ਡਿਪਟੀ ਕਮਿਸ਼ਨਰ ਵੱਲੋਂ ਕੀਤੀ ਮੀਟਿੰਗ ਦੌਰਾਨ ਹੋਏ ਵੱਡੇ ਖ਼ੁਲਾਸੇ, ਜਾਰੀ ਹੋਏ ਸਖ਼ਤ ਹੁਕਮ

Wednesday, Jul 10, 2024 - 11:54 AM (IST)

ਡਿਪਟੀ ਕਮਿਸ਼ਨਰ ਵੱਲੋਂ ਕੀਤੀ ਮੀਟਿੰਗ ਦੌਰਾਨ ਹੋਏ ਵੱਡੇ ਖ਼ੁਲਾਸੇ, ਜਾਰੀ ਹੋਏ ਸਖ਼ਤ ਹੁਕਮ

ਲੁਧਿਆਣਾ (ਹਿਤੇਸ਼)- ਬੁੱਢੇ ਨਾਲੇ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਲਈ ਚੱਲ ਰਹੇ ਪ੍ਰਾਜੈਕਟ ਦੀ ਸਟੇਟਸ ਰਿਪੋਰਟ ਜਾਨਣ ਲਈ ਡੀ. ਸੀ. ਸਾਕਸ਼ੀ ਸਾਹਨੀ ਵੱਲੋਂ ਮੰਗਲਵਾਰ ਨੂੰ ਸਬੰਧਤ ਵਿਭਾਗਾਂ ਦੇ ਅਫਸਰਾਂ ਨਾਲ ਮੀਟਿੰਗ ਕੀਤੀ ਗਈ। ਇਸ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ 76 ਲੋਕਾਂ ’ਤੇ ਐੱਫ. ਆਈ. ਆਰ. ਦਰਜ ਕਰਵਾਉਣ ਅਤੇ ਕੁਨੈਕਸ਼ਨ ਕੱਟਣ ਦੇ ਬਾਵਜੂਦ ਨਗਰ ਨਿਗਮ ਦੇ ਬਾਹਰੀ ਏਰੀਆ ’ਚ ਸਥਿਤ ਡੇਅਰੀਆਂ ਦਾ ਗੋਬਰ ਬੁੱਢੇ ਨਾਲੇ ’ਚ ਡਿੱਗਣ ਦਾ ਸਿਲਸਿਲਾ ਬੰਦ ਨਹੀਂ ਹੋਇਆ।

ਇਹ ਖ਼ਬਰ ਵੀ ਪੜ੍ਹੋ - ਦੁਬਈ 'ਚ ਪੰਜਾਬੀ ਨੌਜਵਾਨ ਦਾ ਕਤਲ, ਮਾਪਿਆਂ ਨੇ ਕਰਜ਼ਾ ਚੁੱਕ ਕੇ ਵਿਦੇਸ਼ ਭੇਜਿਆ ਸੀ ਇਕਲੌਤਾ ਪੁੱਤ

ਇਸ ਤੋਂ ਇਲਾਵਾ ਖ਼ੁਲਾਸਾ ਵੀ ਹੋਇਆ ਹੈ ਕਿ ਬਿਜਲੀ ਕੁਨੈਕਸ਼ਨ ਕੱਟਣ ਤਂ ਬਾਅਦ ਕੁੰਡੀ ਲਗਾ ਕੇ ਡੇਅਰੀਆਂ ਚੱਲ ਰਹੀਆਂ ਹਨ ਅਤੇ ਗੋਬਰ ਨੂੰ ਸਿੱਧੇ ਤੌਰ ’ਤੇ ਬੁੱਢੇ ਨਾਲੇ ’ਚ ਸੁੱਟਿਆ ਜਾ ਰਿਹਾ ਹੈ। ਇਸ ਦੇ ਮੱਦੇਨਜ਼ਰ ਡੀ. ਸੀ. ਵੱਲੋਂ ਪੀ. ਪੀ. ਸੀ. ਬੀ., ਬਿਜਲੀ ਵਿਭਾਗ, ਪੇਂਡੂ ਵਿਕਾਸ ਅਤੇ ਡਰੇਨੇਜ ਵਿਭਾਗ ਦੇ ਅਫਸਰਾਂ ਨੂੰ ਜੁਆਇੰਟ ਟੀਮ ਦੇ ਰੂਪ ’ਚ ਇਸ ਤਰ੍ਹਾਂ ਦੇ ਡੇਅਰੀ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।

ਵਿਭਾਗਾਂ ਦੀ ਕਮੇਟੀ ਕਰੇਗੀ ਐਕਸਟੈਂਸ਼ਨ ਦੇਣ ਦਾ ਫ਼ੈਸਲਾ

ਜਾਣਕਾਰੀ ਮੁਤਾਬਕ ਮੀਟਿੰਗ ਦੌਰਾਨ ਸਕੇਟਿਡ ਡਾਇੰਗ ਯੂਨਿਟਾਂ ਨੂੰ ਸੀਵਰੇਜ ’ਚ ਪਾਣੀ ਛੱਡਣ ਦੀ ਐਕਸਟੈਂਸ਼ਨ ਦੇਣ ਦੇ ਮੁੱਦੇ ’ਤੇ ਚਰਚਾ ਕੀਤੀ ਗਈ। ਇਸ ਨੂੰ ਲੈ ਕੇ ਅਫਸਰਾਂ ਨੇ ਦੱਸਿਆ ਕਿ ਸਕੇਟਿਡ ਡਾਇੰਗ ਯੂਨਿਟਾਂ ਨੂੰ ਦਿੱਤੀ ਗਈ ਮੋਹਲਤ ਖ਼ਤਮ ਹੋ ਗਈ ਹੈ ਅਤੇ ਜ਼ੀਰੋ ਲਿਕਵਿਡ ਡਿਸਚਾਰਜ ਟੈਕਨਾਲੋਜੀ ਨਾ ਅਪਣਾਉਣ ਜਾਂ ਸੀ. ਈ. ਟੀ. ਪੀ. ਦੇ ਨਾਲ ਲਿੰਕ ਨਾ ਹੋਣ ਦੀ ਵਜ੍ਹਾ ਨਾਲ ਉੁਨ੍ਹਾਂ ਸੀਵਰੇਜ ’ਚ ਪਾਣੀ ਛੱਡਣ ਤੋਂ ਰੋਕਣ ਲਈ ਨੋਟਿਸ ਜਾਰੀ ਕਰ ਦਿੱਤੇ ਗਏ ਹਨ।

ਇਸ ਸਬੰਧ ’ਚ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਸਕੇਟਿਡ ਡਾਇੰਗ ਯੂਨਿਟਾਂ ਦੇ ਮਾਲਕਾਂ ਵੱਲੋਂ ਸਰਕਾਰ ਤੋਂ ਐਕਸਟੈਂਸ਼ਨ ਦੇਣ ਦੀ ਮੰਗ ਕੀਤੀ ਗਈ ਹੈ। ਸਕੇਟਿਡ ਡਾਇੰਗ ਯੂਨਿਟਾਂ ਦੇ ਮਾਲਕਾਂ ਦਾ ਦਾਅਵਾ ਹੈ ਕਿ ਉਨ੍ਹਾਂ ਦੇ ਕੈਮੀਕਲ ਯੁਕਤ ਪਾਣੀ ਨੂੰ ਪੀ. ਪੀ. ਸੀ. ਬੀ. ਦੇ ਮਾਪਦੰਡਾਂ ਮੁਤਾਬਕ ਸਾਫ ਕਰਨ ਤੋਂ ਬਾਅਦ ਹੀ ਸੀਵਰੇਜ ’ਚ ਛੱਡਿਆ ਜਾ ਰਿਹਾ ਹੈ ਅਤੇ ਨਗਰ ਨਿਗਮ ਵੱਲੋਂ ਜਮਾਲਪੁਰ ਐੱਸ. ਟੀ. ਪੀ. ਦੇ ਨਿਰਮਾਣ ਲਈ ਬਣਾਈ ਗਈ ਪ੍ਰਾਜੈਕਟ ਰਿਪੋਰਟ ’ਚ ਵੀ ਸਕੇਟਿਡ ਡਾਇੰਗ ਯੂਨਿਟਾਂ ਦੇ ਪਾਣੀ ਦਾ ਡਿਸਚਾਰਜ ਲੈਣ ਦਾ ਜ਼ਿਕਰ ਕੀਤਾ ਗਿਆ ਹੈ। ਇਸ ਨੂੰ ਲੈ ਕੇ ਫ਼ੈਸਲਾ ਲੈਣ ਦੇ ਤੋਂ ਪਹਿਲਾਂ ਸਰਕਾਰ ਵੱਲੋਂ ਨਗਰ ਨਿਗਮ, ਪੀ. ਪੀ. ਸੀ. ਬੀ., ਸੀ. ਪੀ. ਸੀ. ਬੀ. ਅਤੇ ਸੀਵਰੇਜ ਬੋਰਡ ਦੇ ਅਫਸਰਾਂ ਦੀ ਕਮੇਟੀ ਨੂੰ ਰਿਪੋਰਟ ਦੇਣ ਲਈ ਬੋਲਿਆ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ - 12ਵੀਂ ਦੀ ਵਿਦਿਆਰਥਣ ਨੂੰ ਵਿਆਹ ਲਈ ਮਜਬੂਰ ਕਰਦਾ ਸੀ ਨੌਜਵਾਨ, ਫਿਰ ਕੁੜੀ ਨੇ ਜੋ ਕੀਤਾ ਜਾਣ ਰਹਿ ਜਾਓਗੇ ਦੰਗ

ਕੋਰਟ ’ਚ ਹੋਵੇਗਾ ਜਗ੍ਹਾ ਦੇ ਵਿਵਾਦ ਦਾ ਫ਼ੈਸਲਾ

ਮੀਟਿੰਗ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਗਊਸ਼ਾਲਾ ਸ਼ਮਸ਼ਾਨਘਾਟ ਨੇੜੇ ਪੰਪਿੰਗ ਸਟੇਸ਼ਨ ਬਣਾਉਣ ਦਾ ਕੰਮ ਅਜੇ ਵੀ ਅੱਧ-ਵਿਚਾਲੇ ਲਟਕਿਆ ਹੋਣ ਦੀ ਵਜ੍ਹਾ ਨਾਲ ਬੁੱਢੇ ਨਾਲੇ ’ਚ ਹਾਲੇ ਵੀ ਲਗਭਗ 60 ਐੱਮ. ਐੱਲ. ਡੀ. ਪਾਣੀ ਸਿੱਧੇ ਤੌਰ ’ਤੇ ਡਿੱਗ ਰਿਹਾ ਹੈ। ਜਿੱਥੋਂ ਤੱਕ ਪੰਪਿੰਗ ਸਟੇਸ਼ਨ ਦਾ ਨਿਰਮਾਣ ਪੂਰਾ ਨਾ ਹੋਣ ਦਾ ਸਵਾਲ ਹੈ, ਉਸ ਦੇ ਲਈ ਜਗ੍ਹਾ ਦੀ ਮਲਕੀਅਤ ਨੂੰ ਲੈ ਕੇ ਚੱਲ ਰਹੇ ਵਿਵਾਦ ਦਾ ਹਵਾਲਾ ਦਿੱਤਾ ਗਿਆ ਹੈ। ਇਸ ਸਬੰਧ ’ਚ ਕੋਰਟ ਕੇਸ ਕੀਤਾ ਗਿਆ ਹੈ, ਜਿਸ ਦਾ ਫੈਸਲਾ ਜਲਦ ਸੁਣਾਉਣ ਲਈ ਨਗਰ ਨਿਗਮ ਵੱਲੋਂ ਅਪੀਲ ਲਗਾ ਦਿੱਤੀ ਗਈ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News