ਜਗਰਾਓਂ ’ਚ ਵੱਡੀ ਵਾਰਦਾਤ, ਰਾਤ ਨੂੰ ਸੁੱਤੇ ਵਿਅਕਤੀ ਨੂੰ ਕੁੱਟ-ਕੁੱਟ ਕੇ ਉਤਾਰਿਆ ਮੌਤ ਦੇ ਘਾਟ
Saturday, May 20, 2023 - 02:13 AM (IST)
ਜਗਰਾਓਂ (ਮਾਲਵਾ)–ਥਾਣਾ ਸਿਟੀ ਜਗਰਾਓਂ ਪੁਲਸ ਨੇ ਰਾਤ ਦੇ ਸਮੇਂ ਇਕ ਵਿਅਕਤੀ ਨੂੰ ਬੁਰੀ ਤਰ੍ਹਾਂ ਕੁੱਟਮਾਰ ਕੇ ਮੌਤ ਦੇ ਘਾਟ ਉਤਾਰਨ ਦੇ ਦੋਸ਼ ’ਚ ਤੇਜਿੰਦਰ ਸਿੰਘ ਉਰਫ ਮੱਦੀ ਪੁੱਤਰ ਧਰਮਪਾਲ ਸਿੰਘ ਨਿਵਾਸੀ ਜਗਰਾਓਂ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਰਜ ਕਰਵਾਏ ਬਿਆਨ ’ਚ ਸੰਦੀਪ ਕੁਮਾਰ ਪੁੱਤਰ ਤੀਰਥ ਰਾਮ ਨਿਵਾਸੀ ਜਗਰਾਓਂ ਨੇ ਦੱਸਿਆ ਕਿ ਮੇਰਾ ਮਾਮਾ ਕਾਕਾ ਸ਼ਰਮਾ ਪੁੱਤਰ ਪ੍ਰਕਾਸ਼ ਚੰਦ (48) ਸ਼ਰਾਬ ਪੀਣ ਦਾ ਆਦੀ ਸੀ, ਜੋ ਸ਼ਰਾਬ ਪੀ ਕੇ ਜ਼ਿਆਦਾਤਰ ਘਰੋਂ ਬਾਹਰ ਹੀ ਰਹਿੰਦਾ ਸੀ।
ਇਹ ਖ਼ਬਰ ਵੀ ਪੜ੍ਹੋ : ਤਿੰਨ ਭੈਣਾਂ ਦੇ ਇਕਲੌਤੇ ਭਰਾ ਦੀ ਭੇਤਭਰੇ ਹਾਲਾਤ ’ਚ ਮੌਤ, 7 ਮਹੀਨੇ ਪਹਿਲਾਂ ਕਰਵਾਈ ਸੀ ਲਵ-ਮੈਰਿਜ (ਵੀਡੀਓ)
ਇਸ ਨਾਲ ਤੇਜਿੰਦਰਪਾਲ ਸਿੰਘ ਉਰਫ ਮੱਦੀ ਅਤੇ ਇਸ ਦੇ ਨਾਲ ਹੋਰ ਨਾਮਾਲੂਮ ਵਿਅਕਤੀ ਰਹਿੰਦੇ ਸਨ। ਅਕਸਰ ਹੀ ਇਹ ਸਾਰੇ ਜਣੇ ਇਕੱਠੇ ਸ਼ਰਾਬ ਪੀਂਦੇ ਸਨ। ਅੱਜ ਸਵੇਰੇ ਪਤਾ ਲੱਗਾ ਕਿ ਮਾਮੇ ਦੀ ਅੱਡਾ ਰਾਏਕੋਟ ਵਾਲੀ ਦੁਕਾਨ ਦੇ ਬਾਹਰ ਮੌਤ ਹੋ ਗਈ ਹੈ। ਮਾਮੇ ਦੇ ਸਰੀਰ ’ਤੇ ਸੱਟਾਂ ਦੇ ਨਿਸ਼ਾਨ ਸਨ, ਜੋ ਨਿਸ਼ਾਨ ਸ਼ਰਾਬ ਪੀਣ ਕਰ ਕੇ ਡਿੱਗਣ ਕਾਰਨ ਨਹੀਂ ਹੋਏ ਸੀ।
ਇਹ ਖ਼ਬਰ ਵੀ ਪੜ੍ਹੋ : ਸੁਲਤਾਨਪੁਰ ਲੋਧੀ ’ਚ ਵੱਡੀ ਵਾਰਦਾਤ, ਔਰਤ ਨੂੰ ਤੇਜ਼ਧਾਰ ਹਥਿਆਰਾਂ ਨਾਲ ਮੌਤ ਦੇ ਘਾਟ ਉਤਾਰਿਆ
ਜਦੋਂ ਸ਼ੱਕ ਹੋਇਆ ਤਾਂ ਨੇੜੇ ਗਊਸ਼ਾਲਾ ਅੱਡਾ ਰਾਏਕੋਟ ਜਗਰਾਓਂ ਦੁਕਾਨ ਦੇ ਸੀ. ਸੀ. ਟੀ. ਵੀ ਕੈਮਰੇ ਦੀ ਫੁਟੇਜ ਦੇਖੀ, ਜਿਸ ਵਿਚ ਮਾਮਾ ਕਾਕਾ ਸ਼ਰਮਾ ਕਰਿਆਨਾ ਸਟੋਰ ਅੱਡਾ ਰਾਏਕੋਟ ਜਗਰਾਓਂ ਦੇ ਬਾਹਰ ਸੁੱਤੇ ਪਏ ਸਨ ਅਤੇ ਰਾਤ ਸਮੇਂ ਤਜਿੰਦਰਪਾਲ ਸਿੰਘ ਉਰਫ ਮੱਦੀ ਅਤੇ ਇਸ ਦੇ ਅਣਪਛਾਤੇ ਸਾਥੀ ਬੇਰਹਿਮੀ ਨਾਲ ਕੁੱਟਮਾਰ ਕਰ ਰਹੇ ਸੀ।
ਇਹ ਖ਼ਬਰ ਵੀ ਪੜ੍ਹੋ : ਪੰਚਾਇਤੀ ਜ਼ਮੀਨਾਂ ਤੋਂ ਕਬਜ਼ੇ ਛੁਡਵਾਉਣ ਨੂੰ ਲੈ ਕੇ ਕੈਬਨਿਟ ਮੰਤਰੀ ਧਾਲੀਵਾਲ ਨੇ ਦਿੱਤੇ ਇਹ ਹੁਕਮ
ਅੱਜ ਸਵੇਰੇ ਦੀ ਫੁਟੇਜ ਦੇਖੀ ਤਾਂ ਉਸ ਵਿਚ ਤੇਜਿੰਦਰਪਾਲ ਸਿੰਘ ਉਰਫ ਮੱਦੀ ਦੁਬਾਰਾ ਮਾਮੇ ਨੂੰ ਦੇਖਣ ਆਉਂਦਾ ਹੈ, ਜਿਸ ’ਤੇ ਸਾਨੂੰ ਪੱਕਾ ਯਕੀਨ ਹੋ ਗਿਆ ਕਿ ਸੁੱਤੇ ਮਾਮੇ ਨੂੰ ਤੇਜਿੰਦਰਪਾਲ ਸਿੰਘ ਅਤੇ ਇਸ ਦੇ ਸਾਥੀਆ ਨੇ ਮਿਲ ਕੇ ਕੁੱਟਮਾਰ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਜਾਂਚ ਅਧਿਕਾਰੀ ਦੀਪਕ ਕਰਨ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਦੇ ਆਧਾਰ ’ਤੇ ਮੁਲਜ਼ਮ ਤਜਿੰਦਰਪਾਲ ਸਿੰਘ ਮੱਦੀ ਖ਼ਿਲਾਫ਼ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।