ਕੋਰੋਨਾ ਪੀੜਤ ਦੇ ਸਸਕਾਰ ਨੂੰ ਲੈ ਕੇ ਨਿੱਜੀ ਹਸਪਤਾਲ ਦੀ ਵੱਡੀ ਅਣਗਹਿਲੀ ਆਈ ਸਾਹਮਣੇ

Monday, Apr 05, 2021 - 12:21 AM (IST)

ਕੋਰੋਨਾ ਪੀੜਤ ਦੇ ਸਸਕਾਰ ਨੂੰ ਲੈ ਕੇ ਨਿੱਜੀ ਹਸਪਤਾਲ ਦੀ ਵੱਡੀ ਅਣਗਹਿਲੀ ਆਈ ਸਾਹਮਣੇ

ਭੋਗਪੁਰ (ਸੂਰੀ)-ਪੰਜਾਬ ਵਿਚ ਕੋਰੋਨਾ ਮਾਮਲਿਆਂ ਦੀ ਦਿਨ ਬ ਦਿਨ ਵੱਧ ਰਹੀ ਗਿਣਤੀ ਕਾਰਣ ਪੰਜਾਬ ਸਰਕਾਰ ਵੱਲੋਂ ਕਈ ਤਰ੍ਹਾਂ ਦੀਆਂ ਪਾਬੰਦੀਆਂ ਅਤੇ ਪੰਜਾਬ ਵਿਚ ਨਾਈਟ ਕਰਫਿਊ ਲਾਇਆ ਗਿਆ ਹੈ। ਜ਼ਿਲਾ ਜਲੰਧਰ ਵਿਚ ਹਰ ਦਿਨ ਭਾਰੀ ਗਿਣਤੀ ਵਿਚ ਕੋਰੋਨਾ ਪਾਜ਼ੇਟਿਵ ਕੇਸ ਸਹਮਣੇ ਆ ਰਹੇ ਹਨ। ਕੋਰੋਨਾ ਕਾਰਣ ਆਮ ਲੋਕਾਂ ਵਿਚ ਭਾਰੀ ਡਰ ਪਾਇਆ ਜਾ ਰਿਹਾ ਹੈ ਪਰ ਬਲਾਕ ਭੋਗਪੁਰ ਦੇ ਪਿੰਡ ਗੇਹਲੜਾਂ ਵਿਚ ਕੋਰੋਨਾ ਪੀੜਤ ਔਰਤ ਦੇ ਸਸਕਾਰ ਲਈ ਪੁੱਜੀ ਟੀਮ ਦੀ ਵੱਡੀ ਅਣਗਹਿਲੀ ਸਾਹਮਣੇ ਆਈ ਹੈ। ਪਿੰਡ ਦੀ ਸਰਪੰਚ ਕਮਲਾ ਦੇਵੀ ਨੇ ਦੱਸਿਆ ਕਿ ਕੱਲ ਉਨ੍ਹਾਂ ਦੇ ਪਿੰਡ ਦੀ ਇਕ ਔਰਤ ਦੀ ਮੌਤ ਜਲੰਧਰ ਦੇ ਇਕ ਵੱਡੇ ਹਸਪਤਾਲ ਵਿਚ ਹੋਈ ਸੀ। ਇਸ ਔਰਤ ਨੂੰ ਕੋਰੋਨਾ ਪਾਜ਼ੇਟਿਵ ਐਲਾਨਿਆ ਗਿਆ ਸੀ।

PunjabKesari

ਇਹ ਵੀ ਪੜੋ -...ਜਦੋਂ ਲੋਕਾਂ ਨੂੰ ਇਕ-ਦੂਜੇ ਨੂੰ ਛੂਹਣ ’ਤੇ ਲੱਗਿਆ ਕਰੰਟ

ਉਸ ਦਾ ਮ੍ਰਿਤਕ ਸਰੀਰ ਹਸਪਤਾਲ ਤੋਂ ਪਿੰਡ ਗੇਹਲੜਾ ਲਿਆਂਦਾ ਗਿਆ, ਨਾਲ 2 ਕਰਮਚਾਰੀ ਵੀ ਆਏ। ਇਨ੍ਹਾਂ ਕਰਮਚਾਰੀਆਂ ਨੇ ਮ੍ਰਿਤਕ ਔਰਤ ਦੇ 4 ਪਰਿਵਾਰਕ ਮੈਂਬਰਾਂ ਨੂੰ ਸਸਕਾਰ ਲਈ ਚਾਰ ਪੀ. ਪੀ. ਈ. ਕਿੱਟਾਂ ਦਿੱਤੀਆਂ ਅਤੇ ਕਰਮਚਾਰੀਆਂ ਨੇ ਵੀ ਪੀ. ਪੀ. ਈ. ਕਿੱਟਾਂ ਪਹਿਨ ਕੇ ਸਸਕਾਰ ਕਰਵਾ ਦਿੱਤਾ। ਪਰਿਵਾਰਕ ਮੈਂਬਰਾਂ ਨੇ ਸਸਕਾਰ ਉਪਰੰਤ ਆਪਣੀਆਂ ਪੀ. ਪੀ. ਈ. ਕਿੱਟਾਂ ਉਤਾਰ ਕੇ ਅੱਗ ਵਿਚ ਸੁੱਟ ਕੇ ਜਲਾ ਦਿੱਤੀਆਂ। ਕਰਮਚਾਰੀਆਂ ਨੇ ਅਪਣੀਆਂ ਕਿੱਟਾਂ ਐਂਬੂਲੈਂਸ ਵਿਚ ਰੱਖ ਲਈਆਂ ਅਤੇ ਵਾਪਸ ਚਲੇ ਗਏ।

PunjabKesari

ਇਹ ਵੀ ਪੜੋ -ਸੰਡੇ ਬਾਜ਼ਾਰ 'ਚ ਕੋਰੋਨਾ ਤੋਂ ਬੇਖੌਫ ਬਿਨਾਂ ਮਾਸਕ ਘੁੰਮ ਰਹੇ ਲੋਕ

ਸਰਪੰਚ ਨੇ ਜਦੋਂ ਆਪਣੇ ਘਰ ਨੇੜੇ ਕੁਝ ਕੁੱਤਿਆਂ ਨੂੰ ਪੀ. ਪੀ. ਈ. ਕਿੱਟਾਂ ਨਾਲ ਖੇਡਦੇ ਦੇਖਿਆ ਤਾਂ ਉਨ੍ਹਾਂ ਇਸ ਸਬੰਧੀ ਭੋਗਪੁਰ ਪੁਲਸ ਅਤੇ ਕਾਲਾ ਬੱਕਰਾ ਹਸਪਤਾਲ ਪ੍ਰਸ਼ਾਸਨ ਨੂੰ ਜਾਣਕਾਰੀ ਦਿੱਤੀ। ਹਸਪਤਾਲ ਪ੍ਰਸ਼ਾਸਨ ਵੱਲੋਂ ਅੱਜ ਟੀਮ ਭੇਜ ਕੇ ਸੁੱਟੀਆਂ ਪੀ. ਪੀ. ਈ. ਕਿੱਟਾਂ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ। ਐੱਸ. ਐੱਮ. ਓ. ਕਮਲ ਸਿੱਧੂ ਨੇ ਦੱਸਿਆ ਕਿ ਕਿੱਟਾਂ ਕਬਜ਼ੇ ਵਿਚ ਲੈ ਕੇ ਸਾੜ੍ਹ ਦਿੱਤੀਆਂ ਗਈਆਂ ਹਨ ਅਤੇ ਜ਼ਿਲਾ ਦਫਤਰ ਨੂੰ ਸੂਚਿਤ ਕਰ ਦਿੱਤਾ ਗਿਆ ਹੈ।

ਨੋਟ-ਤੁਹਾਨੂੰ ਇਹ ਖਬਰ ਕਿਹੋ ਜਿਹੀ ਲੱਗੀ ਆਪਣੀ ਕੀਮਤੀ ਰਾਏ ਸਾਨੂੰ ਕੁਮੈਂਟ ਕਰ ਕੇ ਜ਼ਰੂਰ ਦੱਸੋ।


author

Sunny Mehra

Content Editor

Related News