ਕੈਪਟਨ ਦੀ ਚਿਤਾਵਨੀ ਤੋਂ ਬਾਅਦ ਵੀ ਨਹੀਂ ਬਦਲੇ ਮੱਲ੍ਹੀ ਦੇ ਤੇਵਰ, ਸੋਸ਼ਲ ਮੀਡੀਆ ’ਤੇ ਕਹੀ ਵੱਡੀ ਗੱਲ

08/23/2021 1:25:47 AM

ਚੰਡੀਗੜ੍ਹ(ਅਸ਼ਵਨੀ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰਾਂ ਨੂੰ ਚਿਤਾਵਨੀ ਦੇਣ ਤੋਂ ਬਾਅਦ ਵੀ ਸਲਾਹਕਾਰਾਂ ਦੇ ਤੇਵਰ ਜਿਓਂ ਦੇ ਤਿਓਂ ਬਣੇ ਹੋਏ ਹਨ। ਐਤਵਾਰ ਰਾਤ ਨੂੰ ਮਾਲਵਿੰਦਰ ਸਿੰਘ ਮੱਲ੍ਹੀ ਨੇ ਸੋਸ਼ਲ ਮੀਡੀਆ ’ਤੇ ਲਿਖਿਆ, ‘ਤੂੰ ਇੱਧਰ-ਉੱਧਰ ਦੀ ਗੱਲ ਨਾ ਕਰ, ਇਹ ਦੱਸ ਕਾਫਿਲਾ ਕਿਉਂ ਲੁੱਟਿਆ।’

ਇਹ ਵੀ ਪੜ੍ਹੋ- ਭਾਜਪਾ ਆਗੂ RP ਸਿੰਘ ਦੀ ਕੈਪਟਨ ਨੂੰ ਸਲਾਹ, ਕਿਹਾ- ਸਿੱਧੂ ਦੇ ਸਲਾਹਕਾਰ 'ਤੇ ਹੋਵੇ ਪਰਚਾ ਦਰਜ

ਮੱਲ੍ਹੀ ਨੇ ਲਿਖਿਆ ਕਿ ਕਸ਼ਮੀਰ ਅਤੇ ਪਾਕਿਸਤਾਨ ਬਾਰੇ ਵਿਚਾਰਾਂ ਵਿਚ ਮਤਭੇਦ ਹਨ ਅਤੇ ਭਾਰਤ ਦਾ ਸੰਵਿਧਾਨ ਇਸ ’ਤੇ ਬੋਲਣ ਦਾ ਹੱਕ ਦਿੰਦਾ ਹੈ ਅਤੇ ਜੇਕਰ ਤੁਹਾਡੇ (ਮੁੱਖ ਮੰਤਰੀ ਅਮਰਿੰਦਰ ਸਿੰਘ) ਵਿਚਾਰਾਂ ਨਾਲ ਸਹਿਮਤੀ ਹੋ ਵੀ ਜਾਵੇ ਤਾਂ ਇਹ ਦੱਸੋ ਕਿ ਪੰਜਾਬ ਨੂੰ ਉਜਾੜੇ ਵੱਲ ਕਿਸਨੇ ਅਤੇ ਕਿਉਂ ਧੱਕਿਆ ਹੈ। ਪੰਜਾਬ ਦੇ ਸਿਰ ’ਤੇ ਤਿੰਨ ਲੱਖ ਕਰੋੜ ਰੁਪਏ ਦਾ ਕਰਜ਼ਾ ਕਿਸਨੇ ਅਤੇ ਕਿਉਂ ਚੜ੍ਹਾਇਆ ਹੈ? ਪੰਜਾਬ ਦੇ ਨੌਜਵਾਨਾਂ ਦੀ ਵਿਦੇਸ਼ਾਂ ਵੱਲ ਦੌੜ ਕਿਉਂ ਹੈ, ਪੰਜਾਬ ਦਾ ਕਿਸਾਨ-ਮਜਦੂਰ ਖੁਸ਼ਕੁਸ਼ੀਆਂ ਦੇ ਰਾਹ ਕਿਉਂ ਪੈ ਗਿਆ ਹੈ ਅਤੇ ਪੰਜਾਬੀ ਦਿੱਲੀ ਬਾਰਡਰ ’ਤੇ ਬੇਘਰ ਹੋ ਕੇ ਕਿਉਂ ਬੈਠੇ ਹਨ, ਕੀ ਇਹ ਸਭ ਪਾਕਿਸਤਾਨ ਦੇ ਇਸ਼ਾਰੇ ’ਤੇ ਕਰ ਰਹੇ ਹਨ, ਅਰੂਸਾ ਆਲਮ ਦੀ ਮੈਂ ਗੱਲ ਨਹੀਂ ਕਰ ਰਿਹਾ ਹਾਂ।


Bharat Thapa

Content Editor

Related News