ਮਲਿੱਕਾ ਹਾਂਡਾ ਦੇ ਸੰਘਰਸ਼ ਨੂੰ ਪਿਆ ਬੂਰ, ਡੈੱਫ ਸ਼ਤਰੰਜ ’ਚ ਨੌਕਰੀ ਹਾਸਲ ਕਰਨ ਵਾਲੀ ਬਣੇਗੀ ਪਹਿਲੀ ਖਿਡਾਰਨ

Sunday, Jan 09, 2022 - 02:38 PM (IST)

ਮਲਿੱਕਾ ਹਾਂਡਾ ਦੇ ਸੰਘਰਸ਼ ਨੂੰ ਪਿਆ ਬੂਰ, ਡੈੱਫ ਸ਼ਤਰੰਜ ’ਚ ਨੌਕਰੀ ਹਾਸਲ ਕਰਨ ਵਾਲੀ ਬਣੇਗੀ ਪਹਿਲੀ ਖਿਡਾਰਨ

ਜਲੰਧਰ– ਲੰਬੇ ਸੰਘਰਸ਼ ਤੋਂ ਬਾਅਦ ਆਖ਼ਿਰਕਾਰ ਨੈਸ਼ਨਲ ਸ਼ਤਰੰਜ ਡੈੱਫ ਖਿਡਾਰਨ ਮਲਿੱਕਾ ਹਾਂਡਾ ਦੇ ਹੱਥ ਸਫਲਤਾ ਲੱਗ ਗਈ ਹੈ। ਮਲਿੱਕਾ ਨੌਕਰੀ ਦੀ ਮੰਗ ਨੂੰ ਲੈ ਕੇ ਪਿਛਲੇ ਬੁੱਧਵਾਰ ਨੂੰ ਸੀ. ਐੱਮ. ਪੰਜਾਬ ਚਰਨਜੀਤ ਸਿੰਘ ਚੰਨੀ ਨਾਲ ਮਿਲੀ ਸੀ, ਜਿਨ੍ਹਾਂ ਨੇ ਉਸ ਨੂੰ ਜਲਦ ਹੀ ਕੋਚ ਦੀ ਨੌਕਰੀ ਤੇ ਆਰਥਿਕ ਦੀ ਮਦਦ ਦੇਣ ਦਾ ਭਰੋਸਾ ਦਿੱਤਾ।

ਇਹ ਵੀ ਪੜ੍ਹੋ : ਮਯੰਕ ਆਈ. ਸੀ. ਸੀ. ਦੇ ‘ਮੰਥ ਆਫ਼ ਦਿ ਪਲੇਅਰ’ ਐਵਾਰਡ ਲਈ ਨਾਮਜ਼ਦ

ਸ਼ਤਰੰਜ ਦੇ ਨੈਸ਼ਨਲ-ਇੰਟਰਨੈਸ਼ਨਲ ਖਿਤਾਬ ਜਿੱਤਣ ਵਾਲੀ ਮਲਿੱਕਾ ਪੰਜਾਬ ਦੀ ਇਕਲੌਤੀ ਖਿਡਾਰਨ ਹੈ। ਪੰਜਾਬ ਦੇ ਸਾਬਕਾ ਮੰਤਰੀ ਨੇ ਉਸ ਨੂੰ ਪਹਿਲਾਂ ਨੌਕਰੀ ਦਾ ਭਰੋਸਾ ਦਿੱਤਾ ਸੀ। ਮੰਤਰੀ ਮੰਡਲ ਵਿਚ ਫੇਰਬਦਲ ਤੋਂ ਬਾਅਦ ਮੌਜੂਦਾ ਖੇਡ ਮੰਤਰੀ ਪਰਗਟ ਸਿੰਘ ਨੇ ਉਸ ਨੂੰ ਡੈੱਫ ਸ਼ਤਰੰਜ ਵਿਚ ਨੌਕਰੀ ਦੇਣ ਲਈ ਪੰਜਾਬ ਸਰਕਾਰ ਦੀ ਨੀਤੀ ਨਾ ਹੋਣ ਦੀ ਗੱਲ ਕਹੀ ਸੀ ਪਰ ਹੁਣ ਸੀ. ਐੱਮ. ਪੰਜਾਬ ਚੰਨੀ ਨੇ ਭਰੋਸਾ ਦੇ ਕੇ ਮਲਿੱਕਾ ਦਾ ਹੌਸਲਾ ਵਧਾਇਆ ਹੈ।

ਬੇਟੀ ਨੂੰ ਮਿਲ ਚੁੱਕੈ ਰਾਸ਼ਟਰਪਤੀ ਐਵਾਰਡ : ਉੱਥੇ ਹੀ, ਮਲਿੱਕਾ ਦੇ ਪਿਤਾ ਸੰਤੋਸ਼ ਹਾਂਡਾ ਨੇ ਕਿਹਾ ਕਿ ਬੇਟੀ ਨੂੰ ਦੇਸ਼ ਵਿਚ ਦਿਵਿਆਂਗਾਂ ਦੀ ਸਰਵਸ੍ਰੇਸ਼ਠ ਖਿਡਾਰੀ ਚੁਣਿਆ ਗਿਆ ਸੀ। ਇਸ ਸੰਬੰਧੀ ਦਿੱਲੀ ਵਿਚ ਰਾਸ਼ਟਰਪਤੀ ਦੇ ਨਾਲ ਮੁਲਾਕਾਤ ਹੋਈ, ਜਿਨ੍ਹਾਂ ਨੇ ਇਕ ਪ੍ਰੋਗਰਾਮ ਦੌਰਾਨ ਉਸ ਨੂੰ ਐਵਾਰਡ ਸੌਂਪਿਆ ਤੇ ਬੇਟੀ ਦਾ ਹੌਸਲਾ ਵਧਾਇਆ। 

ਇਹ ਵੀ ਪੜ੍ਹੋ : ਜੋਕੋਵਿਚ ਲਈ ਰਾਹਤ ਦੀ ਖ਼ਬਰ, ਖੇਡ ਸਕਣਗੇ ਫ੍ਰੈਂਚ ਓਪਨ ਟੂਰਨਾਮੈਂਟ

ਮਲਿੱਕਾ ਦੀਆਂ ਉਪਲੱਬਧੀਆਂ
ਸੋਨ :  ਨੈਸ਼ਨਲ ਚੈੱਸ ਚੈਂਪੀਅਨਸ਼ਿਪ ਆਫ ਡੈੱਫ ਵਿਚ ਲਗਾਤਾਰ 7 ਸਾਲ ਸੋਨ ਤਮਗਾ
ਚਾਂਦੀ :  ਆਈ. ਸੀ. ਸੀ. ਡੀ. ਵਰਲਡ ਡੈੱਫ ਬਲਿਟਜ਼ ਸ਼ਤਰੰਜ ਚੈਂਪੀਅਨਸ਼ਿਪ (2018)
ਕਾਂਸੀ :  ਏਸ਼ੀਆਈ ਚੈਂਪੀਅਨਸ਼ਿਪ (2017)
ਸੋਨ :  ਆਈ. ਸੀ. ਸੀ. ਵਿਸ਼ਵ ਓਪਨ ਸਿੰਗਲ ਡੈੱਫ ਸ਼ਤਰੰਜ ਚੈਂਪੀਅਨਸ਼ਿਪ (2016)
ਚਾਂਦੀ  :  ਬਲਿਟਜ਼ ਡੈੱਫ ਚੈਂਪੀਅਨਸ਼ਿਪ (2016)
ਸੋਨ :  ਏਸ਼ੀਆਈ ਚੈਂਪੀਅਨਸ਼ਿਪ
ਚਾਂਦੀ : ਏਸ਼ੀਆਈ ਬਲਿਟਜ਼ ਓਪਨ (2015)

2010 ਵਿਚ ਸ਼ੁਰੂ ਕੀਤੀ ਸ਼ਤਰੰਜ 
ਮਲਿੱਕਾ ਇਕ ਸਾਲ ਦੀ ਸੀ ਜਦੋਂ ਦਵਾਈ ਦੇ ਉਲਟੇਅਸਰ ਕਾਰਨ ਉਸ ਨੇ ਸੁਣਨ ਤੇ ਬੋਲਣ ਦੀ ਸ਼ਕਤੀ ਗੁਆ ਦਿੱਤੀ। ਹੁਣ ਉਹ 90 ਫੀਸਦੀ ਸੁਣਨ ਵਿਚ ਅਸਮਰਥ ਹੈ। ਉਹ 15 ਸਾਲ ਦੀ ਸੀ ਜਦੋਂ ਸਕੂਲ ਵਿਚ ਪਹਿਲੀ ਵਾਰ ਉਸ ਨੇ ਸ਼ਤਰੰਜ ਖੇਡੀ। ਕੁਝ ਦਿਨਾਂ ਬਾਅਦ ਪਿਤਾ ਸ਼ਤਰੰਜ ਬੋਰਡ ਲੈ ਆਏ। ਇੱਥੋਂ ਹੀ ਉਸਦਾ ਅਭਿਆਸ ਹੁੰਦਾ ਰਿਹਾ। 

ਸੀ. ਐੱਮ. ਚੰਨੀ ਨੇ ਦਿੱਤਾ ਭਰੋਸਾ, ਸਾਲਾਂ ਦੀ ਮਿਹਨਤ ਰੰਗ ਲਿਆਈ
ਮਲਿੱਕਾ ਹਾਂਡਾ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਨੌਕਰੀ ਦੇਣ ਦਾ ਭਰੋਸਾ ਉਸ ਦੇ ਲੰਬੇ ਸੰਘਰਸ਼ ਦੀ ਜਿੱਤ ਹੈ। ਦੇਸ਼-ਵਿਦੇਸ਼ ਵਿਚ ਸ਼ਤਰੰਜ ਦੇ ਖਿਡਾਰੀਆਂ ਨੂੰ ਸਰਕਾਰਾਂ ਪੂਰਾ ਸਨਮਾਨ ਦਿੰਦੀਆਂ ਆਈਆਂ ਹਨ। ਹੁਣ ਪੰਜਾਬ ਸਰਕਾਰ ਨੇ ਵੀ ਇਸ ਪਾਸੇ ਕਦਮ ਵਧਾ ਦਿੱਤੇ ਹਨ। ਮਲਿੱਕਾ ਨੇ ਇਸ ਦੇ ਨਾਲ ਹੀ ਕਾਂਗਰਸ ਸਕੱਤਰ ਪ੍ਰਿਯੰਕਾ ਗਾਂਧੀ ਦਾ ਧੰਨਵਾਦ ਕੀਤਾ। ਉਸ ਨੇ ਕਿਹਾ ਕਿ ਸੋਸ਼ਲ ਮੀਡੀਆ ਦੀ ਤਾਕਤ ਦੇ ਕਾਰਨ ਪ੍ਰਿਯੰਕਾ ਗਾਂਧੀ ਨੇ ਉਸਦੀ ਸਾਰ ਲਈ। ਉਸ ਨੇ ਕਾਂਗਰਸ ਨੇਤਾ ਅਲਕਾ ਲਾਂਬਾ ਦੀ ਡਿਊਟੀ ਲਗਾਈ, ਜਿਸ ਨੇ ਡਾਇਰੈਕਟਰ ਖੇਡ ਵਿਭਾਗ ਪੰਜਾਬ ਨਾਲ ਮੁਲਾਕਾਤ ਕਰਨ ਨੂੰ ਕਿਹਾ। ਇਸ ਤੋਂ ਬਾਅਦ ਅਸੀਂ ਚੰਡੀਗੜ੍ਹ ਗਏ, ਜਿੱਥੇ ਸੀ. ਐੱਮ. ਚੰਨੀ ਦੀ ਹਾਜ਼ਰੀ ਵਿਚ ਨੌਕਰੀ ਦੇਣ ਦਾ ਭਰੋਸਾ ਮਿਲਿਆ। 

ਇਹ ਵੀ ਪੜ੍ਹੋ : ਵਿਰਾਟ ਕੋਹਲੀ ਨੂੰ ਇੰਸਟਾਗ੍ਰਾਮ ਤੋਂ ਹੁੰਦੀ ਹੈ ਮੋਟੀ ਕਮਾਈ, ਇਕ ਪੋਸਟ ਦੇ ਮਿਲਦੇ ਹਨ ਇੰਨੇ ਕਰੋੜ ਰੁਪਏ

ਸਰਕਾਰ ਦੇ ਫੈਸਲੇ ਦਾ ਸਵਾਗਤ ਕਰਦੀ ਹੈ ਐਸੋਸੀਏਸ਼ਨ : ਨਰਿੰਦਰ ਸਿੰਘ
ਪੰਜਾਬ ਚੈੱਸ ਐਸੋਸੀਏਸ਼ਨ ਦੇ ਪ੍ਰਧਾਨ ਨਰਿੰਦਰ ਸਿੰਘ ਨੇ ਕਿਹਾ ਕਿ ਮਲਿੱਕਾ ਦੀਆਂ ਉਪਲੱਬਧੀਆਂ ਕਿਸੇ ਵੱਡੇ ਖਿਡਾਰੀਆਂ ਤੋਂ ਘੱਟ ਨਹੀਂ ਹਨ। ਆਈ. ਸੀ. ਸੀ. ਡੀ. ਵਰਲਡ ਡੈੱਫ ਬਲਿਟਜ਼ ਸ਼ਤਰੰਜ ਚੈਂਪੀਅਨਸ਼ਿਪ ਵਿਚ ਤਮਗਾ ਜਿੱਤਣਾ ਸੌਖਾ ਨਹੀਂ ਹੁੰਦਾ ਕਿਉਂਕਿ ਇਸ ਵਿਚ ਦੁਨੀਆ ਭਰ ਦੇ ਬਿਹਤਰੀਨ ਖਿਡਾਰੀ ਹਿੱਸਾ ਲੈਂਦੇ ਹਨ। ਮਲਿੱਕਾ ਨੇ ਇੰਟਰਨੈਸ਼ਨਲ ਚੈਂਪੀਅਨਸ਼ਿਪ ਵਿਚ 6 ਤਮਗੇ ਜਿੱਤੇ ਹਨ। ਅਜਿਹੇ ਵਿਚ ਪੰਜਾਬ ਸਰਕਾਰ ਦੇ ਉਸ ਨੂੰ ਨੌਕਰੀ ਦੇਣ ਦੇ ਫੈਸਲੇ ਦਾ ਐਸੋਸੀਏਸ਼ਨ ਸਵਾਗਤ ਕਰਦੀ ਹੈ। ਇਸ ਫੈਸਲੇ ਨਾਲ ਦੇਸ਼ ਭਰ ਦੇ ਡੈੱਫ ਖਿਡਾਰੀਆਂ ’ਚ ਉਤਸ਼ਾਹ ਵਧੇਗਾ। ਹਾਲਾਂਕਿ ਪੰਜਾਬ ਸਰਕਾਰ ਇਸ ਤੋਂ ਪਹਿਲਾਂ ਵੀ ਵਿਦਿਆਂਗ ਖਿਡਾਰੀਆਂ ਨੂੰ ਨੌਕਰੀ ਦਿੰਦੀ ਆਈ ਹੈ ਪਰ ਮਲਿੱਕਾ ਦੇ ਮਾਮਲੇ ਵਿਚ ਸਰਕਾਰ ਨਵੀਂ ਖੇਡ ਨੀਤੀ ਲਿਆਉਣ ’ਤੇ ਰਾਜ਼ੀ ਹੋ ਗਈ ਹੈ। ਅਜਿਹਾ ਹੋਣ ’ਤੇ ਮਲਿੱਕਾ ਅਜਿਹੀ ਪਹਿਲੀ ਖਿਡਾਰੀ ਬਣ ਜਾਵੇਗੀ, ਜਿਸ ਨੂੰ ਪੰਜਾਬ ਵਿਚ ਬਤੌਰ ਡੈੱਫ ਸ਼ਤਰੰਜ ਖਿਡਾਰੀ ਸਰਕਾਰੀ ਨੌਕਰੀ ਮਿਲੀ ਹੋਵੇ। 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News