ਪੰਜਾਬ ਦੇ ਸਾਬਕਾ ਲੋਕ ਸਭਾ ਮੈਂਬਰ 'ਮੇਜਰ ਸਿੰਘ ਉਬੋਕੇ' ਦਾ ਦਿਹਾਂਤ

Tuesday, Nov 03, 2020 - 09:58 AM (IST)

ਪੰਜਾਬ ਦੇ ਸਾਬਕਾ ਲੋਕ ਸਭਾ ਮੈਂਬਰ 'ਮੇਜਰ ਸਿੰਘ ਉਬੋਕੇ' ਦਾ ਦਿਹਾਂਤ

ਤਰਨਤਾਰਨ (ਰਮਨ) : ਪੰਜਾਬ ਦੇ ਸਾਬਕਾ ਮੰਤਰੀ ਅਤੇ ਲੋਕ ਸਭਾ ਮੈਂਬਰ ਮੇਜਰ ਸਿੰਘ ਉਬੋਕੇ ਮੰਗਲਵਾਰ ਨੂੰ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ। 93 ਸਾਲਾਂ ਦੇ ਮੇਜਰ ਸਿੰਘ ਉਬੋਕੇ ਪੰਜਾਬ ਦੇ ਸਾਬਕਾ ਮਾਲ ਅਤੇ ਮੁੜ ਵਸੇਬਾ ਮੰਤਰੀ ਰਹਿ ਚੁੱਕੇ ਹਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵੱਖ-ਵੱਖ ਅਹੁਦਿਆਂ 'ਤੇ ਬਿਰਾਜਮਾਨ ਹੋ ਕੇ ਆਪਣੀਆਂ ਸੇਵਾਵਾਂ ਦੇ ਚੁੱਕੇ ਹਨ। ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਤੋਂ ਬਾਅਦ ਪਰਿਵਾਰ ਸਮੇਤ ਵੱਖ-ਵੱਖ ਸਿਆਸੀ ਆਗੂਆਂ ਅਤੇ ਪਾਰਟੀਆਂ ਵਿਚਕਾਰ ਸੋਗ ਦੀ ਲਹਿਰ ਦੌੜ ਗਈ ਹੈ।
 


author

Babita

Content Editor

Related News