ਮਲੋਆ ਦੇ ਜੰਗਲ ’ਚ ਦਰੱਖਤ ਨਾਲ ਲਟਕਦੀ ਮਿਲੀ ਵਿਅਕਤੀ ਦੀ ਲਾਸ਼

10/19/2021 2:42:31 PM

ਚੰਡੀਗੜ੍ਹ (ਸੁਸ਼ੀਲ) : ਮਲੋਆ ਸਥਿਤ ਰਾਣਾ ਫ਼ਾਰਮ ਹਾਊਸ ਕੋਲ ਜੰਗਲ ’ਚ ਦਰੱਖ਼ਤ ਨਾਲ ਸ਼ੱਕੀ ਹਾਲਤ ’ਚ ਵਿਅਕਤੀ ਦੀ ਲਾਸ਼ ਲਟਕਦੀ ਮਿਲੀ। ਮ੍ਰਿਤਕ ਦੀ ਪਛਾਣ ਮਲੋਆ ਵਾਸੀ ਸੁਨੀਲ ਵੱਜੋਂ ਹੋਈ ਹੈ। ਮਲੋਆ ਥਾਣਾ ਪੁਲਸ ਨੇ ਦੱਸਿਆ ਕਿ ਪੋਸਟਮਾਰਟਮ ਤੋਂ ਬਾਅਦ ਹੀ ਸਹੀ ਕਾਰਨ ਦਾ ਪਤਾ ਚੱਲ ਸਕੇਗਾ। ਮਲੋਆ ਥਾਣਾ ਪੁਲਸ ਨੂੰ ਸੂਚਨਾ ਮਿਲੀ ਕਿ ਰਾਣਾ ਫ਼ਾਰਮ ਹਾਊਸ ਕੋਲ ਜੰਗਲ ’ਚ ਦਰੱਖਤ ਨਾਲ ਫ਼ਾਹੇ ’ਤੇ ਵਿਅਕਤੀ ਲਟਕਿਆ ਹੋਇਆ ਹੈ।

ਸੂਚਨਾ ਮਿਲਦਿਆਂ ਹੀ ਪੁਲਸ ਟੀਮ ਮੌਕੇ ’ਤੇ ਪਹੁੰਚੀ ਅਤੇ ਉਸ ਨੂੰ ਹੇਠਾਂ ਉਤਾਰਿਆ। ਵਿਅਕਤੀ ਦੇ ਮੂੰਹ ਵਿਚੋਂ ਖੂਨ ਨਿਕਲ ਰਿਹਾ ਸੀ। ਪੀ. ਸੀ. ਆਰ. ਦੀ ਗੱਡੀ ਉਸ ਨੂੰ ਹਸਪਤਾਲ ਲੈ ਕੇ ਗਈ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਸ ਨੇ ਦੱਸਿਆ ਕਿ ਮ੍ਰਿਤਕ ਸੁਨੀਲ ਦੇ ਦੋ ਬੱਚੇ ਹਨ ਅਤੇ ਉਹ ਕੋਈ ਕੰਮ ਨਹੀਂ ਕਰਦਾ ਸੀ। ਉਹ ਦੋ ਦਿਨਾਂ ਤੋਂ ਘਰੋਂ ਗਾਇਬ ਸੀ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।


Babita

Content Editor

Related News