ਕਹਿਰ ਬਣ ਕੇ ਵਰ੍ਹੀ ਇਸ ਪਰਿਵਾਰ 'ਤੇ ਅਸਮਾਨੀ ਬਿਜਲੀ, ਘਰ ਦੇ ਮੁਖੀ ਦੀ ਹੋਈ ਮੌਤ

Friday, Jun 11, 2021 - 09:25 PM (IST)

ਕਹਿਰ ਬਣ ਕੇ ਵਰ੍ਹੀ ਇਸ ਪਰਿਵਾਰ 'ਤੇ ਅਸਮਾਨੀ ਬਿਜਲੀ, ਘਰ ਦੇ ਮੁਖੀ ਦੀ ਹੋਈ ਮੌਤ

ਟਾਂਡਾ ਉੜਮੁੜ (ਵਰਿੰਦਰ ਪੰਡਿਤ,ਮੋਮੀ)- ਟਾਂਡਾ ਦੇ ਪਿੰਡ ਘੁੱਲਾ ਵਿੱਚ ਬੀਤੀ ਸ਼ਾਮ ਅਸਮਾਨੀ ਬਿਜਲੀ ਡਿੱਗਣ ਕਾਰਨ ਇਕ ਖੇਤ ਮਜ਼ਦੂਰ ਦੀ ਮੌਤ ਹੋ ਗਈ। ਹਾਦਸੇ ਦਾ ਸ਼ਿਕਾਰ ਹੋਏ ਵਿਅਕਤੀ ਦੀ ਪਛਾਣ ਬਲਵੀਰ ਸਿੰਘ ਪੁੱਤਰ ਬੁੱਕਣ ਸਿੰਘ ਵਾਸੀ ਪਿੰਡ ਘੁੱਲਾ ਦੇ ਰੂਪ ਵਿੱਚ ਹੋਈ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬਲਵੀਰ ਕਿਸਾਨ ਦੇ ਖੇਤਾਂ ਵਿੱਚ ਖੇਤ ਮਜ਼ਦੂਰੀ ਕਰਨ ਗਿਆ ਹੋਇਆ ਸੀ।

ਇਹ ਵੀ ਪੜ੍ਹੋ: ਜਲੰਧਰ ’ਚ ਪੁਲਸ ਦੀ ਗੁੰਡਾਗਰਦੀ, ਰਿਸ਼ਵਤ ਨਾ ਦੇਣ ’ਤੇ ASI ਨੇ ਦਿਵਿਆਂਗ ਦੀ ਬੇਰਹਿਮੀ ਨਾਲ ਕੀਤੀ ਕੁੱਟਮਾਰ

PunjabKesari

ਇਸ ਦੌਰਾਨ ਬੀਤੀ ਸ਼ਾਮ ਅਚਾਨਕ ਭਾਰੀ ਬਾਰਿਸ਼ ਅਤੇ ਤੇਜ਼ ਹਨੇਰੀ ਤੋਂ ਬੱਚਣ ਲਈ ਜਦੋਂ ਉਹ ਦਰੱਖ਼ਤ ਥੱਲੇ ਖੜ੍ਹਾ ਹੋਇਆ ਸੀ ਤਾਂ ਅਚਾਨਕ ਉਸ ਉੱਤੇ ਅਸਮਾਨੀ ਡਿੱਗ ਗਈ। ਗੰਭੀਰ ਰੂਪ ਨਾਲ ਜ਼ਖ਼ਨੀ ਹੋਣ ਉਤੇ ਉਸ ਨੂੰ ਜਦੋਂ ਹਸਪਤਾਲ ਲਿਜਾਇਆ ਜਾ ਰਿਹਾ ਸੀ ਤਾਂ ਉਸ ਦੀ ਰਾਹ ਵਿੱਚ ਮੌਤ ਹੋ ਗਈ। ਬਲਵੀਰ ਇਕ 12 ਵਰ੍ਹਿਆਂ ਦੀ ਧੀ ਦਾ ਬਾਪ ਸੀ ਅਤੇ ਇਕੱਲਾ ਕਮਾਉਣ ਵਾਲਾ ਸੀ। ਇਸ ਹਾਦਸੇ ਕਾਰਨ ਪਿੰਡ ਵਿੱਚ ਸੋਗ ਦੀ ਲਹਿਰ ਹੈ। ਪਿੰਡ ਦੀ ਪੰਚਾਇਤ ਅਤੇ ਪਿੰਡ ਵਾਸੀਆਂ ਨੇ ਮ੍ਰਿਤਕ ਦੇ ਪਰਿਵਾਰ ਲਈ ਸਰਕਾਰ ਅੱਗੇ ਮੁਆਵਜੇ ਕਿ ਮੰਗ ਕੀਤੀ ਹੈ। 

ਇਹ ਵੀ ਪੜ੍ਹੋ:  ਜਲੰਧਰ: 'ਲਵ ਮੈਰਿਜ' ਦਾ ਖ਼ੌਫ਼ਨਾਕ ਅੰਜਾਮ, ਪਤਨੀ ਨਾਲ ਝਗੜਾ ਹੋਣ ਤੋਂ ਬਾਅਦ ਤੈਸ਼ 'ਚ ਆਏ ਪਤੀ ਨੇ ਕੀਤੀ ਖ਼ੁਦਕੁਸ਼ੀ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

shivani attri

Content Editor

Related News