ਮਜੀਠਾ ’ਚ ਮੁੜ ਵੱਡੀ ਵਾਰਦਾਤ, ਲੁਟੇਰਿਆਂ ਨੇ ਸਿਰ ’ਚ ਰਾਡ ਮਾਰ ਕੇ ਲੁੱਟਿਆ ਆੜ੍ਹਤੀ

Thursday, Mar 24, 2022 - 08:25 PM (IST)

ਮਜੀਠਾ ’ਚ ਮੁੜ ਵੱਡੀ ਵਾਰਦਾਤ, ਲੁਟੇਰਿਆਂ ਨੇ ਸਿਰ ’ਚ ਰਾਡ ਮਾਰ ਕੇ ਲੁੱਟਿਆ ਆੜ੍ਹਤੀ

ਮਜੀਠਾ/ਕੱਥੂਨੰਗਲ (ਸਰਬਜੀਤ ਵਡਾਲਾ, ਪ੍ਰਿਥੀਪਾਲ)-ਬੀਤੀ ਰਾਤ ਮਜੀਠਾ ਵਿਖੇ ਇਕ ਹੋਰ ਵੱਡੀ ਵਾਰਦਾਤ ਹੋ ਗਈ, ਜਦੋਂ ਲੁਟੇਰਿਆਂ ਵੱਲੋਂ ਆੜ੍ਹਤੀ ਦੇ ਸਿਰ 'ਚ ਰਾਡ ਮਾਰ ਕੇ ਉਸ ਕੋਲੋਂ 70 ਹਜ਼ਾਰ ਰੁਪਏ ਦੀ ਨਕਦੀ ਲੁੱਟ ਲਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਲੁੱਟ ਦਾ ਸ਼ਿਕਾਰ ਹੋਏ ਜ਼ਖਮੀ ਆੜ੍ਹਤੀ ਦੁਰਗਾ ਦਾਸ ਸਾਬਕਾ ਕੌਂਸਲਰ ਵਾਸੀ ਵਾਰਡ ਨੰ.6 ਮਜੀਠਾ ਨੇ ਦੱਸਿਆ ਕਿ ਉਹ ਮਜੀਠਾ ਦਾਣਾ ਮੰਡੀ 'ਚ ਬਤੌਰ ਆੜ੍ਹਤ ਦਾ ਕੰਮ ਕਰਦਾ ਹੈ ਅਤੇ ਬੀਤੀ ਰਾਤ 9 ਵਜੇ ਦੇ ਕਰੀਬ ਆਪਣੀ ਦੁਕਾਨ ਬੰਦ ਕਰਕੇ ਘਰ ਨੂੰ ਜਾ ਰਿਹਾ ਸੀ ਤਾਂ ਰਸਤੇ 'ਚ ਪੈਂਦੇ ਡੀ.ਐੱਸ.ਪੀ ਮਜੀਠਾ ਦੇ ਦਫ਼ਤਰ ਤੋਂ 20 ਕਦਮ ਦੂਰੀ ’ਤੇ ਜਦੋਂ ਉਹ ਪਹੁੰਚਿਆ ਤਾਂ ਇਥੇ ਪਹਿਲਾਂ ਤੋਂ ਖੜ੍ਹੇ ਤਿੰਨ ਅਣਪਛਾਤੇ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਉਸ ਦੇ ਸਿਰ ਵਿਚ ਰਾਡ ਮਾਰ ਦਿੱਤੀ, ਜਿਸ ਨਾਲ ਉਹ ਸੜਕ ’ਤੇ ਡਿੱਗ ਪਿਆ ਅਤੇ ਜ਼ਖਮੀ ਹੋ ਗਿਆ।

ਇਹ ਵੀ ਪੜ੍ਹੋ : ਮੈਂ ਕਿਸੇ ਵੀ ਕੀਮਤ 'ਤੇ ਅਸਤੀਫ਼ਾ ਨਹੀਂ ਦੇਵਾਂਗੇ : ਇਮਰਾਨ ਖਾਨ

ਉਕਤ ਆੜ੍ਹਤੀ ਨੇ ਅੱਗੇ ਦੱਸਿਆ ਕਿ ਇਸ ਦੌਰਾਨ ਲੁਟੇਰੇ ਉਸ ਕੋਲੋਂ 70 ਹਜ਼ਾਰ ਰੁਪਏ ਖੋਹ ਕੇ ਮੌਕੇ ਤੋਂ ਫਰਾਰ ਹੋ ਗਏ। ਉਸ ਨੇ ਦੱਸਿਆ ਕਿ ਇਸ ਸਬੰਧੀ ਥਾਣਾ ਮਜੀਠਾ ਦੀ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਉਥੇ ਦੂਜੇ ਪਾਸੇ ਜਦੋਂ ਥਾਣਾ ਮਜੀਠਾ ਦੇ ਐੱਸ.ਐੱਚ.ਓ ਹਰਸ਼ਦੀਪ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਕਤ ਹੋਈ ਲੁੱਟ ਦੇ ਮਾਮਲੇ 'ਚ ਪੁਲਸ ਨੇ ਆੜ੍ਹਤੀ ਦੁਰਗਾ ਦਾਸ ਦੇ ਬਿਆਨਾਂ ਦੇ ਆਧਾਰ ’ਤੇ ਬਣਦੀਆਂ ਧਾਰਾਵਾਂ ਹੇਠ ਅਣਪਛਾਤੇ ਲੁਟੇਰਿਆਂ ਵਿਰੁੱਧ ਕੇਸ ਦਰਜ ਕਰਕੇ ਇਨ੍ਹਾਂ ਦੀ ਤਲਾਸ਼ ਕਰਨੀ ਆਰੰਭ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਸਾਡੇ ਕੋਰੋਨਾ ਰੋਕੂ ਟੀਕੇ ਦੀ ਹਲਕੀ ਖੁਰਾਕ 6 ਸਾਲ ਤੋਂ ਛੋਟੇ ਬੱਚਿਆਂ 'ਤੇ ਵੀ ਅਸਰਦਾਰ : ਮੋਡਰਨਾ

ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News