ਮਜੀਠੀਆ ਦਾ CM ਮਾਨ ਖ਼ਿਲਾਫ਼ ਵੱਡਾ ਬਿਆਨ, ਬੋਲੇ-ਮੈਂ ਪਹਿਲਾਂ ਹੀ ਕਿਹਾ ਸੀ ਕਿ ਮੇਰੇ...(ਵੀਡੀਓ)
Wednesday, Feb 04, 2026 - 05:14 PM (IST)
ਚੰਡੀਗੜ੍ਹ (ਅੰਕੁਰ ਤਾਂਗੜੀ) : ਪੰਜਾਬ ਦੇ ਸਾਬਕਾ ਮੰਤਰੀ ਅਤੇ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਸਰਕਾਰ 'ਤੇ ਤਿੱਖੇ ਰਗੜੇ ਲਾਏ ਹਨ। ਮਜੀਠੀਆ ਨੇ ਕਿਹਾ ਕਿ ਸਾਡੇ ਗੁਰੂ ਸਾਹਿਬਾਨਾਂ ਨੇ ਧੱਕੇਸ਼ਾਹੀ ਅਤੇ ਤਾਨਾਸ਼ਾਹੀ ਦੇ ਖ਼ਿਲਾਫ਼ ਹਮੇਸ਼ਾ ਆਵਾਜ਼ ਬੁਲੰਦ ਕਰਕੇ ਦੁਨੀਆ ਨੂੰ ਰਾਹ ਦਿਖਾਇਆ ਹੈ ਅਤੇ ਅਸੀਂ ਉਸ ਰਸਤੇ 'ਤੇ ਚੱਲਣ ਵਾਲੇ ਹਾਂ। ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ 'ਤੇ ਤਿੱਖਾ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ 5 ਜਾਂ 7 ਮਹੀਨੇ ਕਿੰਨੀ ਦੇਰ ਮੈਨੂੰ ਮੁੱਖ ਮੰਤਰੀ ਅੰਦਰ ਰੱਖ ਲਵੇਗਾ, ਹਾਂ ਗੋਲੀ ਮਰਵਾ ਦੇਵੇ ਤਾਂ ਕਹਿ ਨਹੀਂ ਸਕਦਾ ਕਿਉਂਕਿ ਸਿੱਧੂ ਮੂਸੇਵਾਲਾ ਵੀ ਮਰਵਾਇਆ ਸੀ ਅਤੇ ਇਹ ਕਿਸੇ ਨੂੰ ਵੀ ਮਰਵਾ ਸਕਦੇ ਹਨ।
ਉਨ੍ਹਾਂ ਕਿਹਾ ਕਿ ਅੱਜ ਪੰਜਾਬ ਪੁਲਸ ਸਟੇਟ ਬਣ ਗਿਆ ਹੈ ਅਤੇ ਲੋਕਤੰਤਰ, ਪ੍ਰੈੱਸ ਦੀ ਆਜ਼ਾਦੀ ਅਤੇ ਸੰਵਿਧਾਨਿਕ ਕਦਰਾਂ-ਕੀਮਤਾਂ ਦਾ ਰੋਜ਼ਾਨਾ ਘਾਣ ਹੋ ਰਿਹਾ ਹੈ। ਆਪਣੇ ਖ਼ਿਲਾਫ ਦਰਜ ਕੇਸਾਂ ਬਾਰੇ ਗੱਲ ਕਰਦਿਆਂ ਮਜੀਠੀਆ ਨੇ ਕਿਹਾ ਕਿ ਸਰਕਾਰ ਨੇ ਪਹਿਲਾਂ ਹੀ ਫ਼ੈਸਲਾ ਕਰ ਲਿਆ ਸੀ ਕਿ ਮੇਰੇ ’ਤੇ ਕੇਸ ਦਰਜ ਕਰਨੇ ਹਨ। ਮੈਂ ਪਹਿਲਾਂ ਹੀ ਜਨਤਕ ਤੌਰ ’ਤੇ ਕਿਹਾ ਸੀ ਕਿ ਮੇਰੇ ’ਤੇ ਪਰਚਾ ਪਵੇਗਾ ਕਿਉਂਕਿ ਮੈਂ ਸਰਕਾਰ ਦਾ ਆਲੋਚਕ ਹਾਂ। ਉਨ੍ਹਾਂ ਦਾਅਵਾ ਕੀਤਾ ਕਿ ਕੇਸ ਬਣਾਉਣ ਲਈ ਕਈ ਏ. ਡੀ. ਜੀ. ਪੀ. ਅਧਿਕਾਰੀਆਂ ਦੀ ਬਦਲੀ ਕੀਤੀ ਗਈ, ਕਿਸੇ ਨੂੰ ਸਸਪੈਂਡ ਕੀਤਾ ਗਿਆ ਅਤੇ ਕਾਨੂੰਨ ਪਸੰਦ ਅਫ਼ਸਰਾਂ ਨੂੰ ਹਟਾਇਆ ਗਿਆ। ਜਿਹੜੇ ਅਫ਼ਸਰ ਸੰਵਿਧਾਨ ਨੂੰ ਪਹਿਲ ਦਿੰਦੇ ਸਨ, ਉਹ ਇਹ ਗੰਦੀ ਖੇਡ ਖੇਡਣ ਨੂੰ ਤਿਆਰ ਨਹੀਂ ਸਨ।
ਇਹ ਵੀ ਪੜ੍ਹੋ : ਨਕੋਦਰ 'ਚ ਦਿਨ ਚੜ੍ਹਦਿਆਂ ਹੀ ਵੱਡਾ ਐਨਕਾਊਂਟਰ, ਦੋਹਾਂ ਪਾਸਿਓਂ ਚੱਲੀਆਂ ਤਾੜ-ਤਾੜ ਗੋਲੀਆਂ
ਡੀ. ਜੀ. ਪੀ. 'ਤੇ ਸਰਕਾਰ ਦਾ ਦਬਾਅ
ਮਜੀਠੀਆ ਨੇ ਡੀ. ਜੀ. ਪੀ. ਗੌਰਵ ਯਾਦਵ ’ਤੇ ਵੀ ਸਵਾਲ ਚੁੱਕੇ ਅਤੇ ਕਿਹਾ ਕਿ ਜਦੋਂ ਪੁਲਸ ਮੁਖੀ ਦਾ ਕਾਰਜਕਾਲ ਫਿਕਸ ਨਾ ਹੋਵੇ ਤਾਂ ਉਹ ਸਰਕਾਰ ਦੇ ਰਹਿਮੋ-ਕਰਮ ’ਤੇ ਹੁੰਦਾ ਹੈ। ਇਹੀ ਕਾਰਨ ਹੈ ਕਿ ਪੁਲਸ ਨੂੰ ਗਲਤ ਕੰਮਾਂ ਲਈ ਵਰਤਿਆ ਜਾ ਰਿਹਾ ਹੈ। ਕਰਾਸ ਪਾਰਟੀ ਸਮਰਥਨ ਲਈ ਧੰਨਵਾਦ ਮਜੀਠੀਆ ਨੇ ਕਿਹਾ ਕਿ ਉਨ੍ਹਾਂ ਦੇ ਮਾਮਲੇ ’ਚ ਕਈ ਨੇਤਾਵਾਂ ਨੇ ਪਾਰਟੀ ਲਾਈਨਾਂ ਤੋਂ ਉੱਪਰ ਉੱਠ ਕੇ ਇਨਸਾਫ਼ ਦੀ ਗੱਲ ਕੀਤੀ। ਉਨ੍ਹਾਂ ਕੈਪਟਨ ਅਮਰਿੰਦਰ ਸਿੰਘ, ਸੁਨੀਲ ਜਾਖੜ, ਤਰੁਣ ਚੁੱਘ, ਸ਼ਵੇਤ ਮਲਿਕ, ਜੈਵੀਰ ਸ਼ੇਰਗਿੱਲ, ਸੁਖਪਾਲ ਖਹਿਰਾ ਅਤੇ ਹੋਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਵਿਚਾਰ ਧਾਰਕ ਮਤਭੇਦ ਆਪਣੀ ਥਾਂ ਹਨ ਪਰ ਇਨਸਾਫ਼ ਲਈ ਸਾਰੇ ਇਕੱਠੇ ਹੋਏ, ਇਹ ਪੰਜਾਬ ਦੀ ਤਾਕਤ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
