ਪੰਜਾਬ ਪੁਲਸ ’ਚ ਵੱਡਾ ਫੇਰਬਦਲ, 80 DSP ਤਬਦੀਲ

06/16/2020 1:05:25 AM

ਚੰਡੀਗੜ੍ਹ,(ਰਮਨਜੀਤ)- ਪੰਜਾਬ ਸਰਕਾਰ ਨੇ ਇਕ ਨਿਰਦੇਸ਼ ਜਾਰੀ ਕਰਕੇ 80 ਡੀ. ਐੱਸ. ਪੀ. ਪੱਧਰ ਦੇ ਅਧਿਕਾਰੀਆਂ ਦਾ ਤਬਾਦਲਾ ਕੀਤਾ ਹੈ। ਜਿਨ੍ਹਾਂ ਅਧਿਕਾਰੀਆਂ ਦਾ ਤਬਾਦਲਾ ਕੀਤਾ ਹੈ , ਉਨ੍ਹਾਂ ’ਚ ਹੇਮੰਤ ਕੁਮਾਰ ਨੂੰ ਹੈੱਡਕੁਆਰਟਰ ਸ਼੍ਰੀ ਮੁਕਤਸਰ ਸਾਹਿਬ, ਗੁਰਜੀਤ ਸਿੰਘ ਨੂੰ ਡੀ. ਐੱਸ. ਪੀ. ਸਿਟੀ-1 ਬਠਿੰਡਾ, ਸੰਜੀਵ ਸਿੰਗਲਾ ਨੂੰ ਡੀ. ਐੱਸ. ਪੀ. ਹੈੱਡਕੁਆਰਟਰ ਬਠਿੰਡਾ, ਕੁਲਵੰਤ ਸਿੰਘ ਨੂੰ ਪੀ. ਬੀ. ਆਈ. ਹੋਮੀਸਾਈਡ ਐਂਡ ਫੋਰੈਂਸਿਕ ਬਠਿੰਡਾ, ਰਾਜੇਸ਼ ਕੁਮਾਰ ਨੂੰ ਇੰਟੈਲੀਜੈਂਸ ਵਿੰਗ ਪੰਜਾਬ, ਧਰਮਪਾਲ ਨੂੰ ਡੀ. ਐੱਸ. ਪੀ. ਸਪੈਸ਼ਲ ਬ੍ਰਾਂਚ ਅਤੇ ਸੀ. ਆਈ. ਕਪੂਰਥਲਾ, ਹਰਿੰਦਰ ਸਿੰਘ ਨੂੰ ਏ. ਸੀ. ਪੀ.-4 ਮਾਡਲ ਟਾਊਨ ਜਲੰਧਰ, ਕੁਲਜਿੰਦਰ ਸਿੰਘ ਨੂੰ ਪੱਟੀ, ਗੁਰਪ੍ਰੀਤ ਸਿੰਘ ਨੂੰ ਡੀ. ਐੱਸ. ਪੀ. ਹੈੱਡਕੁਆਰਟਰ ਮੋਗਾ, ਸਤਵਿੰਦਰ ਸਿੰਘ ਨੂੰ ਫਰੀਦਕੋਟ, ਲਖਬੀਰ ਸਿੰਘ ਨੂੰ ਸ੍ਰੀ ਹਰਗੋਬਿੰਦਪੁਰ, ਸੰਜੀਵ ਕੁਮਾਰ ਨੂੰ ਸਪੈਸ਼ਲ ਬ੍ਰਾਂਚ ਗੁਰਦਾਸਪੁਰ, ਸਤਨਾਮ ਸਿੰਘ ਨੂੰ ਸਬ-ਡਵੀਜ਼ਨ ਫਿਰੋਜ਼ਪੁਰ, ਸੁਰਿੰਦਰਪਾਲ ਸਿੰਘ ਨੂੰ 13 ਬਟਾਲੀਅਨ ਪੀ. ਏ. ਪੀ. ਜਲੰਧਰ, ਤਰਲੋਚਨ ਸਿੰਘ ਨੂੰ ਸਬ-ਡਵੀਜ਼ਨ ਨਿਹਾਲ ਸਿੰਘ ਵਾਲਾ, ਤਲਵਿੰਦਰ ਸਿੰਘ ਗਿੱਲ ਨੂੰ ਸਬ-ਡਵੀਜ਼ਨ ਰੋਪੜ ਲਾਇਆ ਗਿਆ ਹੈ।

ਇਸੇ ਤਰ੍ਹਾਂ ਲਖਬੀਰ ਸਿੰਘ ਨੂੰ ਐੱਸ. ਡੀ. ਬਰਨਾਲਾ, ਪਰਮਿੰਦਰ ਸਿੰਘ ਨੂੰ ਐੱਸ. ਡੀ. ਜੈਤੋ, ਮਹਿਤਾਬ ਸਿੰਘ (ਆਈ.ਪੀ. ਐੱਸ) ਏ. ਐੱਸ. ਪੀ. ਸੁਨਾਮ, ਸੁਖਵਿੰਦਰਪਾਲ ਸਿੰਘ ਨੂੰ ਸਪੈਸ਼ਲ ਬਰਾਂਚ ਐਂਡ ਸੀ. ਆਈ. ਸੰਗਰੂਰ, ਬਲਜਿੰਦਰ ਸਿੰਘ ਨੂੰ ਐੱਸ. ਡੀ. ਬੁੱਢਲਾਡਾ, ਜਸਪਿੰਦਰ ਸਿੰਘ ਨੂੰ ਸਪੈਸ਼ਲ ਬ੍ਰਾਂਚ ਐਂਡ ਸੀ.ਆਈ. ਖੰਨਾ, ਪਰਮਜੀਤ ਸਿੰਘ ਨੂੰ ਐੱਸ.ਡੀ. ਫਗਵਾੜਾ, ਸੁਰਿੰਦਰ ਚੰਦ ਨੂੰ ਡਿਟੈਕਟਿਵ ਕਪੂਰਥਲਾ, ਵਿਸ਼ਾਲਜੀਤ ਸਿੰਘ ਨੂੰ ਏ. ਸੀ. ਪੀ. (ਡੀ) ਅੰਮ੍ਰਿਤਸਰ, ਮਨਜੀਤ ਸਿੰਘ ਨੂੰ ਡੀ. ਐੱਸ. ਪੀ. ਕਮਾਂਡ ਸੈਂਟਰ ਗੁਰਦਾਸਪੁਰ, ਯੋਗੀਰਾਜ ਨੂੰ 82ਵੀਂ ਬਟਾਲੀਅਨ ਚੰਡੀਗੜ੍ਹ, ਸੰਦੀਪ ਸਿੰਘ ਨੂੰ 82ਵੀਂ ਬਟਾਲੀਅਨ ਅਤੇ ਵਾਧੂ ਚਾਰਜ ਸੀ. ਏ. ਡੀ. ਅਤੇ ਕ੍ਰਾਈਮ ਅਗੇਂਸਟ ਵੂਮੈਨ ਐਂਡ ਚਾਈਲਡ ਚੰਡੀਗੜ੍ਹ, ਮਨਜੀਤ ਸਿੰਘ ਨੂੰ ਐੱਸ. ਡੀ. ਫਤਹਿਗੜ੍ਹ ਸਾਹਿਬ, ਰਮਿੰਦਰ ਸਿੰਘ ਨੂੰ ਸ੍ਰੀ ਆਨੰਦਪੁਰ ਸਾਹਿਬ, ਦਵਿੰਦਰ ਸਿੰਘ ਨੂੰ ਪੀ. ਬੀ.ਆਈ. ਐੱਨ.ਡੀ.ਪੀ.ਐੱਸ. ਰੋਪੜ, ਪਰਮਜੀਤ ਸਿੰਘ ਨੂੰ ਧੂਰੀ, ਰਛਪਾਲ ਸਿੰਘ ਨੂੰ ਕਮਾਂਡ ਸੈਂਟਰ ਬਰਨਾਲਾ, ਭੁਪਿੰਦਰ ਸਿੰਘ ਨੂੰ ਮਲੋਟ, ਮਨਮੋਹਣ ਸਿੰਘ ਨੂੰ ਐੱਸ.ਡੀ. ਮਾਨਸਾ, ਹਰਜਿੰਦਰ ਸਿੰਘ ਨੂੰ ਫਿਰੋਜ਼ਪੁਰ, ਗੁਰਦੀਪ ਸਿੰਘ ਨੂੰ ਪੀ.ਬੀ.ਆਈ. ਕ੍ਰਾਈਮ ਅਗੇਂਸਟ ਵੂਮੈਨ ਐਂਡ ਚਿਲਡਰਨ ਫਿਰੋਜ਼ਪੁਰ ਲਾਇਆ ਗਿਆ ਹੈ।

ਇਸੇ ਤਰ੍ਹਾਂ ਮੋਹਨ ਸਿੰਘ ਨੂੰ ਏ. ਸੀ. ਪੀ. ਏਅਰਪੋਰਟ ਅੰਮ੍ਰਿਤਸਰ, ਪਰਵਿੰਦਰ ਕੌਰ ਨੂੰ ਸਿਟੀ ਬਟਾਲਾ, ਬਾਲਕ੍ਰਿਸ਼ਣ ਸਿੰਗਲਾ ਨੂੰ ਪੀ.ਬੀ.ਆਈ. ਐੱਨ.ਡੀ.ਪੀ.ਐੱਸ. ਬਟਾਲਾ, ਪ੍ਰੇਮ ਕੁਮਾਰ ਨੂੰ ਵਿਜੀਲੈਂਸ ਬਿਊਰੋ ਪੰਜਾਬ, ਦਲਜੀਤ ਸਿੰਘ ਨੂੰ ਟਾਂਡਾ, ਗੁਰਪ੍ਰੀਤ ਸਿੰਘ ਨੂੰ ਡੀ.ਐੱਸ.ਪੀ.ਐੱਚ. ਹੁਸ਼ਿਆਰਪੁਰ, ਪਰਮਿੰਦਰ ਸਿੰਘ ਨੂੰ ਕਰਤਾਰਪੁਰ, ਸੁਰਿੰਦਰਪਾਲ ਨੂੰ ਏ.ਸੀ.ਪੀ. ਈ.ਐੱਮ.ਐੱਸ. ਅੰਮ੍ਰਿਤਸਰ, ਕੇਵਲ ਕਿਸ਼ੋਰ ਨੂੰ ਵਿਜੀਲੈਂਸ ਬਿਊਰੋ ਪੰਜਾਬ, ਭਰਪੂਰ ਸਿੰਘ ਨੂੰ ਪਾਤੜਾਂ, ਦਲਬੀਰ ਸਿੰਘ ਨੂੰ 36ਵੀਂ ਬਟਾਲੀਅਨ ਬਹਾਦਰਗੜ੍ਹ, ਰਵਿੰਦਰ ਸਿੰਘ ਨੂੰ ਧਾਰ ਕਲਾਂ, ਸੁਖਜਿੰਦਰਪਾਲ ਨੂੰ ਇੰਟੈਲੀਜੈਂਸ ਵਿੰਗ ਪੰਜਾਬ, ਪ੍ਰਵੇਸ਼ ਚੋਪੜਾ ਨੂੰ ਏ.ਸੀ.ਪੀ. ਸੈਂਟਰਲ ਅੰਮ੍ਰਿਤਸਰ, ਸੁਖਜਿੰਦਰ ਸਿੰਘ ਪੀ.ਬੀ.ਆਈ. ਇਕਨੌਮਿਕ ਅਫੈਂਸ ਐਂਡ ਸਾਈਬਰ ਕ੍ਰਾਈਮ ਅੰਮ੍ਰਿਤਸਰ, ਜੰਗ ਬਹਾਦਰ ਨੂੰ ਏ. ਸੀ. ਪੀ. ਹੈੱਡਕੁਆਰਟਰ ਲੁਧਿਆਣਾ, ਪੁਨੀਤ ਸਿੰਘ ਨੂੰ ਕਮਾਂਡ ਸੈਂਟਰ ਪਟਿਆਲਾ, ਹਰਿੰਦਰਦੀਪ ਸਿੰਘ ਨੂੰ 13ਵੀਂ ਬਟਾਲੀਅਨ ਪੀ.ਏ.ਪੀ. ਚੰਡੀਗੜ੍ਹ, ਸੁਖਪਾਲ ਸਿੰਘ ਨੂੰ ਟ੍ਰੈਫਿਕ ਐਂਡ ਆਪਰੇਸ਼ਨ ਲੁਧਿਆਣਾ ਦੇਹਾਤੀ, ਪਲਵਿੰਦਰ ਸਿੰਘ ਨੂੰ ਈ.ਐੱਮ.ਐੱਸ. ਬਟਾਲਾ, ਅਮਰਪ੍ਰੀਤ ਸਿੰਘ ਨੂੰ ਅਪਰੇਸ਼ਨ ਐਂਡ ਸਕਿਓਰਿਟੀ ਰੋਪੜ, ਗੁਰਬਚਨ ਸਿੰਘ ਨੂੰ ਪੀ.ਬੀ.ਆਈ. ਕ੍ਰਾਈਮ ਅਗੇਂਸਟ ਵੂਮੈਨ ਐਂਡ ਚਿਲਡਰਨ ਲੁਧਿਆਣਾ ਦੇਹਾਤੀ, ਪ੍ਰਭਜੋਤ ਕੌਰ ਨੂੰ ਏ. ਸੀ. ਪੀ. ਸਾਈਬਰ ਕ੍ਰਾਈਮ ਐਂਡ ਫਾਰੈਂਸਿਕ ਲੁਧਿਆਣਾ ਅਤੇ ਵਾਧੂ ਚਾਰਜ ਸਾਈਬਰ ਕ੍ਰਾਈਮ ਲੁਧਿਆਣਾ ਰੇਂਜ ਤਾਇਨਾਤ ਕੀਤਾ ਗਿਆ ਹੈ।

ਰੁਪਿੰਦਰ ਕੌਰ ਭੱਟੀ ਨੂੰ ਏ. ਸੀ. ਪੀ. ਪੀ.ਬੀ.ਆਈ. ਕ੍ਰਾਈਮ ਅਗੇਂਸਟ ਵੂਮੈਨ ਐਂਡ ਚਾਈਲਡ ਲੁਧਿਆਣਾ, ਤੇਜਿੰਦਰਾਪਲ ਸਿੰਘ ਨੂੰ 5ਵੀਂ ਆਈ.ਆਰ.ਬੀ. ਅੰਮ੍ਰਿਤਸਰ, ਕੰਵਲਦੀਪ ਕੌਰ ਨੂੰ 9ਵੀਂ ਬਟਾਲੀਅਨ ਅੰਮ੍ਰਿਤਸਰ, ਸਤਪਾਲ ਸਿੰਘ ਨੂੰ ਵਿਜੀਲੈਂਸ ਬਿਊਰੋ ਪੰਜਾਬ, ਕੁਲਦੀਪ ਸਿੰਘ ਨੂੰ ਵਿਜ਼ੀਲੈਂਸ ਬਿਊਰੋ ਪੰਜਾਬ, ਯੋਗਰਾਜ ਸਿੰਘ ਨੂੰ ਵਿਜ਼ੀਲੈਂਸ ਬਿਊਰੋ ਪੰਜਾਬ, ਗਗਨਦੀਪ ਸਿੰਘ ਨੂੰ ਐੱਸ. ਓ. ਜੀ. ਪੰਜਾਬ, ਦਵਿੰਦਰ ਪਾਲ ਸਿੰਘ ਨੂੰ ਐੱਸ.ਓ.ਜੀ. ਪੰਜਾਬ, ਸ਼ਾਮ ਸੁੰਦਰ ਨੂੰ ਇੰਟੈਲੀਜੈਂਸ ਵਿੰਗ ਪੀ.ਪੀ.ਸੀ.ਆਰ., ਰਾਜੀਵ ਮੋਹਨ ਨੂੰ 9ਵੀਂ ਬਟਾਲੀਅਨ ਅੰਮ੍ਰਿਤਸਰ ਦੇ ਨਾਲ ਵਾਧੂ ਚਾਰਜ ਏਅਰਪੋਰਟ ਸਕਿਓਰਿਟੀ ਅੰਮ੍ਰਿਤਸਰ, ਰਘੁਵੀਰ ਸਿੰਘ ਨੂੰ ਸਕਿਓਰਿਟੀ ਐੱਸ.ਏ.ਐੱਸ. ਨਗਰ ਅਤੇ ਵਾਧੂ ਚਾਰਜ ਸਕਿਓਰਿਟੀ ਏਅਰਪੋਰਟ ਮੋਹਾਲੀ, ਡਾ. ਮੁਕੇਸ਼ ਕੁਮਾਰ ਨੂੰ ਏ.ਸੀ.ਪੀ.-1 ਨਾਰਥ ਜਲੰਧਰ, ਸੰਦੀਪ ਸਿੰਘ ਨੂੰ ਹੈੱਡਕੁਆਰਟਰ ਕਪੂਰਥਲਾ, ਸੰਪੂਰਨ ਸਿੰਘ ਨੂੰ ਇੰਟੈਲੀਜੈਂਸ ਵਿੰਗ ਪੰਜਾਬ, ਬਲਦੇਵ ਸਿੰਘ ਨੂੰ ਇੰਟੈਲੀਜੈਂਸ ਵਿੰਗ ਪੰਜਾਬ, ਹਰਨੇਕ ਸਿੰਘ ਨੂੰ ਇੰਟੈਲੀਜੈਂਸ ਵਿੰਗ ਪੰਜਾਬ, ਬਲਬੀਰ ਸਿੰਘ ਨੂੰ ਡਿਟੈਕਟਿਵ ਬਟਾਲਾ, ਲਖਵਿੰਦਰ ਸਿੰਘ ਨੂੰ ਪੀ.ਬੀ.ਆਈ. ਕ੍ਰਾਈਮ ਅਗੇਂਸਟ ਵੂਮੈਨ ਐਂਡ ਚਿਲਡਰਨ ਤਰਨਤਾਰਨ, ਦੀਪਕਮਲ ਨੂੰ ਸਿਟੀ-2 ਐੱਸ.ਏ.ਐੱਸ ਨਗਰ, ਰਮਨਦੀਪ ਸਿੰਘ ਨੂੰ ਹੈੱਡਕਵਾਰਟਰ ਐੱਸ.ਏ.ਐੱਸ. ਨਗਰ ਲਾਇਆ ਗਿਆ ਹੈ।


Bharat Thapa

Content Editor

Related News