ਮਾਲਵਿੰਦਰ ਸਿੰਘ ਮਾਲੀ ਦੇ ਨਹੀਂ ਬਦਲੇ ਤੇਵਰ, ਇਕ ਵਾਰ ਫਿਰ ਪੋਸਟ ਪਾ ਕੈਪਟਨ ''ਤੇ ਸਾਧਿਆ ਨਿਸ਼ਾਨਾ

Tuesday, Aug 24, 2021 - 11:56 PM (IST)

ਜਲੰਧਰ- ਨਵਜੋਤ ਸਿੰਘ ਸਿੱਧੂ ਦੇ ਨਿੱਜੀ ਸਲਾਹਕਾਰ ਮਾਲਵਿੰਦਰ ਸਿੰਘ ਮਾਲੀ ਦੇ ਤੇਵਰ ਬਦਲਦੇ ਹੋਏ ਦਿਖਾਈ ਨਹੀਂ ਦੇ ਰਹੇ ਕਿਉਂਕਿ ਮਾਲੀ ਵੱਲੋਂ ਅੱਜ ਫਿਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਇਕ ਪੋਸਟ ਫੇਸਬੁੱਕ ਪੇਜ 'ਤੇ ਸ਼ੇਅਰ ਕੀਤੀ ਗਈ ਹੈ। ਉਨ੍ਹਾਂ ਨਵਜੋਤ ਸਿੱਧੂ ਦੀ ਇਕ ਪੋਸਟ ਸ਼ੇਅਰ ਕੀਤੀ ਹੈ, ਜਿਸ 'ਚ ਉਹ ਤ੍ਰਿਪਤ ਬਾਜਵਾ ਅਤੇ ਹੋਰ ਸਾਥੀਆਂ ਨਾਲ ਮੀਟਿੰਗ ਕਰਦੇ ਹੋਏ ਦਿਖਾਈ ਦੇ ਰਹੇ ਹਨ।

ਪੜ੍ਹੋ ਇਹ ਵੀ ਖ਼ਬਰ- ਮੁੱਖ ਮੰਤਰੀ ਵੱਲੋਂ ਫਲ-ਸਬਜ਼ੀਆਂ ਤੇ ਰੇਹੜੀ-ਫੜ੍ਹੀ ਵਾਲਿਆਂ ਨੂੰ ਵਰਤੋਂ ਦਰਾਂ 'ਚ ਛੋਟ ਦੇਣ ਦੇ ਹੁਕਮ

ਇਸ ਦੇ ਨਾਲ ਹੀ ਉਨ੍ਹਾਂ ਆਪਣੀ ਸ਼ੇਅਰ ਕੀਤੀ ਪੋਸਟ 'ਚ ਲਿਖਿਆ ਕਿ ਖ਼ਤਰੇ ਦਾ ਘੁੱਗੂ ਬੋਲ ਗਿਆ ਹੈ, ਕੈਪਟਨ, ਭਾਜਪਾ, ਬਾਦਲਾਂ ਅਤੇ ਕੇਜਰੀਵਾਲ ਵੱਲੋਂ ਦੇਸ਼ ਦੀ ਏਕਤਾ ਅਤੇ ਅਖੰਡਤਾ ਦੇ ਲਬਾਦੇ ਹੇਠ ਰਾਸ਼ਟਰਵਾਦ ਦੇ ਕੁਤਕੇ ਨਾਲ ਪੰਜਾਬ ਅੰਦਰ ਆਪਣੀ ਕੁਰਸੀ ਅਤੇ ਰਾਜਸੀ ਭਵਿੱਖ ਬਚਾਉਣ ਦੀ ਵਿੱਢੀ ਮੁਹਿੰਮ ਠੁੱਸ ਹੋ ਗਈ ਹੈ।

PunjabKesari
ਅੱਗੇ ਉਨ੍ਹਾਂ ਕਿਹਾ ਕਿ ਸਿੱਧੂ ਦੇ ਨਿੱਜੀ ਸਲਾਹਕਾਰਾਂ ਦੇ ਨਿੱਜੀ ਵਿਚਾਰਾਂ ਦੇ ਬਹਾਨੇ ਸਿੱਧੂ ਦੇ ਪੰਜਾਬ ਏਜੰਡੇ ਨੂੰ ਨਿਸ਼ਾਨਾ ਬਣਾ ਕੇ ਭਟਕਾਉਣ ਲਈ ਸਲਾਹਕਾਰਾਂ ਨੂੰ ਹਟਾਉਣ ਦੀ ਮੁਹਿੰਮ ਵਿੱਢ ਕੇ ਕਾਂਗਰਸ ਹਾਈ ਕਮਾਂਡ ਉੱਪਰ ਸੁਆਲ ਉਠਾਉਣ ਦੇ ਮੌਕੇ ਮੁਹੱਈਆ ਕਰਨ ਵਾਲੇ ਕੈਪਟਨ ਅਤੇ ਉਸਦੀ ਚਾਪਲੂਸ ਸਲਾਹਕਾਰ ਜੁੰਡਲ਼ੀ ਆਪਣੀ ਕੁਰਸੀ ਉੱਪਰ ਹੀ ਸੁਆਲ਼ੀਆਂ ਨਿਸ਼ਾਨ ਲਵਾ ਬੈਠੀ ਹੈ। 

ਪੜ੍ਹੋ ਇਹ ਵੀ ਖ਼ਬਰ- ਗੰਨੇ ਦਾ ਰੇਟ 360 ਰੁਪਏ ਪ੍ਰਤੀ ਕੁਇੰਟਲ ਕਰਨ ਦੀ ਬਜਾਏ 380 ਰੁਪਏ ਪ੍ਰਤੀ ਕੁਇੰਟਲ ਕਰੇ ਕੈਪਟਨ ਸਰਕਾਰ : ਬਾਦਲ
ਮਾਲੀ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਦੇ ਪ੍ਰਧਾਨ ਬਣਨ ਤੋਂ ਬਾਅਦ ਅਤੇ ਸਿੱਧੂ ਵੱਲੋਂ ਮੈਨੂੰ ਆਪਣੇ ਨਿੱਜੀ ਸਲਾਹਕਾਰ ਵਜੋਂ ਮਾਨਤਾ ਦੇਣ ਤੋਂ ਪਹਿਲਾਂ ਹੀ ਮੈਂ ਪੋਸਟ ਪਾਈ ਸੀ ਕਿ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਬਣੇ ਰਹਿਣ ਦੇ ਲੱਛਣ ਨਹੀਂ ਲੱਗ ਰਹੇ। ਇਹ ਮੇਰਾ ਨਿੱਜੀ ਵਿਚਾਰ ਅਤੇ ਸਿਆਸੀ ਜਾਇਜ਼ਾ ਸੀ। 


Bharat Thapa

Content Editor

Related News