ਕੈਪਟਨ ਕੌਣ ਹੁੰਦੈ ਜੇਲ ''ਚ ਭੇਜਣ ਵਾਲਾ, ਇਹ ਕੰਮ ਅਦਾਲਤਾਂ ਦਾ ਹੈ : ਬਾਦਲ

05/09/2019 9:55:27 AM

ਮਲੋਟ (ਜੁਨੇਜਾ/ਗੋਇਲ) - ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਹੈ ਕਿ ਸੂਬੇ 'ਚ ਚੱਲ ਰਹੀ ਹਵਾ ਅਨੁਸਾਰ ਅਕਾਲੀ-ਭਾਜਪਾ ਦੀ ਵੱਡੀ ਜਿੱਤ ਹੋਵੇਗੀ। ਸਾਬਕਾ ਮੁੱਖ ਮੰਤਰੀ ਅੱਜ ਪਿੰਡ ਮਲੋਟ ਵਿਖੇ ਕੁਝ ਵਰਕਰਾਂ ਦੀ ਅਕਾਲੀ ਦਲ ਵਿਚ ਸ਼ਮੂਲੀਅਤ ਲਈ ਰੱਖੇ ਪ੍ਰੋਗਰਾਮ 'ਚ ਹਿੱਸਾ ਲੈਣ ਆਏ ਸਨ ਅਤੇ ਪੱਤਰਕਾਰਾਂ ਵਾਲ ਗੱਲਬਾਤ ਕਰ ਰਹੇ ਸਨ। ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਇੰਨੀ ਵੱਡੀ ਤਬਦੀਲੀ ਆਈ ਹੈ ਕਿ ਉਨ੍ਹਾਂ ਦੀ ਪਾਰਟੀ ਦੀ ਵੱਡੀ ਜਿੱਤ ਹੋਵੇਗੀ। ਕੈਪਟਨ ਅਮਰਿੰਦਰ ਸਿੰਘ ਵੱਲੋਂ 23 ਮਈ ਤੋਂ ਬਾਅਦ ਕੁੰਵਰ ਵਿਜੇ ਪ੍ਰਤਾਪ ਦੀ 'ਸਿਟ' ਵਿਚ ਵਾਪਸੀ ਦੇ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਕਿਸੇ ਦਾ ਡਰ ਨਹੀਂ, ਉਨ੍ਹਾਂ ਪਹਿਲਾਂ ਵੀ 15 ਸਾਲ ਕਾਂਗਰਸ ਦੇ ਰਾਜ ਵਿਚ ਜੇਲ ਕੱਟੀ ਹੈ।

ਉਨ੍ਹਾਂ ਕਿਹਾ ਕਿ ਕੈਪਟਨ ਕੌਣ ਹੁੰਦਾ ਹੈ ਜੇਲ 'ਚ ਭੇਜਣ ਵਾਲਾ, ਇਹ ਕੰਮ ਅਦਾਲਤਾਂ ਦਾ ਹੈ। ਪਹਿਲਾਂ ਵੀ ਸਿਆਸੀ ਬਦਲਾਖੋਰੀ ਕਰ ਕੇ ਕੈਪਟਨ ਨੇ ਉਨ੍ਹਾਂ ਨੂੰ ਜੇਲ ਭੇਜਿਆ ਸੀ ਪਰ ਅਦਾਲਤਾਂ ਨੇ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ। ਇਸ ਲਈ ਅਸੀਂ ਕਿਸੇ ਨੂੰ ਨਹੀਂ ਰੋਕਦੇ, ਭਾਵੇਂ ਕੁੰਵਰ ਵਿਜੇ ਪ੍ਰਤਾਪ ਨੂੰ ਵਾਪਸ ਲੈ ਆਵੇ ਜਾਂ ਕਿਸੇ ਹੋਰ ਨੂੰ। ਉੱਧਰ, ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਦੀ ਹਮਾਇਤ ਦੀ ਗੱਲ ਨੂੰ ਬਾਦਲ ਟਾਲ ਗਏ। ਪੱਤਰਕਾਰਾਂ ਵੱਲੋਂ ਜਦੋਂ ਬਾਦਲ ਨੂੰ ਪੁੱਛਿਆ ਗਿਆ ਕਿ ਬਲਵੰਤ ਸਿੰਘ ਰਾਜੋਆਣਾ ਨੇ ਅਕਾਲੀ-ਭਾਜਪਾ ਦੀ ਹਮਾਇਤ ਲਈ ਜੇਲ 'ਚੋਂ ਚਿੱਠੀ ਭੇਜੀ ਹੈ ਤਾਂ ਉਹ ਇਹ ਕਹਿ ਕੇ ਤੁਰ ਪਏ, ''ਪਤਾ ਨਹੀਂ ਜੀ, ਕਿਸ ਨੇ ਚਿੱਠੀ ਭੇਜੀ ਹੈ''।


rajwinder kaur

Content Editor

Related News