ਗੁਰਦਾਸਪੁਰ ਦੇ ਵਰਸੋਲਾ ''ਚ ਵੱਡੀ ਚੋਰੀ, ਮਨਿਆਰੀ ਸਟੋਰ ਦੇ ਤਾਲੇ ਤੋੜ ਕੇ ਲੱਖਾਂ ਦਾ ਸਾਮਾਨ ਤੇ ਨਕਦੀ ਲੈ ਉੱਡੇ ਚੋਰ

Monday, Aug 17, 2026 - 03:46 AM (IST)

ਗੁਰਦਾਸਪੁਰ ਦੇ ਵਰਸੋਲਾ ''ਚ ਵੱਡੀ ਚੋਰੀ, ਮਨਿਆਰੀ ਸਟੋਰ ਦੇ ਤਾਲੇ ਤੋੜ ਕੇ ਲੱਖਾਂ ਦਾ ਸਾਮਾਨ ਤੇ ਨਕਦੀ ਲੈ ਉੱਡੇ ਚੋਰ

ਗੁਰਦਾਸਪੁਰ (ਵਿਨੋਦ) : ਗੁਰਦਾਸਪੁਰ ਦੇ ਪਿੰਡ ਵਰਸੋਲਾ ਵਿਖੇ ਦੇਰ ਰਾਤ ਭਿੰਡਰ ਮਨਿਆਰੀ ਸਟੋਰ ਦੇ ਤਾਲੇ ਤੋੜ ਕੇ ਚੋਰ ਨਕਦੀ ਤੇ ਲੱਖਾਂ ਦਾ ਸਾਮਾਨ ਚੋਰੀ ਕਰਕੇ ਫਰਾਰ ਹੋ ਗਏ। ਇਸ ਸਬੰਧੀ ਭਿੰਡਰ ਮਨਿਆਰੀ ਸਟੋਰ ਦੇ ਮਾਲਕ ਨੇ ਦੱਸਿਆ ਕਿ ਬੀਤੀ ਰਾਤ ਉਹ ਆਪਣੀ ਦੁਕਾਨ ਦੇ ਤਾਲੇ ਬੰਦ ਕਰਕੇ ਆਪਣੇ ਘਰ ਚਲਾ ਗਿਆ ਸੀ, ਪਰ ਜਦੋਂ ਸਵੇਰੇ ਆ ਕੇ ਵੇਖਿਆ ਤਾਂ ਦੁਕਾਨ ਦੇ ਤਾਲੇ ਟੁੱਟੇ ਹੋਏ ਸਨ। ਜਦੋਂ ਦੁਕਾਨ ’ਚ ਲੱਗੇ ਸੀਸੀਟੀਵੀ ਕੈਮਰੇ ਚੈਕ ਕੀਤੇ ਤਾਂ ਪਤਾ ਲੱਗਾ ਕਿ ਚੋਰ ਦੁਕਾਨ ਦੇ ਤਾਲੇ ਤੋੜ ਕੇ 70 ਹਜ਼ਾਰ ਤੋਂ ਵੱਧ ਦੀ ਨਕਦੀ ਅਤੇ ਲੱਖਾਂ ਰੁਪਏ ਦਾ ਮਹਿੰਗਾ ਸਾਮਾਨ ਚੋਰੀ ਕਰਕੇ ਲੈ ਗਏ ਸਨ।

ਇਹ ਵੀ ਪੜ੍ਹੋ : ਭੈਣ ਦੀ ਡੋਲੀ ਤੋਂ ਪਹਿਲਾਂ ਉੱਠੇਗੀ ਇਕਲੌਤੇ ਭਰਾ ਦੀ ਅਰਥੀ; ਵਿਆਹ ਦੇ ਕਾਰਡ ਵੰਡਣ ਜਾਂਦੇ ਨਾਲ ਵਾਪਰੀ ਅਣਹੋਣੀ

ਇਸ ਸਬੰਧੀ ਪੁਲਸ ਨੂੰ ਸੂਚਿਤ ਕੀਤਾ ਗਿਆ ਹੈ। ਪੁਲਸ ਅਧਿਕਾਰੀ ਮੌਕੇ ’ਤੇ ਪਹੁੰਚੇ ਅਤੇ ਘਟਨਾ ਸਥਾਨ ਦਾ ਜਾਇਜ਼ਾ ਲੈ ਗਏ ਹਨ। ਉਨ੍ਹਾਂ ਕਿਹਾ ਕਿ ਸਾਡੀ ਪੁਲਸ ਪ੍ਰਸ਼ਾਸਨ ਤੋਂ ਮੰਗ ਹੈ ਕਿ ਜਲਦੀ ਤੋਂ ਜਲਦੀ ਚੋਰਾਂ ਨੂੰ ਕਾਬੂ ਕੀਤਾ ਜਾਵੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Sandeep Kumar

Content Editor

Related News