ਰਿਹਾ ਸੀ। ਇਸੇ ਦੌਰਾਨ ਤੇਜ਼ ਰਫ਼ਤਾਰ ਮਹਿੰਦਰਾ ਪਿਕਅੱਪ ਗੱਡੀ ਦੇ ਚਾਲਕ ਨੇ ਉਸ ਦੇ ਭਰਾ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ । ਪੁਲਸ ਨੇ ਹਾਦਸੇ ਲਈ ਜ਼ਿੰਮੇਵਾਰ ਡਰਾਈਵਰ ਸੁਖਜੀਤ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰਕੇ ਲਾਸ਼ ਦਾ ਪੋਸਟਮਾਰਟਮ ਕਰਵਾ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ। ਮ੍ਰਿਤਕ ਵਿਆਹੁਤਾ ਹੈ, ਜੋ 6 ਧੀਆਂ ਦਾ ਪਿਓ ਸੀ।
 


author

Babita

Content Editor

Related News