ਮਲੋਟ ’ਚ ਡੇਂਗੂ ਦਾ ਕਹਿਰ ਜ਼ੋਰਾਂ ’ਤੇ, 8 ਸਾਲਾ ਦੀ ਬੱਚੀ ਦੀ ਮੌਤ
Sunday, Oct 03, 2021 - 10:15 AM (IST)
ਮਲੋਟ (ਜੁਨੇਜਾ): ਮਲੋਟ ਸ਼ਹਿਰ ’ਚ ਡੇਂਗੂ ਦਾ ਕਹਿਰ ਜ਼ੋਰਾਂ ’ਤੇ ਹੈ। ਸਥਾਨਕ ਸਰਕਾਰੀ ਹਸਪਤਾਲ ਤੋਂ ਇਲਾਵਾ ਨਿੱਜੀ ਹਸਪਤਾਲਾਂ ਵਿਚ ਸੈਂਕੜੇ ਮਰੀਜ਼ ਇਸ ਬੀਮਾਰੀ ਨਾਲ ਜੂਝ ਰਹੇ ਹਨ। ਸ਼ੁੱਕਰਵਾਰ ਦੇਰ ਸ਼ਾਮ ਸ਼ਹਿਰ ’ਚ 8 ਸਾਲਾ ਬੱਚੀ ਦੀ ਵੀ ਇਸ ਬੀਮਾਰੀ ਨਾਲ ਮੌਤ ਹੋਣ ਦੀ ਸੂਚਨਾ ਹੈ। ਜਾਣਕਾਰੀ ਅਨੁਸਾਰ ਸ਼ਹਿਰ ਅੰਦਰ ਵੱਖ-ਵੱਖ ਖੇਤਰਾਂ ਤੇ ਖਾਸ ਕਰਕੇ ਬਾਹਰੀ ਵਾਰਡਾਂ ਵਿਚ ਡੇਂਗੂ ਦੇ ਸ਼ਿਕਾਰ ਮਰੀਜ਼ਾਂ ਦੀ ਗਿਣਤੀ ਸੈਂਕੜੇ ਹੈ।
ਇਹ ਵੀ ਪੜ੍ਹੋ : ਅਸਤੀਫ਼ੇ ਮਗਰੋਂ ਕੈਪਟਨ ਦੀਆਂ ਕਾਰਵਾਈਆਂ ਤੋਂ ਕਿਸਾਨ ਆਗੂ ਨਾਖ਼ੁਸ਼, ਲਾਏ ਵੱਡੇ ਇਲਜ਼ਾਮ
ਸਰਕਾਰੀ ਹਸਪਤਾਲ ਅਨੁਸਾਰ ਭਾਵੇਂ ਇਹ ਅੰਕੜੇ 130 ਦੇ ਆਸ-ਪਾਸ ਹੈ ਪਰ ਪਤਾ ਲੱਗਾ ਕਿ ਸਰਕਾਰੀ ਹਸਪਤਾਲ ਦੇ ਅੰਕੜੇ ਅਸਲੀਅਤ ਤੋਂ ਕੋਹਾਂ ਦੂਰ ਹਨ। ਹੁਣ ਤੱਕ ਇਕ ਪਤੀ-ਪਤਨੀ ਸਮੇਤ ਦਰਜਨਾਂ ਮਰੀਜ਼ ਤਾਂ ਇਕ ਧਾਰਮਿਕ ਸੰਸਥਾ ਨਾਲ ਸਬੰਧਿਤ ਹਸਪਤਾਲ ਵਿਚੋਂ ਇਲਾਜ ਕਰਵਾਂ ਚੁੱਕੇ ਹਨ ਅਤੇ ਕੁਝ ਮਰੀਜ਼ਾਂ ਹੁਣ ਵੀ ਇਲਾਜ ਕਰਾ ਰਹੇ ਹਨ। ਇਸ ਤੋਂ ਇਲਾਵਾ ਨਿੱਜੀ ਹਸਪਤਾਲਾਂ ਵਿਚ ਵੀ ਸੈਂਕੜੇ ਮਰੀਜ਼ ਇਲਾਜ ਅਧੀਨ ਹਨ। ਕੱਲ ਸ਼ਾਮ ਨੂੰ ਮਲੋਟ ਦੇ ਇਕ ਬੱਚਿਆਂ ਦੇ ਹਸਪਤਾਲ ਵਿਚ 8 ਸਾਲਾਂ ਬੱਚੀ ਇਸ਼ਕੀਰਤ ਦੀ ਮੌਤ ਹੋ ਗਈ ਹੈ, ਜਿਸ ਕਾਰਨ ਜਿਥੇ ਸ਼ਹਿਰ ਵਿਚ ਸੋਗ ਦਾ ਮਾਹੌਲ ਹੈ। ਉਥੇ ਹੀ ਇਸ ਬੀਮਾਰੀ ਨਾਲ ਲੋਕਾਂ ਦੇ ਮਨਾਂ ਵਿਚ ਦਹਿਸ਼ਤ ਵੀ ਹੈ ਕਿਉਂਕਿ ਇਸ ਬੀਮਾਰੀ ਨਾਲ ਅਜਿਹੀਆਂ ਵੀ ਮੌਤਾਂ ਹੋਈਆਂ ਹਨ, ਜਿਨ੍ਹਾਂ ਦਾ ਕੋਈ ਰਿਕਾਰਡ ਨਹੀਂ।
ਇਹ ਵੀ ਪੜ੍ਹੋ : ਸਿੱਧੂ ਦੇ ਸਮਰਥਨ 'ਚ ਰਜ਼ੀਆ ਸੁਲਤਾਨਾ ਵੱਲੋਂ ਦਿੱਤੇ ਅਸਤੀਫ਼ੇ ਨੂੰ ਲੈ ਕੇ ਦਵੰਦ ਬਰਕਰਾਰ