ਜਲੰਧਰ ਸਿਟੀ ਸਟੇਸ਼ਨ 'ਤੇ ਵੱਡੀ ਵਾਰਦਾਤ, ਨਿਹੰਗ ਨੇ ਵੈਂਡਰ ਦੇ ਸਿਰ ’ਤੇ ਮਾਰ ਦਿੱਤੀ ਕਿਰਪਾਨ

04/06/2024 6:34:23 PM

ਜਲੰਧਰ (ਗੁਲਸ਼ਨ)– ਜਲੰਧਰ ਸਿਟੀ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰਬਰ- 2 ’ਤੇ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਇਥੇ ਇਕ ਨਿਹੰਗ ਸਿੰਘ ਦਾ ਕਿਸੇ ਗੱਲ ਨੂੰ ਲੈ ਕੇ ਵੈਂਡਰ ਨਾਲ ਵਿਵਾਦ ਹੋ ਗਿਆ। ਇਸ ਦੌਰਾਨ ਤੈਸ਼ ਵਿਚ ਆਏ ਨਿਹੰਗ ਨੇ ਵੈਂਡਰ ਦੇ ਸਿਰ ’ਤੇ ਕਿਰਪਾਨ ਮਾਰ ਦਿੱਤੀ ਅਤੇ ਉਹ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਖ਼ੂਨ ਨਾਲ ਲਥਪਥ ਵੈਂਡਰ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਵੈਂਡਰ ਦਾ ਨਾਂ ਸੰਜੇ ਕੁਮਾਰ ਦੱਸਿਆ ਜਾ ਰਿਹਾ ਹੈ।

ਇਸ ਦੌਰਾਨ ਪਲੇਟਫਾਰਮ ਨੰਬਰ-2 ’ਤੇ ਖੜ੍ਹੀ ਛੱਤੀਸਗੜ੍ਹ ਐਕਸਪ੍ਰੈੱਸ ਵਿਚ ਸਵਾਰ ਹੋ ਕੇ ਨਿਹੰਗ ਨਿਕਲ ਗਿਆ। ਘਟਨਾ ਤੋਂ ਬਾਅਦ ਜੀ. ਆਰ. ਪੀ. ਦੇ ਮੁਲਾਜ਼ਮ ਵੀ ਮੌਕੇ ’ਤੇ ਪਹੁੰਚੇ ਪਰ ਟਰੇਨ ਉਦੋਂ ਤਕ ਰਵਾਨਾ ਹੋ ਗਈ ਸੀ। ਜੀ. ਆਰ. ਪੀ. ਨੇ ਫਗਵਾੜਾ ਸਟੇਸ਼ਨ ’ਤੇ ਰੇਲਵੇ ਪੁਲਸ ਨੂੰ ਸੂਚਿਤ ਕੀਤਾ।

ਇਹ ਵੀ ਪੜ੍ਹੋ: ਕਪੂਰਥਲਾ 'ਚ ਅੰਤਰਰਾਜੀ ਗੈਂਗ ਦਾ ਪਰਦਾਫ਼ਾਸ਼, ਨਾਜਾਇਜ਼ ਅਸਲੇ ਤੇ ਹੈਰੋਇਨ ਸਣੇ 4 ਮੈਂਬਰ ਗ੍ਰਿਫ਼ਤਾਰ

ਸੂਚਨਾ ਮੁਤਾਬਕ ਫਗਵਾੜਾ ਸਟੇਸ਼ਨ ’ਤੇ ਜੀ. ਆਰ. ਪੀ. ਨੇ ਮੁਲਜ਼ਮ ਨਿਹੰਗ ਸਿੰਘ ਨੂੰ ਕਾਬੂ ਕਰਕੇ ਟਰੇਨ ਵਿਚੋਂ ਉਤਾਰ ਲਿਆ। ਪਤਾ ਲੱਗਾ ਹੈ ਕਿ ਨਿਹੰਗ ਸਿੰਘ ਫਗਵਾੜਾ ਪੁਲਸ ਦੀ ਕਸਟੱਡੀ ਵਿਚ ਹੈ। ਜ਼ਖ਼ਮੀ ਵੈਂਡਰ ਵੀ ਹਸਪਤਾਲ ਵਿਚ ਇਲਾਜ ਅਧੀਨ ਹੈ। ਜੀ. ਆਰ. ਪੀ. ਵੱਲੋਂ ਕੱਲ ਵੈਂਡਰ ਦੇ ਬਿਆਨ ਲੈਣ ਅਤੇ ਐੱਮ. ਐੱਲ. ਆਰ. ਮਿਲਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ: ‘ਦੋਸਤੀ ਕਰ ਲਾ ਨਹੀਂ ਤਾਂ ਪਾ ਦੇਵਾਂਗਾ ਤੇਜ਼ਾਬ', ਵਿਆਹੇ ਨੌਜਵਾਨ ਦਾ ਸ਼ਰਮਨਾਕ ਕਾਰਾ ਜਾਣ ਹੋਵੋਗੇ ਹੈਰਾਨ
 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


shivani attri

Content Editor

Related News