ਪਾਕਿਸਤਾਨ ''ਚ ਘੁਸਪੈਠ ਕਰਦਾ ਭਾਰਤੀ ਨਾਗਰਿਕ ਕਾਬੂ
Friday, Jul 14, 2017 - 06:14 AM (IST)

ਫਿਰੋਜ਼ਪੁਰ (ਕੁਮਾਰ) - ਫਿਰੋਜ਼ਪੁਰ ਭਾਰਤ-ਪਾਕਿਸਤਾਨ ਸਰਹੱਦ 'ਤੇ ਬੀ. ਓ. ਪੀ. ਬਸਤੀ ਰਾਮ ਲਾਲ ਦੇ ਏਰੀਏ 'ਚ ਸ਼ੱਕੀ ਇਕ ਭਾਰਤੀ ਨਾਗਰਿਕ ਨੂੰ ਪਾਕਿਸਤਾਨ 'ਚ ਘੁਸਪੈਠ ਕਰਨ ਦਾ ਯਤਨ ਕਰਦੇ ਹੋਏ ਬੀ. ਐੱਸ. ਐੱਫ. ਦੀ 77 ਬਟਾਲੀਅਨ ਨੇ ਕਾਬੂ ਕੀਤਾ ਹੈ। ਸੂਤਰਾਂ ਤੋਂ ਪਤਾ ਚੱਲਿਆ ਹੈ ਕਿ ਇਸ ਵਿਅਕਤੀ ਤੋਂ ਕੁਝ ਵੀ ਬਰਾਮਦ ਨਹੀਂ ਹੋਇਆ ਤੇ ਬੀ. ਐੱਸ. ਐੱਫ. ਵੱਲੋਂ ਪੁੱਛਗਿੱਛ ਕਰਨ 'ਤੇ ਫੜੇ ਗਏ ਵਿਅਕਤੀ ਨੇ ਆਪਣਾ ਨਾਂ ਸ਼ਿਵ ਕੁਮਾਰ ਦੱਸਿਆ ਹੈ।