ਮੱਲਾਂਵਾਲਾ ਚੋਣ ਹਿੰਸਾਂ ਦੌਰਾਨ ਜ਼ੀਰੇ ਦਾ ਨਾਂ ਪੰਜਾਬ ਦੇ ਸਿਆਸੀ ਮੰਚ ''ਤੇ ਬਣਿਆ ਚਰਚਾ ਦਾ ਵਿਸ਼ਾ

Friday, Dec 08, 2017 - 05:55 PM (IST)

ਮੱਲਾਂਵਾਲਾ ਚੋਣ ਹਿੰਸਾਂ ਦੌਰਾਨ ਜ਼ੀਰੇ ਦਾ ਨਾਂ ਪੰਜਾਬ ਦੇ ਸਿਆਸੀ ਮੰਚ ''ਤੇ ਬਣਿਆ ਚਰਚਾ ਦਾ ਵਿਸ਼ਾ

ਜ਼ੀਰਾ/ਫਿਰੋਜ਼ਪੁਰ (ਅਕਾਲੀਆਂ ਵਾਲਾ) - ਪੰਜਾਬ 'ਚ ਬੀਤੇ ਦਿਨੀਂ ਮੱਲਾਂਵਾਲਾ ਵਿਖੇ ਨਾਮਜ਼ਦਗੀਆਂ ਭਰਨ ਮੌਕੇ ਹੋਈਆਂ ਸਿਆਸੀ ਝੜਪਾਂ ਨੇ ਵਿਧਾਨ ਸਭਾ ਹਲਕੇ ਜ਼ੀਰਾ ਦਾ ਨਾਂ ਪੰਜਾਬ ਦੇ ਸਿਆਸੀ ਮੰਚ 'ਤੇ ਚਰਚਾ ਦਾ ਵਿਸ਼ਾ ਬਣਾ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਹੋਈ ਇਨਾਂ ਚੋਣਾਂ ਦੌਰਾਨ ਧੱਕੇਸ਼ਾਹੀ ਨੂੰ ਲੈ ਕੇ ਬੰਗਾਲੀ ਵਾਲੇ ਪੁਲ 'ਤੇ ਧਰਨਾ ਲਗਾ ਕੇ ਆਵਾਜਾਈ ਵਿਚ ਵੱਡਾ ਵਿਘਨ ਆਪਣੇ ਨਾਲ ਹੋਈ ਜ਼ਿਆਦਤੀ ਦੇ ਇਨਸਾਫ ਦੇ ਲਈ ਤਾਂ ਪਾਇਆ ਗਿਆ ਹੈ ਪਰ ਲੋਕਾਂ ਨੂੰ ਜਾਮ ਕਾਰਨ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਸ਼ਮੂਲੀਅਤ ਵਿਚ ਵਰਕਰਾਂ ਅਤੇ ਆਗੂਆਂ ਨੇ ਇਕੱਠੇ ਹੋ ਕੇ ਰਾਤ ਗੁਜ਼ਾਰੀ। ਕੈਪਟਨ ਸਰਕਾਰ ਦੇ ਵਿਰੋਧ ਵਿਚ ਅਕਾਲੀਆਂ ਦਾ ਇਹ ਪਹਿਲਾ ਅਤੇ ਸਭ ਤੋਂ ਵੱਡਾ ਪ੍ਰਦਰਸ਼ਨ ਮੰਨਿਆ ਜਾ ਰਿਹਾ ਹੈ। ਅਕਾਲੀਆਂ ਦਾ ਇਹ ਵੱਡਾ ਧਰਨਾ ਬੇਅਦਬੀ ਕਾਂਡ ਮੌਕੇ ਇਨਸਾਫ ਲਈ ਸਿੱਖ ਜਥੰਬੰਦੀਆਂ ਵਲੋਂ  ਬਾਦਲ ਸਰਕਾਰ ਖਿਲਾਫ ਰੋਸ ਨੂੰ ਲੈ ਕੇ ਪੁਲ ਦੇ ਬੰਦ ਹੋਣ 'ਤੇ ਹੋਈ ਪ੍ਰੇਸ਼ਾਨੀ ਦੀ ਯਾਦ ਦੁਹਰਾ ਗਿਆ ਹੈ।  ਜੇਕਰ ਵੋਟਰਾਂ ਦੀ ਗੱਲ ਕੀਤੀ ਜਾਵੇ ਤਾਂ ਵੋਟਰ ਆਪਣੇ ਅਧਿਕਾਰ ਦਾ ਇਸਤੇਮਾਲ ਕਰਨਾ ਚਾਹੁੰਦਾ ਸੀ। ਇਸ ਮੌਕੇ ਵੋਟਰਾਂ ਨੇ ਕਿਹਾ ਕਿ ਇਸ ਤਰਾਂ ਬਣੇ ਨੁਮਾਇਦੇ ਉਤੇ ਸਾਡਾ ਕਿਸੇ ਸਰਕਾਰੀ ਗੈਰ ਸਰਕਾਰੀ ਜਾਂ ਫਿਰ ਆਪਣੇ ਮੁਹੱਲੇ ਦੇ ਵਿਕਾਸ ਕੰਮਾਂ ਲਈ ਬਹੁਤਾ ਪ੍ਰਭਾਵ ਨਹੀਂ ਪਵੇਗਾ। 1993 ਵਿਚ ਮੱਖੂ ਨਗਰ ਪੰਚਾਇਤ ਹੌਦ ਵਿਚ ਆਈ ਸੀ। ਹੁਣ ਤੱਕ ਹੋਈਆਂ ਚੋਣਾਂ ਵਿਚ ਪ੍ਰਧਾਨਗੀ ਪਦ 'ਤੇ ਸਰਦਾਰੀ ਜ਼ਿਆਦਾ ਸਮਾਂ ਕਾਂਗਰਸ ਦੀ ਰਹੀ ਹੈ। ਇਥੋਂ ਤੱਕ ਕਿ ਅਕਾਲੀ ਸਰਕਾਰ ਵਿਚ ਕਾਂਗਰਸੀ ਚੋਣਾਂÎ ਜਿੱਤ ਜਾਂਦੇ ਸਨ ਪਰ ਹੁਣ ਤਾਂ ਸਰਕਾਰ ਕਾਂਗਰਸ ਦੀ ਸੀ। ਮੱਲਾਂਵਾਲਾ ਨਗਰ ਪੰਚਾਇਤ ਦੀ ਹੌਂਦ ਤੋਂ ਬਾਅਦ ਦੂਸਰੀ ਵਾਰ ਇਸ ਦੀ ਚੋਣ ਹੋ ਰਹੀ ਹੈ ਪਰ ਇਸ ਚੋਣ ਦੌਰਾਨ ਜੋ ਝੜਪ ਹੋਈ ਹੈ,ਉਸ ਨੂੰ ਬੁੱਧੀਜੀਵੀ ਵਰਗ ਮੰਦਭਾਗਾ ਦੱਸ ਰਿਹਾ ਹੈ। ਕਿਉਕਿ ਲੋਕਾਂ ਨੇ ਕਿਹਾ ਕਿ ਅਜੇ ਕਾਂਗਰਸ ਸਰਕਾਰ ਨੂੰ ਆਏ ਕੁਝ ਮਹੀਨੇ ਹੋਏ ਹਨ। ਜੇਕਰ ਗੁਰਦਾਸਪੁਰ ਜ਼ਿਮਨੀ ਚੋਣ ਜਿੱਤੀ ਜਾ ਸਕਦੀ ਹੈ ਤਾਂ ਸ਼ਹਿਰੀ ਚੋਣਾਂ ਵੀ ਕਾਂਗਰਸ ਪਾਰਟੀ ਜਿੱਤ ਸਕਦੀ ਸੀ ਪਰ ਖੂਨ ਖਰਾਬੇ ਵਾਲੀਆਂ ਅਜਿਹੀਆਂ ਭਾਜੀਆਂ ਦੀ ਇਹ ਰਵਾਇਤ ਕਦੋਂ ਤੇ ਕੌਣ ਖਤਮ ਕਰੇਗਾ । 
 


Related News