ਮਜੀਠੀਆ ਦਾ ਲੁਧਿਆਣਾ ਦੌਰਾ ਖੜ੍ਹੇ ਪੈਰ ਮੁਲਤਵੀ

Tuesday, Jul 16, 2019 - 01:42 PM (IST)

ਮਜੀਠੀਆ ਦਾ ਲੁਧਿਆਣਾ ਦੌਰਾ ਖੜ੍ਹੇ ਪੈਰ ਮੁਲਤਵੀ

ਲੁਧਿਆਣਾ (ਮੁੱਲਾਂਪੁਰੀ) : ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਦੇ ਸਰਪ੍ਰਸਤ ਬਿਕਰਮ ਸਿੰਘ ਮਜੀਠੀਆ ਦਾ ਬੀਤੇ ਦਿਨ ਲੁਧਿਆਣਾ ਦੌਰਾ ਖੜ੍ਹੇ ਪੈਰ ਕੁਝ ਸਿਆਸੀ ਆਗੂਆਂ ਦੀ ਭਾਨੀ ਵੱਜਣ ਕਾਰਨ ਮੁਲਤਵੀ ਹੋ ਗਿਆ। ਮਜੀਠੀਆ ਨੇ 11 ਵਜੇ ਬੈਂਸ ਧੜੇ ਤੋਂ ਵੱਖ ਹੋਏ ਸੁਰਿੰਦਰ ਸਿੰਘ ਗਰੇਵਾਲ ਨੂੰ ਪਾਰਟੀ 'ਚ ਸ਼ਾਮਲ ਕਰਨ ਲਈ ਆਉਣਾ ਸੀ, ਜਿਸ ਸਬੰਧੀ ਸਾਰਾ ਪ੍ਰਬੰਧ ਹੋ ਚੁੱਕਾ ਸੀ ਪਰ ਸਥਾਨਕ ਨੇਤਾਵਾਂ ਵਲੋਂ ਗਰੇਵਾਲ ਦੀ ਅਕਾਲੀ ਦਲ 'ਚ ਸ਼ਮੂਲੀਅਤ ਬਾਰੇ ਅੜਿੱਕਾ ਪਾਉਣ 'ਤੇ ਇਹ ਦੌਰਾ ਰੱਦ ਹੋ ਗਿਆ।

ਗਰੇਵਾਲ ਨੇ ਦੱਸਿਆ ਕਿ ਉਨ੍ਹਾਂ ਨੂੰ 14 ਤਰੀਕਨੂੰ ਮਜੀਠੀਆ ਨੇ ਸਾਢੇ 11 ਵਜੇ ਮੋਬਾਇਲ 'ਤੇ ਗੱਲ ਕਰਕੇ ਆਪਣੇ ਲੁਧਿਆਣਾ ਦੌਰੇ ਸਬੰਧੀ ਦੱਸਿਆ ਸੀ। ਉਨ੍ਹਾਂ ਕਿਹਾ ਕਿ 15 ਤਰੀਕ ਨੂੰ ਉਨ੍ਹਾਂ ਘਰ 11 ਵਜੇ ਉਹ ਆਉਣਗੇ ਅਤੇ 1 ਵਜੇ ਵਾਪਸ ਚਲੇ ਜਾਣਗੇ, ਜਿਸ ਸਬੰਧੀ ਗਰੇਵਾਲ ਨੇ ਆਪਣੇ ਸਾਥਈਆਂ ਨੂੰ ਵੀ ਬੁਲਾ ਲਿਆ ਸੀ ਪਰ ਫਿਰ ਘੁਸਰ-ਮੁਸਰ ਤੋਂ ਬਾਅਦ ਇਹ ਦੌਰਾ ਰੱਦ ਹੋ ਗਿਆ।


author

Babita

Content Editor

Related News