ਮਾਲਵੇ ’ਚ ਕਰਫਿਊ ਜਾਰੀ, ਵੇਰਕਾ ਦੀ ਵੈਨ ਘਰ-ਘਰ ਪਹੁੰਚਾ ਰਹੀ ਲੋੜ ਦੀਆਂ ਚੀਜ਼ਾਂ
Tuesday, Mar 24, 2020 - 01:38 PM (IST)
ਜੈਤੋ, ਪਟਿਆਲਾ, ਬਾਘਾਪੁਰਾਣਾ, ਸੰਗਰੂਰ, ਬਠਿੰਡਾ (ਜਿੰਦਲ, ਰਾਕੇਸ਼, ਪਰਮੀਤ, ਬਲਜਿੰਦਰ, ਹਨੀ) - ਦੇਸ਼ ਭਰ ਕੋਰੋਨਾ ਵਾਇਰਸ ਨਾਮਕ ਭਿਆਨਕ ਬੀਮਾਰੀ ਦਾ ਕਹਿਰ ਵੱਧ ਗਿਆ ਹੈ। ਇਕ ਕਹਿਰ ਨੂੰ ਦੇਖਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੀਤੇ ਦਿਨ ਤੋਂ ਪੰਜਾਬ ਦੇ ਪੂਰੇ ਸੂਬੇ 'ਚ 31 ਮਾਰਚ ਤੱਕ ਕਰਫਿਊ ਲਗਾ ਦਿੱਤਾ ਹੈ, ਜੋ ਕਿ ਅਗਲੇ ਹੁਕਮਾਂ ਤੱਕ ਜਾਰੀ ਰਹੇਗਾ। ਕਰਫਿਊ ਦੌਰਾਨ ਪ੍ਰਸ਼ਾਸਨ ਵਲੋਂ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਪੁਲਸ ਲੋਕਾਂ ਨੂੰ ਘਰੋਂ ਤੋਂ ਬਾਹਰ ਨਹੀਂ ਨਿਕਲਣ ਦੇ ਰਹੀ। 31 ਮਾਰਚ ਤੱਕ ਲਗਾਏ ਗਏ ਕਰਫਿਊ ਦੌਰਾਨ ਪੁਲਸ ਵਲੋਂ ਵੱਖ-ਵੱਖ ਥਾਵਾਂ ’ਤੇ ਨਾਕੇਬੰਦੀ ਕੀਤੀ ਗਈ ਹੈ। ਪੰਜਾਬ ਵਿਚ ਲੱਗੇ ਹੋਏ ਕਰਫ਼ਿਊ ਨੂੰ ਦੇਖਦੇ ਹੋਏ ਜੈਤੋ ਦੀ ਪੁਲਸ ਵਲੋਂ ਆਮ ਜਨਤਾ ਨੂੰ ਚੌਕਸ ਕਰਨ ਲਈ ਅਨਾਊਂਸਮੈਂਟ ਕੀਤੀ ਜਾ ਰਹੀ ਹੈ। ਸੰਗਰੂਰ ’ਚ ਵੀ ਕਰਫਿਊ ਦੌਰਾਨ ਸਾਰਾ ਸ਼ਹਿਰ ਬੰਦ ਦਿਖਾਈ ਦਿੱਤਾ। ਬਠਿੰਡਾ ’ਚ ਕਰਫਿਊ ਲੱਗਾ ਹੋਣ ਕਾਰਨ ਉਥੇ ਦੇ ਲੋਕਾਂ ਲਈ ਵੇਰਕਾਂ ਦੀ ਵੈਨ ਦਾ ਪ੍ਰਬੰਧ ਕੀਤਾ ਗਿਆ ਹੈ, ਜੋ ਲੋਕਾਂ ਨੂੰ ਘਰ-ਘਰ ਜਾ ਕੇ ਜ਼ਰੂਰਤ ਦੀਆਂ ਚੀਜ਼ਾਂ ਪਹੁੰਚਾ ਰਹੀ ਹੈ।
ਜੈਤੋ ਵਿਖੇ ਸੁੰਨ ਪਈਆਂ ਸੜਕਾਂ
ਬਾਘਾ ਪੁਰਾਣਾ ਵਿਖੇ ਵੀ ਕੋਰੋਨਾ ਵਾਇਰਸ ਕਾਰਨ ਲੱਗੇ ਕਰਫਿਊ ਦਾ ਜਾਇਜ਼ਾ ਲੈਣ ਲਈ ਸਬ ਡਵੀਜਨਲ ਮਜਿਸਟ੍ਰੇਟ ਮੈਡਮ ਸਵਰਨਜੀਤ ਕੌਰ ਨੇ ਮੇਨ ਚੌਂਕ ਸਮੇਤ ਬਜ਼ਾਰਾਂ ਦਾ ਦੌਰਾ ਕੀਤਾ ਅਤੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ । ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਕਰਫਿਊ ਲੱਗਣ ਤੋਂ ਬਾਅਦ ਸਾਰੇ ਸ਼ਹਿਰ ਨੂੰ ਸੀਲ ਕਰ ਦਿੱਤਾ ਗਿਆ ਹੈ। ਬਾਹਰੋਂ ਆਉਣ ਵਾਲੇ ਲੋਕਾਂ ਦੀ ਇੰਟਰੀ ਬੰਦ ਕਰ ਦਿੱਤੀ ਗਈ ਹੈ, ਜਿਸ ਲਈ ਪੁਲਸ ਦੀਆਂ 10 ਟੀਮਾਂ ਲਾਈਆਂ ਗਈਆਂ ਹਨ ਤਾਂ ਕਿ ਕੋਈ ਵੀ ਵਿਅਕਤੀ ਕਰਫਿਊ ਦੀ ਉਲੰਘਨਾ ਨਾ ਕਰ ਸਕੇ। ਮੈਡਮ ਨੇ ਕਿਹਾ ਕਿ ਕਰਫਿਊ ਦੌਰਾਨ ਜਿਹੜਾ ਵੀ ਵਿਅਕਤੀ ਘਰੋ ਬਾਹਰ ਨਿਕਲੇਗਾ ਜਾਂ ਸੜਕਾਂ ’ਤੇ ਵੀਕਲ ਰਾਹੀ ਆਵਾਜਾਈ ਕਰੇਗਾ, ਉਸ ਖਿਲਾਫ ਉਲੰਘਣਾ ਕਰਨ ਦੇ ਦੋਸ਼ ਵਿੱਚ ਕੇਸ ਦਰਜ ਕਰ ਦਿੱਤਾ ਜਾਵੇਗਾ।
ਪਟਿਆਲਾ ਸ਼ਹਿਰ -
ਸੰਗਰੂਰ ਦਾ ਦ੍ਰਿਸ਼-
ਮੋਗਾ ਦਾ ਦ੍ਰਿਸ਼ -