ਕੋਲੇ ਨਾਲ ਭਰੇ ਟਰਾਲੇ ਦੀ ਕਾਰ ਨਾਲ ਟੱਕਰ, ਹਾਈਵੇਅ ''ਤੇ ਲੱਗਾ ਲੰਬਾ ਜਾਮ

Wednesday, Mar 05, 2025 - 06:31 PM (IST)

ਕੋਲੇ ਨਾਲ ਭਰੇ ਟਰਾਲੇ ਦੀ ਕਾਰ ਨਾਲ ਟੱਕਰ, ਹਾਈਵੇਅ ''ਤੇ ਲੱਗਾ ਲੰਬਾ ਜਾਮ

ਸਮਰਾਲਾ(ਵਰਮਾ/ਸੱਚਦੇਵਾ) : ਬੁੱਧਵਾਰ ਸ਼ਾਮ ਕਰੀਬ 5 ਵਜੇ ਖੰਨਾ-ਨਵਾਂ ਸ਼ਹਿਰ ਰੋਡ 'ਤੇ ਸਥਿਤ ਪਿੰਡ ਉਟਾਲਾ 'ਚ ਪਿੰਡ ਦੇ ਮੋੜ 'ਤੇ ਕੋਲੇ ਨਾਲ ਭਰੇ ਟਰਾਲੇ ਅੱਗੇ ਕਾਰ ਆ ਗਈ। ਇਸ ਕਾਰਨ ਟਰਾਲਾ ਚਾਲਕ ਟਰੱਕ ਦਾ ਸੰਤੁਲਨ ਖੋਹ ਬੈਠਿਆ ਅਤੇ ਟਰੱਕ ਸੜਕ 'ਤੇ ਪਲਟ ਗਿਆ। ਹਾਲਾਂਕਿ ਟਰਾਲੇ ਨਾਲ ਕਾਰ ਦੀ ਮਾਮੂਲੀ ਜਿਹੀ ਟੱਕਰ ਹੋਈ ਹੈ ਅਤੇ ਇਸ ਹਾਦਸੇ ਵਿਚ ਕੋਈ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਹਾਦਸੇ ਤੋਂ ਬਾਅਦ ਖੰਨਾ-ਨਵਾਂ ਸ਼ਹਿਰ ਰੋਡ 'ਤੇ ਜਾਮ ਲੱਗ ਗਿਆ ਅਤੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ। 

ਪ੍ਰਾਪਤ ਜਾਣਕਾਰੀ ਅਨੁਸਾਰ ਕਰੀਬ ਸ਼ਾਮ 5 ਵਜੇ ਖੰਨਾ ਤੋਂ ਕੋਲੇ ਨਾਲ ਭਰਿਆ ਟਰਾਲਾ ਸਮਰਾਲਾ ਵੱਲ ਆ ਰਿਹਾ ਸੀ ਅਤੇ ਇਕ ਮਾਰੂਤੀ ਕੰਪਨੀ ਦੀ ਗੱਡੀ ਜੋ ਕਿ ਸਮਰਾਲੇ ਵੱਲੋਂ ਆ ਰਹੀ ਸੀ। ਕਾਰ ਵਿਚ ਦੋ ਔਰਤਾਂ ਅਤੇ ਕਾਰ ਚਾਲਕ ਸਵਾਰ ਸੀ ਜਦੋਂ ਪਿੰਡ ਉਟਾਲਾ ਦੇ ਮੋੜ ਤੇ ਟਰਾਲਾ ਪਹੁੰਚਿਆ ਤਾਂ ਅੱਗੇ ਤੋਂ ਆ ਰਹੀ ਮਾਰੂਤੀ ਕੰਪਨੀ ਦੀ ਕਾਰ ਸਾਹਮਣੇ ਆ ਗਈ ਅਤੇ ਟਰਾਲਾ ਚਾਲਕ ਉਸ ਨੂੰ ਬਚਾਉਂਦੇ ਹੋਏ ਆਪਣਾ ਸੰਤੁਲਨ ਖੋਹ ਬੈਠਿਆ ਅਤੇ ਟਰਾਲਾ ਸੜਕ 'ਤੇ ਪਲਟ ਗਿਆ। ਇਸ ਦੌਰਾਨ ਚੰਗੀ ਗੱਲ ਇਹ ਰਹੀ ਕਿ ਹਾਦਸੇ ਵਿਚ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ। 


author

Gurminder Singh

Content Editor

Related News