ਮੋਗਾ ਦੇ ਡਿਪਟੀ ਮੇਅਰ ਦੇ ਭਰਾ ਤੇ ਭਤੀਜੇ ’ਤੇ ਹਮਲਾ ਕਰਨ ਵਾਲਾ ਦੂਜਾ ਹਮਲਾਵਰ ਵੀ ਗ੍ਰਿਫ਼ਤਾਰ

Friday, Dec 03, 2021 - 11:18 AM (IST)

ਮੋਗਾ ਦੇ ਡਿਪਟੀ ਮੇਅਰ ਦੇ ਭਰਾ ਤੇ ਭਤੀਜੇ ’ਤੇ ਹਮਲਾ ਕਰਨ ਵਾਲਾ ਦੂਜਾ ਹਮਲਾਵਰ ਵੀ ਗ੍ਰਿਫ਼ਤਾਰ

ਮੋਗਾ (ਗੋਪੀ ਰਾਊਕੇ, ਆਜ਼ਾਦ) : ਮੋਗਾ ਪੁਲਸ ਨੇ ਲਾਰੈਂਸ ਬਿਸ਼ਨੋਈ ਅਤੇ ਸ਼ਾਰਪ ਸੂਟਰ ਗੋਲਡੀ ਬਰਾੜ ਦੇ ਸਾਥੀ ਮੋਨੂੰ ਡਗਰੂ ਪੁੱਤਰ ਰਾਮ ਰੋਹੇਲ ਨੂੰ ਮੋਗਾ ਤੋਂ ਗ੍ਰਿਫ਼ਤਾਰ ਕਰ ਕੇ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਜ਼ਿਲ੍ਹਾ ਪੁਲਸ ਮੁਖੀ ਐੱਸ. ਐੱਸ. ਪੀ. ਮੰਡ ਨੇ ਦੱਸਿਆ ਕਿ ਇਹ ਗੈਂਗਸਟਰ ਲਾਰੈਂਸ ਬਿਸਨੋਈ ਗੈਂਗ ਦਾ ਸ਼ਾਰਪ ਸ਼ੂਟਰ ਹੈ। ਉਨ੍ਹਾਂ ਦੱਸਿਆ ਕਿ ਮੋਨੂੰ ਇਕ ਆਪਣੇ ਹੋਰ ਸਾਥੀ ਜੋਧਾ ਨਾਲ ਬੀਤੇ ਦਿਨ ਮੋਟਰਸਾਈਕਲ ’ਤੇ ਪਿਸਤੌਲ ਲੈ ਕੇ ਆਇਆ ਅਤੇ ਸੁਨੀਲ ਧਮੀਜ਼ਾ ਅਤੇ ਉਸਦੇ ਬੇਟੇ ’ਤੇ ਨਾਨਕ ਨਗਰੀ ਮੋਗਾ ਵਿਚ ਹਮਲਾ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਮੋਨੂੰ ਨੂੰ ਤਾਂ ਕਾਬੂ ਕਰ ਲਿਆ, ਜਦੋਂ ਕਿ ਜੋਧਾ ਮੌਕੇ ਤੋਂ ਫ਼ਰਾਰ ਹੋਣ ਵਿਚ ਕਾਮਯਾਬ ਹੋ ਗਿਆ।

ਜ਼ਿਲ੍ਹਾ ਪੁਲਸ ਮੁਖੀ ਨੇ ਕਿਹਾ ਕਿ ਮੋਨੂੰ ਨੇ ਖ਼ੁਲਾਸਾ ਕੀਤਾ ਕਿ ਉਸ ਨੂੰ ਸ੍ਰੀ ਮੁਕਤਸਰ ਸਾਹਿਬ ਦੇ ਗੈਂਗਸਟਰ ਗੋਲਡੀ ਬਰਾੜ ਨੇ ਜਤਿੰਦਰ ਕੁਮਾਰ ਨੀਲਾ ਨੂੰ ਮਾਰਨ ਲਈ ਕੰਮ ਦਿੱਤਾ ਸੀ। ਮੋਨੂੰ ਨੇ ਲਖਨਊ ਤੋਂ ਸ਼ੁਰੂਆਤ ਕੀਤੀ ਅਤੇ ਸਵੇਰੇ 5 ਵਜੇ ਫਿਰੋਜ਼ਪੁਰ ਹਾਈਵੇਅ ’ਤੇ ਜੋਧਾ ਨੂੰ ਮਿਲਿਆ। ਉਨ੍ਹਾਂ ਦੱਸਿਆ ਕਿ ਦੋਵਾਂ ਕੋਲ ਪਿਸਤੌਲ ਸਨ ਅਤੇ ਇਹ ਜਤਿੰਦਰ ਨੀਲਾ ਦੇ ਘਰ ਦੇ ਬਾਹਰ ਚਲੇ ਗਏ, ਜਿੱਥੇ ਉਨ੍ਹਾਂ ਸੁਨੀਲ ਅਤੇ ਪ੍ਰਥਮ ’ਤੇ ਹਮਲਾ ਕਰ ਦਿੱਤਾ।
 


author

Babita

Content Editor

Related News