ਮੂਸੇਵਾਲਾ ਕਤਲ ਕਾਂਡ ’ਚ ਪੰਜਾਬ ਪੁਲਸ ਦਾ ਵੱਡਾ ਫੇਲੀਅਰ, ਇਕ ਮਹੀਨੇ ਪਹਿਲਾਂ ਦਿੱਲੀ ਪੁਲਸ ਨੇ ਦਿੱਤੀ ਸੀ ਚਿਤਾਵਨੀ

05/31/2022 9:24:39 PM

ਮਾਨਸਾ : ਮਸ਼ਹੂਰ ਗਾਇਕ ਸ਼ੁਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਦਾ ਜਿਸ ਤਰ੍ਹਾਂ ਬੇਰਹਿਮੀ ਨਾਲ ਕਤਲ ਗਿਆ ਹੈ, ਇਸ ਵਾਰਦਾਤ ਨੂੰ ਟਾਲਿਆ ਜਾ ਸਕਦਾ ਸੀ, ਜੇ ਪੁਲਸ ਅਤੇ ਪੰਜਾਬ ਸਰਕਾਰ ਨੇ ਸਮੇਂ ’ਤੇ ਸਹੀ ਕਦਮ ਚੁੱਕੇ ਹੁੰਦੇ ਅਤੇ ਗੰਭੀਰਤਾ ਦਿਖਾਈ ਹੁੰਦੀ ਤਾਂ ਅੱਜ ਮੂਸੇਵਾਲਾ ਜਿਊਂਦਾ ਹੋਣਾ ਸੀ। ਸੂਤਰਾਂ ਮੁਤਾਬਕ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਦਿੱਲੀ ਦੇ ਡਾ. ਅੰਬੇਡਕਰ ਨਗਰ ਦੇ ਰਹਿਣ ਵਾਲੇ ਸ਼ੂਟਰ ਸ਼ਾਹਰੁਖ ਨੂੰ ਸਿੱਧੂ ਮੂਸੇਵਾਲਾ ਨੂੰ ਮਾਰਨ ਦੀ ਅਗਸਤ 2021 ਵਿਚ ਸੁਪਾਰੀ ਦਿੱਤੀ ਸੀ। ਉਸ ਨੂੰ ਮੂਸੇਵਾਲਾ ਦੇ ਕਤਲ ਤੋਂ ਇਕ ਮਹੀਨਾ ਪਹਿਲਾਂ ਹੀ ਦਿੱਲੀ ਪੁਲਸ ਨੇ 25 ਅਪ੍ਰੈਲ 2022 ਨੂੰ ਗ੍ਰਿਫ਼ਤਾਰ ਕਰ ਲਿਆ। ਪੁੱਛਿਗੱਛ ਵਿਚ ਸ਼ਾਹਰੁਖ ਨੇ ਖੁਲਾਸਾ ਕੀਤਾ ਕਿ ਉਹ ਆਪਣੇ ਸਾਥੀਆਂ ਨਾਲ ਸਿੱਧੂ ਮੂਸੇਵਾਲਾ ਨੂੰ ਮਾਰਨ ਲਈ ਇਕ ਵਾਰ ਉਸ ਦੇ ਪਿੰਡ ਜਾ ਚੁੱਕਾ ਹੈ ਅਤੇ ਉਸ ਦੀ ਰੇਕੀ ਕਰ ਚੁੱਕਾ ਹੈ ਪਰ ਉਸ ਨਾਲ ਏ. ਕੇ. 47 ਵਾਲੇ ਗਨਮੈਨ ਦੀ ਸਖ਼ਤ ਸੁਰੱਖਿਆ ਦੇਖ ਕੇ ਉਹ ਵਾਪਸ ਪਰਤ ਆਇਆ ਸੀ। ਇਸ ਤੋਂ ਬਾਅਦ ਉਸ ਨੇ ਇਸ ਕਤਲ ਨੂੰ ਅੰਜਾਮ ਦੇਣ ਲਈ ਗੋਲਡੀ ਬਰਾੜ ਅਤੇ ਲਾਰੈਂਸ ਬਿਸ਼ਨੋਈ ਤੋਂ ਵੱਡੇ ਹਥਿਆਰ ਉਪਲੱਬਧ ਕਰਵਾਉਣ ਦੀ ਮੰਗ ਕੀਤੀ ਸੀ।

ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੇ ਕਤਲ ’ਚ ਵਿਰੋਧ ’ਚ ਬੰਦ ਹੋਣ ਲੱਗਾ ਮਾਨਸਾ, ਮ੍ਰਿਤਕ ਦੇਹ ਕੋਲ ਪਹੁੰਚੀ ਮੰਗੇਤਰ

PunjabKesari

ਇਸ ਦੌਰਾਨ ਸਿੱਧੂ ਮੂਸੇਵਾਲਾ ਦੀ ਮੂਵਮੈਂਟ ਤੇ ਉਸ ਦੀ ਰੇਕੀ ਕਰਨ ਲਈ ਉਸ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨਾਲ ਜੁੜੇ ਇਕ ਸਚਿਨ ਨਾਂ ਦੇ ਵਿਅਕਤੀ ਨੇ ਉਸ ਦੀ ਮਦਦ ਕੀਤੀ। ਇਸੇ ਦੀ ਮਦਦ ਨਾਲ ਪਿਛਲੇ 9 ਮਹੀਨੇ ਤੋਂ ਸ਼ਾਹਰੁਖ ਤੇ ਉਸ ਦੇ ਸਾਥੀ ਮੂਸੇਵਾਲਾ ਨੂੰ ਮਾਰਨ ਦਾ ਮੌਕਾ ਭਾਲ ਰਹੇ ਸਨ। ਇਸ ਦਰਮਿਆਨ ਸ਼ਾਹਰੁਖ ਨੂੰ ਦਿੱਲੀ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ। ਉਸ ਕੋਲੋਂ ਪੁੱਛਗਿੱਛ ਦੌਰਾਨ ਮਿਲੇ ਇਨਪੁੱਟ ਨੂੰ ਦਿੱਲੀ ਪੁਲਸ ਨੇ ਪੰਜਾਬ ਪੁਲਸ ਨਾਲ ਸਾਂਝਾ ਕਰਕੇ ਅਲਰਟ ਵੀ ਕਰ ਦਿੱਤਾ ਸੀ। ਇਸ ਤੋਂ ਬਾਅਦ ਵੀ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਪ੍ਰਤੀ ਗੰਭੀਰਤਾ ਦਿਖਾਉਣ ਦੀ ਬਜਾਏ ਪੰਜਾਬ ਪੁਲਸ ਨੇ ਉਸ ਦੀ ਸੁਰੱਖਿਆ ਵਿਚ ਕਟੌਤੀ ਕਰ ਦਿੱਤੀ। ਉਧਰ ਲਾਰੈਸ਼ ਬਿਸ਼ਨੋਈ ਵਲੋਂ ਇਹ ਕੰਮ ਕੈਨੇਡਾ ਬੈਠੇ ਗੈਂਗਸਟਰ ਗੋਲਡੀ ਬਰਾੜ ਨੂੰ ਸੌਂਪ ਦਿੱਤਾ ਗਿਆ। ਜਿਸ ਤੋਂ ਬਾਅਦ 29 ਮਈ ਨੂੰ ਦਿਨ ਦਿਹਾੜੇ ਸਿੱਧੂ ਮੂਸੇਵਾਲਾ ਦਾ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੇ ਪਿਤਾ ਦੀ ਚਿੱਠੀ ਤੋਂ ਬਾਅਦ ਭਗਵੰਤ ਮਾਨ ਦਾ ਵੱਡਾ ਐਕਸ਼ਨ, ਜਾਰੀ ਕੀਤਾ ਇਹ ਹੁਕਮ

PunjabKesari

ਸ਼ਾਹਰੁਖ ਨੇ ਦੱਸਿਆ ਕਿ 7 ਅਗਸਤ 2021 ਨੂੰ ਚੰਡੀਗੜ੍ਹ ਵਿਚ ਲੱਕੀ ਪਟਿਆਲ ਨੇ ਲਾਰੈਂਸ ਗਰੁੱਪ ਦੇ ਨਜ਼ਦੀਕੀ ਰਹੇ ਐੱਸ. ਓ. ਆਈ. ਦੇ ਯੂਥ ਨੇਤਾ ਵਿੱਕੀ ਮਿੱਢੂਖੇੜਾ ਦਾ ਸ਼ਰੇਆਮ ਗੋਲ਼ੀਆਂ ਮਾਰ ਕੇ ਕਰ ਦਿੱਤਾ ਸੀ। ਉਧਰ ਇਹ ਵੀ ਪਤਾ ਲੱਗਾ ਹੈ ਕਿ ਗੈਂਗਸਟਰ ਸ਼ਾਹਰੁਖ ਤੋਂ ਪੰਜਾਬ ਪੁਲਸ ਅੱਜ ਪੁੱਛਗਿੱਛ ਕਰ ਸਕਦੀ ਹੈ। ਇਸ ਲਈ ਡੀ. ਐੱਸ. ਪੀ. ਪੱਧਰ ਦੇ ਅਧਿਕਾਰੀਆਂ ਦੀ ਅਗਵਾਈ ਵਾਲੀ ਟੀਮ ਦਿੱਲੀ ਰਵਾਨਾ ਹੋ ਗਈ ਹੈ। ਸ਼ਾਹਰੁਖ ’ਤੇ ਕਾਤਲਾਂ ਨੂੰ ਏ. ਕੇ. 47 ਅਤੇ ਹੋਰ ਹਥਿਆਰ ਮੁਹੱਈਆ ਕਰਵਾਉਣ ਦੇ ਦੋਸ਼ ਲੱਗੇ ਹਨ। ਪੁੱਛਗਿੱਛ ਵਿਚ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ।

ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਕਤਲ ਕਾਂਡ ਮਾਮਲੇ ’ਚ ਵੱਡੀ ਖ਼ਬਰ, 7 ਸ਼ੱਕੀਆਂ ਦੀ ਸੀ. ਸੀ. ਟੀ. ਵੀ. ਫੁਟੇਜ ਆਈ ਸਾਹਮਣੇ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Gurminder Singh

Content Editor

Related News