ਜਲੰਧਰ ਪੁਲਸ ਵਿਭਾਗ ''ਚ ਵੱਡਾ ਫੇਰਬਦਲ, ਜਾਣੋ ਕਿਸ ਦੀ ਕਿੱਥੇ ਹੋਈ ਬਦਲੀ ?

Saturday, Mar 11, 2023 - 11:09 PM (IST)

ਜਲੰਧਰ ਪੁਲਸ ਵਿਭਾਗ ''ਚ ਵੱਡਾ ਫੇਰਬਦਲ, ਜਾਣੋ ਕਿਸ ਦੀ ਕਿੱਥੇ ਹੋਈ ਬਦਲੀ ?

ਜਲੰਧਰ : ਸ਼ਹਿਰ ਦੇ ਕਮਿਸ਼ਨਰ ਨੇ ਸ਼ਨੀਵਾਰ 11 ਮਾਰਚ ਨੂੰ ਪੁਲਸ ਵਿਭਾਗ 'ਚ ਵੱਡਾ ਫੇਰਬਦਲ ਕੀਤਾ ਹੈ। ਜਲੰਧਰ ਕਮਿਸ਼ਨਰ ਦਫ਼ਤਰ ਵੱਲੋਂ ਜਾਰੀ ਬਿਆਨ ਅਨੁਸਾਰ ਐੱਸ.ਐੱਚ.ਓ ਨਵਦੀਪ ਸਿੰਘ ਨੂੰ ਰਾਮਾਮੰਡੀ ਦਾ ਇੰਚਾਰਜ ਲਾਇਆ ਗਿਆ ਹੈ। ਐੱਸ.ਐੱਚ.ਓ ਅਜੈਬ ਸਿੰਘ ਨੂੰ ਰਾਮ ਮੰਡੀ ਤੋਂ ਪੁਲਸ ਲਾਈਨ ਬੁਲਾਇਆ ਗਿਆ ਹੈ। ਐੱਸ.ਐੱਚ.ਓ ਗੁਰਪ੍ਰੀਤ ਸਿੰਘ ਨੂੰ ਥਾਣਾ 2 ਤੋਂ ਥਾਣਾ 8 ਵਿੱਚ ਤਬਦੀਲ ਕਰ ਦਿੱਤਾ ਗਿਆ ਹੈ।

PunjabKesari

ਹਰਦੇਵ ਸਿੰਘ ਨੂੰ ਥਾਣਾ ਨਵੀਂ ਬਾਰਦਰੀ ਤੋਂ ਥਾਣਾ 2 ਦਾ ਐੱਸ.ਐੱਚ.ਓ ਬਣਾਇਆ ਗਿਆ ਹੈ। ਬਲਜਿੰਦਰ ਸਿੰਘ ਨੂੰ ਪੁਲਸ ਲਾਈਨ ਤੋਂ ਕੈਂਡਲ ਥਾਣੇ ਭੇਜ ਦਿੱਤਾ ਗਿਆ ਹੈ। ਨਿਰਲੇਪ ਸਿੰਘ ਨੂੰ ਕੈਂਡਲ ਸਟੇਸ਼ਨ ਤੋਂ ਪੁਲਸ ਲਾਈਨ ਬੁਲਾਇਆ ਗਿਆ ਹੈ। ਸੰਜੀਵ ਕੁਮਾਰ ਨੂੰ ਡਿਵੀਜ਼ਨ 8 ਤੋਂ ਕਮਿਸ਼ਨਰ ਦਫ਼ਤਰ ਨਾਲ ਅਟੈਚ ਕੀਤਾ ਗਿਆ ਹੈ। ਸਾਰੇ ਤਬਾਦਲੇ ਤੁਰੰਤ ਪ੍ਰਭਾਵ ਨਾਲ ਲਾਗੂ ਕਰ ਦਿੱਤੇ ਗਏ ਹਨ।

ਇਹ ਵੀ ਪੜ੍ਹੋ : ਵਿੱਤ ਮੰਤਰੀ ਚੀਮਾ ਨੇ ਬਜਟ ਨੂੰ ਲੈ ਕੇ ਵਿਰੋਧੀ ਧਿਰ ਵੱਲੋਂ ਦਿੱਤੇ ਸੁਝਾਵਾਂ ਦਾ ਕੀਤਾ ਸੁਆਗਤ, ਕਹੀਆਂ ਅਹਿਮ ਗੱਲਾਂ


author

Mandeep Singh

Content Editor

Related News