ਸ਼ਰਾਬ ਸਮੇਤ 1 ਕਾਬੂ
Sunday, Jun 17, 2018 - 08:30 AM (IST)
ਬੱਧਨੀ ਕਲਾਂ (ਬੱਬੀ) - ਥਾਣਾ ਬੱਧਨੀ ਕਲਾਂ ਦੀ ਪੁਲਸ ਪਾਰਟੀ ਨੇ ਗਸ਼ਤ ਦੌਰਾਨ ਪਿੰਡ ਲੋਪੋਂ ਦੇ ਇਕ ਵਿਅਕਤੀ ਨੂੰ 12 ਬੋਤਲਾਂ ਸ਼ਰਾਬ ਸਮੇਤ ਕਾਬੂ ਕਰਨ ’ਚ ਸਫਲਤਾ ਪ੍ਰਾਪਤ ਕੀਤੀ। ਹੌਲਦਾਰ ਹਰਜਿੰਦਰ ਸਿੰਘ ਨੇ ਦੱਸਿਆ ਕਿ ਸਵੇਰੇ 7ਵਜੇ ਦੇ ਕਰੀਬ ਉਹ ਬੱਧਨੀ ਕਲਾਂ ਤੋਂ ਲੋਪੋਂ, ਮੀਨੀਆਂ ਆਦਿ ਪਿੰਡਾ ਵੱਲ ਗਸ਼ਤ ’ਤੇ ਜਾ ਰਹੇ ਸਨ ਤੇ ਕਿਸੇ ਮੁਖਬਰ ਨੇ ਇਤਲਾਹ ਦਿੱਤੀ ਕਿ ਪਿੰਡ ਲੋਪੋਂ ਦੇ ਮੱਲਾ ਰੋਡ ’ਤੇ ਇਕ ਵਿਅਕਤੀ ਜੋ ਕਿ ਕਾਫੀ ਸਮੇਂ ਤੋਂ ਸ਼ਰਾਬ ਬਾਹਰੋਂ ਲਿਆ ਕਿ ਵੇਚਣ ਦਾ ਧੰਦਾ ਕਰ ਰਿਹਾ ਹੈ, ਦੇ ਘਰ ਵਿਚ ਅੱਜ ਵੀ ਬਾਹਰੋਂ ਲਿਆਂਦੀ ਨਾਜਾਇਜ਼ ਸ਼ਰਾਬ ਪਈ ਹੈ, ਜਿਸ ’ਤੇ ਤੁਰੰਤ ਦੱਸੇ ਗਏ ਟਿਕਾਨੇ ਉੱਪਰ ਜਦੋਂ ਛਾਪਾਮਾਰੀ ਕੀਤੀ ਗਈ ਤਾਂ ਗੁਰਤੇਜ ਸਿੰਘ ਉਰਫ ਕਾਲਾ ਪੁੱਤਰ ਜਗਸੀਰ ਸਿੰਘ ਮਜ੍ਹੱਬੀ ਸਿੱਖ ਵਾਸੀ ਮੱਲਾ ਰੋਡ ਪਿੰਡ ਲੋਪੋਂ ਨੂੰ 12 ਬੋਤਲਾਂ ਸ਼ਰਾਬ ਸਮੇਤ ਕਾਬੂ ਕੀਤਾ ਲਿਆ ਗਿਆ। ਥਾਣਾ ਬੱਧਨੀ ਕਲਾਂ ਵਿਖੇ ਉਕਤ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
