ਮੁੰਬਈ ਤੋਂ ਪੈਦਲ ਯਾਤਰਾ ਕਰ ਕੇ ਕੀਤੇ ਮਾਤਾ ਵੈਸ਼ਣੋ ਦੇਵੀ ਦੇ ਦਰਸ਼ਨ

Tuesday, Feb 11, 2020 - 09:23 PM (IST)

ਮੁੰਬਈ ਤੋਂ ਪੈਦਲ ਯਾਤਰਾ ਕਰ ਕੇ ਕੀਤੇ ਮਾਤਾ ਵੈਸ਼ਣੋ ਦੇਵੀ ਦੇ ਦਰਸ਼ਨ

ਜਲੰਧਰ, (ਜ.ਬ.)— ਅੱਖਾਂ ਦੀ ਰੋਸ਼ਨੀ ਜਾਣ ਤੋਂ ਬਾਅਦ ਮੁੰਬਈ ਦੇ ਚੈਂਬੂਰ ਇਲਾਕੇ ਦੇ ਵਾਸੀ ਦਿਲੀਪ ਕੁਮਾਰ ਨੇ ਕਈ ਜਗ੍ਹਾ ਤੋਂ ਇਲਾਜ ਕਰਵਾਏ ਪਰ ਆਰਾਮ ਨਹੀਂ ਮਿਲਿਆ, ਪਰ ਜਦੋਂ ਤੋਂ ਮਾਤਾ ਵੈਸ਼ਣੋ ਦੀ ਭਗਤੀ ਸ਼ੁਰੂ ਕੀਤੀ ਉਸ ਤੋਂ ਬਾਅਦ ਉਨ੍ਹਾਂ ਦੀ 1 ਅੱਖ ਦੀ ਰੋਸ਼ਨੀ ਵਾਪਸ ਆ ਗਈ। ਦਿਲੀਪ ਕੁਮਾਰ ਕਹਿੰਦੇ ਹਨ ਕਿ ਇਸ ਤੋਂ ਬਾਅਦ ਉਨ੍ਹਾਂ ਨੇ ਪੈਦਲ ਮਾਤਾ ਵੈਸ਼ਣੋ ਦੇਵੀ ਦੀ ਯਾਤਰਾ ਕਰਨ ਦਾ ਸੋਚਿਆ ਸੀ ਤੇ 1 ਸਤੰਬਰ 2019 ਨੂੰ ਮੁੰਬਈ ਤੋਂ ਨਿਕਲ ਪਏ।
ਮਾਤਾ ਵੈਸ਼ਣੋ ਦੇਵੀ ਦੀ ਪੈਦਲ ਯਾਤਰਾ ਕਰਨ ਤੋਂ ਬਾਅਦ ਇਥੇ ਜਲੰਧਰ ਪਹੁੰਚੇ ਦਿਲੀਪ ਕੁਮਾਰ ਦੱਸਦੇ ਹਨ ਕਿ ਜਨਵਰੀ 'ਚ ਉਨ੍ਹਾਂ ਨੇ ਮਾਤਾ ਦੇ ਦਰਬਾਰ 'ਚ ਮੱਥਾ ਟੇਕਿਆ ਤੇ ਹੁਣ ਵਾਪਸ ਮੁੰਬਈ ਨੂੰ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪਹਿਲੀ ਵਾਰ ਉਨ੍ਹਾਂ ਨੇ ਇੰਨੀ ਲੰਬੀ ਪੈਦਲ ਯਾਤਰਾ ਕੀਤੀ ਹੈ, ਜੇਕਰ ਦੁਬਾਰਾ ਮੌਕਾ ਮਿਲਿਆ ਤਾਂ ਉਹ ਫਿਰ ਤੋਂ ਮਾਤਾ ਦੇ ਦਰਸ਼ਨ ਲਈ ਜਾਣਗੇ। ਉਨ੍ਹਾਂ ਕਿਹਾ ਕਿ ਮਾਤਾ ਦੀ ਕਿਰਪਾ ਨਾਲ ਉਹ ਇੰਨੀ ਸਖਤ ਯਾਤਰਾ ਨੂੰ ਸਫਲ ਕਰ ਸਕੇ ਹਨ।


author

KamalJeet Singh

Content Editor

Related News