ਜਲੰਧਰ ਜ਼ਿਲ੍ਹੇ ’ਚ ਵੱਡਾ ਹਾਦਸਾ, ਬੱਚੇ ਦੇ ਜਨਮ ਦਿਨ ਦਾ ਕੇਕ ਲਿਜਾ ਰਹੇ ਮਾਂ-ਪੁੱਤ ਸਮੇਤ 3 ਦੀ ਮੌਤ

Friday, Oct 13, 2023 - 06:23 PM (IST)

ਜਲੰਧਰ ਜ਼ਿਲ੍ਹੇ ’ਚ ਵੱਡਾ ਹਾਦਸਾ, ਬੱਚੇ ਦੇ ਜਨਮ ਦਿਨ ਦਾ ਕੇਕ ਲਿਜਾ ਰਹੇ ਮਾਂ-ਪੁੱਤ ਸਮੇਤ 3 ਦੀ ਮੌਤ

ਮਲਸੀਆਂ (ਅਰਸ਼ਦੀਪ) : ਬੀਤੀ ਸ਼ਾਮ ਸਥਾਨਕ ਨਕੋਦਰ ਰੋਡ ਨੈਸ਼ਨਲ ਹਾਈਵੇ ’ਤੇ ਵਾਪਰੇ ਭਿਆਨਕ ਸੜਕ ਹਾਦਸੇ ’ਚ ਮੋਟਰਸਾਈਕਲ ਸਵਾਰ ਮਾਂ-ਪੁੱਤ ਸਮੇਤ ਤਿੰਨ ਲੋਕਾਂ ਦੀ ਦਰਦਨਾਕ ਮੌਤ ਹੋ ਗਈ ਅਤੇ ਮੋਟਰਸਾਈਕਲ ਚਾਲਕ ਗੰਭੀਰ ਜ਼ਖਮੀ ਹੋ ਗਿਆ‌। ਇਸ ਸਬੰਧੀ ਗੁਰਪ੍ਰੀਤ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਪਿੰਡ ਮੂਸੇਵਾਲ ਨੇ ਦੱਸਿਆ ਕਿ ਉਸ ਦਾ ਛੋਟਾ ਭਰਾ ਸੁਖਦੇਵ ਸਿੰਘ (36) ਪੁੱਤਰ ਜੋਗਿੰਦਰ ਸਿੰਘ ਆਪਣੇ ਪਲੈਟੀਨਾ ਮੋਟਰਸਾਈਕਲ ’ਤੇ ਪਤਨੀ ਲਖਵਿੰਦਰ ਕੌਰ (34), ਪੁੱਤਰ ਮਨਕੀਰਤ ਸਿੰਘ (1) ਸਾਰੇ ਵਾਸੀ ਮੂਸੇਵਾਲ (ਨਕੋਦਰ) ਅਤੇ ਅਨਿਲ ਠਾਕੁਰ ਹਾਲ ਵਾਸੀ ਮਲਸੀਆਂ (ਬਿਹਾਰ) ਨਾਲ ਮਲਸੀਆਂ ਤੋਂ ਕੇਕ ਲੈ ਕੇ ਪਿੰਡ ਮੂਸੇਵਾਲ ਜਾ ਰਿਹਾ ਸੀ। ਜਦੋਂ ਇਹ ਬਿੱਲੀ ਚਹਾਰਮੀ ਅੱਡੇ ਦੇ ਨਜ਼ਦੀਕ ਪਹੁੰਚੇ ਤਾਂ ਪਿੱਛੋਂ ਆ ਰਹੇ ਤੇਜ਼ ਰਫਤਾਰ ਟਿੱਪਰ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਮੋਟਰਸਾਈਕਲ ਸਵਾਰ ਸੁਖਦੇਵ ਸਿੰਘ, ਲਖਵਿੰਦਰ ਕੌਰ, ਮਨਕੀਰਤ ਸਿੰਘ ਤੇ ਅਨਿਲ ਠਾਕੁਰ ਗੰਭੀਰ ਰੂਪ ’ਚ ਜ਼ਖਮੀ ਹੋ ਗਏ।

ਇਹ ਵੀ ਪੜ੍ਹੋ : ਮੂਸੇਵਾਲਾ ਕਤਲ ਕਾਂਡ ’ਚ ਹੁਣ ਤਕ ਦਾ ਸਭ ਤੋਂ ਵੱਡਾ ਖ਼ੁਲਾਸਾ, ਸਾਹਮਣੇ ਆਈ ਵਜ੍ਹਾ ਜਿਸ ਲਈ ਕੀਤਾ ਗਿਆ ਕਤਲ

ਇਸ ਦੌਰਾਨ ਆਸ-ਪਾਸ ਦੇ ਲੋਕਾਂ ਨੇ 108 ਐਂਬੂਲੈਂਸ ਨੂੰ ਸੂਚਿਤ ਕੀਤਾ ਤਾਂ ਐਬੂਲੈਂਸ ਰਾਹੀਂ ਜ਼ਖਮੀਆਂ ਨੂੰ ਨਕੋਦਰ ਦੇ ਸਿਵਲ ਹਸਪਤਾਲ ਵਿਖੇ ਲਿਜਾਇਆ ਗਿਆ, ਜਿੱਥੇ ਡਾਕਟਰਾਂ ਵੱਲੋਂ ਲਖਵਿੰਦਰ ਕੌਰ ਅਤੇ ਮਨਕੀਰਤ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ। ਡਾਕਟਰਾਂ ਵੱਲੋਂ ਜ਼ਖਮੀ ਸੁਖਦੇਵ ਸਿੰਘ ਤੇ ਅਨਿਲ ਠਾਕੁਰ ਨੂੰ ਮੁੱਢਲੀ ਸਹਾਇਤਾ ਦੇ ਕੇ ਜਲੰਧਰ ਦੇ ਸਰਕਾਰੀ ਹਸਪਤਾਲ ਵਿਖੇ ਰੈਫਰ ਕਰ ਦਿੱਤਾ। ਜਿੱਥੇ ਜ਼ਖਮਾਂ ਦੀ ਤਾਬ ਨਾ ਝੱਲਦਿਆਂ ਅਨਿਲ ਠਾਕੁਰ ਵੀ ਦਮ ਤੋੜ ਗਿਆ। ਉਨ੍ਹਾਂ ਦੱਸਿਆ ਕਿ ਹਾਦਸੇ ਉਪਰੰਤ ਟਿੱਪਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਕੱਲ ਮੇਰੇ ਭਤੀਜੇ ਦਾ ਜਨਮ ਦਿਨ ਸੀ, ਜਿਸ ਦੇ ਸਬੰਧ ’ਚ ਘਰ ’ਚ ਖੁਸ਼ੀ ਦਾ ਮਾਹੌਲ ਸੀ ਪਰ ਸਾਡੀਆਂ ਖੁਸ਼ੀਆਂ ਮਾਤਮ ’ਚ ਬਦਲ ਗਈਆਂ। ਇਸ ਸਬੰਧੀ ਐੱਸ. ਐੱਚ. ਓ. ਸ਼ਾਹਕੋਟ ਜਸਵਿੰਦਰ ਸਿੰਘ ਨੇ ਦੱਸਿਆ ਕਿ ਲਾਸ਼ਾਂ ਨੂੰ ਸਰਕਾਰੀ ਹਸਪਤਾਲ ਨਕੋਦਰ ਮੁਰਦਾਘਰ ’ਚ ਰਖਵਾ ਦਿੱਤਾ ਹੈ। ਪੋਸਟਮਾਰਟਮ ਉਪਰੰਤ ਲਾਸ਼ਾਂ ਵਾਰਸਾਂ ਹਵਾਲੇ ਕਰ ਦਿੱਤੀਆਂ ਜਾਣਗੀਆਂ।

ਇਹ ਵੀ ਪੜ੍ਹੋ : ਪੰਜਾਬ ’ਚ ਵਾਪਰੇ ਭਿਆਨਕ ਹਾਦਸੇ ਨੇ ਘਰ ’ਚ ਵਿਛਾਏ ਸੱਥਰ, ਜੀਜਾ-ਸਾਲੇ ਦੀ ਇਕੱਠਿਆਂ ਹੋਈ ਮੌਤ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News