ਨਿਊਜ਼ੀਲੈਂਡ ਗਏ ਕਮਾਊ ਪੁੱਤ ਨਾਲ ਵਾਪਰਿਆ ਹਾਦਸਾ, ਹੋਈ ਮੌਤ

Thursday, Jan 16, 2020 - 01:58 PM (IST)

ਨਿਊਜ਼ੀਲੈਂਡ ਗਏ ਕਮਾਊ ਪੁੱਤ ਨਾਲ ਵਾਪਰਿਆ ਹਾਦਸਾ, ਹੋਈ ਮੌਤ

ਮੱਖੂ (ਵਾਹੀ) - ਖੁਫੀਆ ਪੁਲਸ ਵਿੰਗ ਮੱਖੂ ਦੇ ਇੰਚਾਰਜ ਸਬ ਇੰਸਪੈਕਟਰ ਜਰਮਲ ਸਿੰਘ ਦੇ ਨਿਊਜ਼ੀਲੈਂਡ ਗਏ ਭਤੀਜੇ ਦੀ ਦਰਦਨਾਕ ਸੜਕ ਹਾਦਸੇ ’ਚ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ। ਮਿ੍ਤਕ ਦੀ ਪਛਾਣ ਮਨਦੀਪ ਸਿੰਘ ਪੁੱਤਰ ਮਾਸਟਰ ਨਿਰਮਲ ਸਿੰਘ ਵਾਸੀ ਹਾਮਦਵਾਲਾ ਹਿਥਾੜ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਮਨਦੀਪ ਕੁਝ ਸਮਾਂ ਪਹਿਲਾਂ ਸਟੱਡੀ ਵੀਜ਼ੇ 'ਤੇ ਕ੍ਰਾਈਸਚਰਚ ਨਿਊਜ਼ੀਲੈਂਡ ਗਿਆ ਸੀ। ਵਰਕ ਪਰਮਿਟ ਦੇ ਆਧਾਰ ’ਤੇ ਉਹ ਉਥੋਂ ਦੇ ਕਾਰਖ਼ਾਨੇ 'ਚ ਸ਼ੀਸ਼ਾ ਲੋਡ ਕਰਨ ਦਾ ਕੰਮ ਕਰ ਰਿਹਾ ਸੀ ਕਿ ਸਾਰਾ ਵਜ਼ਨ ਉਸ ਦੇ ਉਪਰ ਹੀ ਡਿੱਗ ਪਿਆ। ਅਚਾਨਕ ਡਿੱਗੇ ਵਜ਼ਨ ਕਾਰਨ ਉਸ ਦੀ ਮੌਕੇ ’ਤੇ ਮੌਤ ਹੋ ਗਈ। 

ਨੌਜਵਾਨ ਦੀ ਮੌਤ ’ਤੇ ਪੀੜਤ ਪਰਿਵਾਰ ਨਾਲ ਕਈ ਪੁਲਸ ਵਿਭਾਗ ਦੇ ਅਧਿਕਾਰੀਆਂ, ਸਿੱਖਿਆ ਜਗਤ ਨਾਲ ਜੁੜੇ ਵਿਅਕਤੀਆਂ, ਸਮਾਜਸੇਵੀ, ਧਾਰਮਿਕ, ਰਾਜਸੀ ਅਤੇ ਕਿਸਾਨ ਜਥੇਬੰਦੀਆਂ, ਪੰਜਾਬ ਨੰਬਰਦਾਰ ਯੁਨੀਅਨ ਦੇ ਆਗੂਆਂ ਤੋਂ ਇਲਾਵਾ ਪੱਤਰਕਾਰ ਭਾਈਚਾਰੇ ਨੇ ਡੂੰਘੇ ਗ਼ਮ ਦਾ ਪ੍ਰਗਟਾਵਾ ਕੀਤਾ। 


author

rajwinder kaur

Content Editor

Related News