ਲਾਟਰੀ ਦੀ ਆੜ ਹੇਠ ਦੜਾ-ਲੱਟਾ ਲਾਉਣ ਵਾਲਾ ਨਕਦੀ ਸਣੇ ਕਾਬੂ, ਮਾਮਲਾ ਦਰਜ
Thursday, Nov 17, 2022 - 03:49 PM (IST)

ਤਪਾ ਮੰਡੀ (ਸ਼ਾਮ, ਗਰਗ) : ਤਪਾ ਪੁਲਸ ਵੱਲੋਂ ਲਾਟਰੀ ਦਾ ਆੜ ਹੇਠ ਦੜਾ-ਸੱਟਾ ਲਾਉਣ ਵਾਲੇ ਇੱਕ ਵਿਅਕਤੀ ਨੂੰ 1080 ਰੁਪਏ ਸਣੇ ਕਾਬੂ ਕਰਨ ਬਾਰੇ ਜਾਣਕਾਰੀ ਮਿਲੀ ਹੈ। ਇਸ ਸੰਬੰਧੀ ਚੌਂਕੀ ਇੰਚਾਰਜ ਗੁਰਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਸੁਨੀਲ ਕੁਮਾਰ ਉਰਫ਼ ਗੁੱਲੂ ਪੁੱਤਰ ਦੀਵਾਨ ਚੰਦ ਵਾਸੀ ਮੰਡੀ ਕਿਲਿਆਂ ਵਾਲੀ ਨੇ ਸਰਕਾਰੀ ਲਾਟਰੀ ਦੇ ਨਾਂ 'ਤੇ ਦੁਕਾਨ ਖੋਲ੍ਹੀ ਹੋਈ ਹੈ।
ਉਹ ਦੁਕਾਨ 'ਤੇ ਆਉਣ ਵਾਲੇ ਲੋਕਾਂ ਨੂੰ ਕਹਿੰਦਾ ਹੈ ਕਿ ਉਨ੍ਹਾਂ ਨੂੰ ਇਕ ਰੁਪਏ ਦੇ ਬਦਲੇ 70 ਰੁਪਏ ਦਿੱਤੇ ਜਾਣਗੇ। ਪੁਲਸ ਨੇ ਉਕਤਾਨ ਨੂੰ ਕਾਬੂ ਕਰਕੇ ਉਸ ਪਾਸੋਂ 1080 ਰੁਪਏ ਨਕਦੀ ਬਰਾਮਦ ਕਰਕੇ ਜੂਆ ਐਕਟ ਅਧੀਨ ਮਾਮਲਾ ਦਰਜ ਕਰ ਲਿਆ ਅਤੇ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ।