ਮਜੀਠੀਆ ਦੀ CM ਚੰਨੀ ਤੇ ਸਿੱਧੂ ਨੂੰ ਚੁਣੌਤੀ, ਕਿਹਾ-ਮੈਂ ਇਸ ਤਰ੍ਹਾਂ ਦੱਬਣ ਵਾਲਾ ਨਹੀਂ

Thursday, Nov 11, 2021 - 11:38 PM (IST)

ਮਜੀਠੀਆ ਦੀ CM ਚੰਨੀ ਤੇ ਸਿੱਧੂ ਨੂੰ ਚੁਣੌਤੀ, ਕਿਹਾ-ਮੈਂ ਇਸ ਤਰ੍ਹਾਂ ਦੱਬਣ ਵਾਲਾ ਨਹੀਂ

ਚੰਡੀਗੜ੍ਹ (ਬਿਊਰੋ)-ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਦੇ ਪ੍ਰਧਾਨ ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਵਿਧਾਨ ਸਭਾ ’ਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਨਵਜੋਤ ਸਿੰਘ ਸਿੱਧੂ ਵਲੋਂ ਉਨ੍ਹਾਂ ’ਤੇ ਲਾਏ ਨਸ਼ੇ ਦੇ ਇਲਜ਼ਾਮਾਂ ਨੂੰ ਲੈ ਕੇ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਮਜੀਠੀਆ ਨੇ ਮੁੱਖ ਮੰਤਰੀ ਚੰਨੀ ਤੇ ਨਵਜੋਤ ਸਿੱਧੂ ਨੂੰ ਚੈਲੰਜ ਕੀਤਾ ਕਿ ਇਸ ਤਰ੍ਹਾਂ ਮਜੀਠੀਆ ਦੱਬਣ ਵਾਲਾ ਨਹੀਂ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚੰਨੀ ਨੂੰ ਮਹੀਨਾ ਹੋ ਗਿਆ, ਉਹ ਸਾਰੇ ਅਫ਼ਸਰ ਆ ਕੇ ਮੈਨੂੰ ਵੀ ਦੱਸਦੇ ਹਨ। ਤੁਸੀਂ ਉਨ੍ਹਾਂ ਨੂੰ ਸੱਦ-ਸੱਦ ਕੇ ਕਹਿੰਦੇ ਹੋ ਕਿ ਬਿਕਰਮ ਨੂੰ ਅੰਦਰ ਦੇ ਦਿਓ, ਉਹ ਅੱਗੋਂ ਕਹਿੰਦੇ ਹਨ ਕਿ ਕਿਸ ਗੱਲ ’ਤੇ। ਮਜੀਠੀਆ ਨੇ ਕਿਹਾ ਕਿ ਉਨ੍ਹਾਂ ਕੋਲ ਕਿਹੜਾ ਲੀਗਲ ਐਵੀਡੈਂਸ ਹੈ। ਇਨ੍ਹਾਂ ਨੂੰ ਕੁਰਸੀ ਦਾ ਹੰਕਾਰ ਆ ਕਿਉਂਕਿ ਕਿ ਇਹ ਕੰਪ੍ਰੋਮਾਈਜ਼ ਸੀ. ਐੱਮ. ਹਨ, ਜੇ ਠਰ੍ਹੰਮੇ ਵਾਲੇ ਹੁੰਦੇ ਤਾਂ ਸੋਚ-ਸਮਝ ਕੇ ਗੱਲ ਕਰਦੇ। ਮੁੱਖ ਮੰਤਰੀ ਚੰਨੀ ਨੇ ਮੇਰੇ ’ਤੇ ਡਰੱਗ ਦੇ ਨਿੱਜੀ ਇਲਜ਼ਾਮ ਲਾਏ। ਉਨ੍ਹਾਂ ਕਿਹਾ ਕਿ ਫਿਰ ਜਿਹੜੀਆਂ ਰਿਪੋਰਟਾਂ ਦੀ ਇਹ ਗੱਲ ਕਰਦੇ ਹਨ, ਕੋਰਟ, ਹਾਈਕੋਰਟ ਨੇ ਇਸ ’ਤੇ ਫ਼ੈਸਲਾ ਕਰਨਾ ਹੈ ਜਾਂ ਇਨ੍ਹਾਂ ਨੇ ਨਹੀਂ ਕਰਨਾ। ਇਨ੍ਹਾਂ ਕੋਲ ਕਿਹੜਾ ਲੀਗਲ ਐਵੀਡੈਂਸ ਹੈ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਅਦਾਕਾਰਾ ਸੋਨੀਆ ਮਾਨ ਭਲਕੇ ਸ਼੍ਰੋਮਣੀ ਅਕਾਲੀ ਦਲ ’ਚ ਹੋਣਗੇ ਸ਼ਾਮਲ

ਤੁਸੀਂ ਧੱਕੇ ਨਾਲ ਜਿਹੜੇ ਐੱਨ. ਡੀ. ਪੀ. ਐੱਸ. ਦੇ ਕੇਸਾਂ ਦੀ ਗੱਲ ਕਰਦੇ ਹੋ, ਉਨ੍ਹਾਂ ਨੂੰ ਤਿੰਨ ਸਾਲ ਹੋ ਗਏ ਰੱਦ ਹੋਇਆਂ ਨੂੰ ਅਤੇ ਉਨ੍ਹਾਂ ’ਚ ਇਕ ਜ਼ਿਕਰ ਤਕ ਨਹੀਂ ਬਿਕਰਮ ਸਿੰਘ ਦਾ। ਉਨ੍ਹਾਂ ਕਿਹਾ ਕਿ ਧੱਕੇ ਨਾਲ ਸਿਰਫ ਤੁਹਾਡੀ ਰਾਜਨੀਤੀ ਹੈ ਤੇ ਤੁਸੀਂ ਸਮਝਦੇ ਹੋ ਕਿ ਮੈਨੂੰ ਦਬਾ ਲਓਗੇ, ਇਸ ਤਰ੍ਹਾਂ ਨਹੀਂ ਮਜੀਠੀਆ ਦੱਬਣ ਵਾਲਾ। ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਨੂੰ ਏ. ਜੀ. ਲਾਓ, ਨਹੀਂ ਤਾਂ ਇਸ ਨੇ ਨਵੇਂ ਏ. ਜੀ. ਦਾ ਵੀ ਨੁਕਸ ਕੱਢ ਦੇਣਾ ਤੇ ਜੇ ਨਹੀਂ ਭਰੋਸਾ ਤਾਂ ਤਰੁਣਵੀਰ ਲਹਿਲ ਨੂੰ ਹੀ ਲਾ ਦਿਓ, ਜਿਸ ਨੂੰ ਤੁਸੀਂ ਏ. ਏ. ਜੀ. ਲਾ ਦਿੱਤਾ, ਏ ਉਡਾ ਦਿਓ ਏ. ਜੀ. ਬਣ ਜਾਵੇਗਾ। ਉਨ੍ਹਾਂ ਕਿਹਾ ਕਿ ਹੁਣ ਕੋਰਟ ਨੂੰ ਚੀਫ ਜਸਟਿਸ ਵੀ ਇਹ ਲੱਗ ਗਿਆ। ਹੁਣ ਸੂਤਰ ਤੋਂ ਇਹ ਜਾਣਕਾਰੀ ਮਿਲੀ ਹੈ ਕਿ ਇਹ ਮੇਰੇ ’ਤੇ ਨਵਾਂ ਪਰਚਾ ਦਰਜ ਕਰ ਕੇ ਆਪਣੀ ਜਾਨ ਸੌਖੀ ਕਰਨਾ ਚਾਹੁੰਦੇ ਹਨ। ਇਹ ਜਾਨ ਬਚਾਉਣ ਲਈ ਕਾਨੂੰਨ ਦੀਆਂ ਧੱਜੀਆਂ ਉਡਾਉਣਾ ਚਾਹੁੰਦੇ ਹਨ, ਚਾਹੇ ਬਿਜਲੀ ਸਮਝੌਤੇ ਹੋਣ, ਬੀ. ਐੱਸ. ਐੱਫ. ਤੇ ਸੋਲਰ ਦੇ ਮੁੱਦੇ ਹੋਣ ਆਦਿ। ਮੈਂ ਉਨ੍ਹਾਂ ਨੂੰ ਚੈਲੰਜ ਕਰਦਾ ਹਾਂ ਕਿ ਜੇ ਤੁਹਾਡੇ ਕੋਲ ਕੋਈ ਪਰੂਫ ਹੈ ਤਾਂ ਜਨਤਕ ਕੀਤਾ ਜਾਵੇ। ਬੀਬੀ ਨਵਜੋਤ ਕੌਰ ਸਿੱਧੂ ਕਹਿੰਦੇ ਹਨ ਕਿ ਰਿਪੋਰਟ ਪੜ੍ਹੀ ਹੈ ਪਰ ਉਨ੍ਹਾਂ ਨੇ ਕਿੱਥੋਂ ਰਿਪੋਰਟ ਪੜ੍ਹ ਲਈ ਉਹ ਤਾਂ ਸੀਲ ਕਵਰ ’ਚ ਸੀ।

ਇਹ ਵੀ ਪੜ੍ਹੋ : ਡੀ. ਏ. ਪੀ. ਖਾਦ ਦੇ ਸੰਕਟ ਲਈ ਮੋਦੀ ਤੇ ਚੰਨੀ ਸਰਕਾਰ ਜ਼ਿੰਮੇਵਾਰ : ਹਰਪਾਲ ਸਿੰਘ ਚੀਮਾ

ਨੋਟ-ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰ ਕੇ ਦੱਸੋ


author

Manoj

Content Editor

Related News