ਮਜੀਠਾ ਹਲਕੇ ''ਚ ਅਕਾਲੀ ਦਲ ਦੀ ਚੜ੍ਹਾਈ, ਮਜੀਠੀਆ ਬਾਗੋ ਬਾਗ
Saturday, Sep 22, 2018 - 08:45 PM (IST)

ਮਜੀਠਾ,(ਪ੍ਰਿਥੀਪਾਲ ਹਰੀਆਂ)-ਮਜੀਠਾ ਹਲਕੇ ਅਧੀਨ ਜ਼ਿਲਾ ਪੀ੍ਰਸ਼ਦ ਦੀਆਂ ਚਾਰ ਅਤੇ ਬਲਾਕ ਸੰਮਤੀ ਦੀਆਂ 28 ਸੀਟਾਂ ਤੇ ਸ਼੍ਰੋਮਣੀ ਅਕਾਲੀ ਦਲ ਨੇ ਜਿੱਤ ਹਾਸਲ ਕੀਤੀ ਹੈ। ਇਸ ਜਿੱਤ 'ਤੇ ਬਿਕਰਮ ਸਿੰਘ ਮਜੀਠਿਆ ਨੇ ਖੁਸ਼ੀ ਜਾਹਰ ਕਰਦੇ ਹੋਏ ਕਿਹਾ ਕਿ ਮੈਂ ਬੇਹੱਦ ਸ਼ੁਕਰਗੁਜ਼ਾਰ ਹਾਂ ਉਸ ਅਕਾਲ ਪੁਰਖ ਦਾ, ਜਿਨ੍ਹਾਂ ਨੇ ਆਪਣੀ ਮਿਹਰ ਦੀ ਬਖਸ਼ਿਸ਼ ਕੀਤੀ ਤੇ ਬਹੁਤ ਧੰਨਵਾਦੀ ਹਾਂ ਮੇਰੇ ਹਲਕੇ ਦੇ ਮੇਰੇ ਸਾਰੇ ਆਪਣਿਆਂ ਦਾ, ਜਿਨ੍ਹਾਂ ਦੇ ਸਾਥ ਦੀ ਬਦੌਲਤ ਅੱਜ ਸ਼੍ਰੋਮਣੀ ਅਕਾਲੀ ਦਲ ਨੂੰਚੋਣਾਂ 'ਚ ਸ਼ਾਨਦਾਰ ਜਿੱਤ ਪ੍ਰਾਪਤ ਹੋਈ ਹੈ। ਵਾਹਿਗੁਰੂ ਜੀ ਮਿਹਰ ਕਰੋ!
ਮੈਂ ਬੇਹੱਦ ਸ਼ੁਕਰਗੁਜ਼ਾਰ ਹਾਂ ਉਸ ਅਕਾਲ ਪੁਰਖ ਦਾ, ਜਿੰਨਾਂ ਨੇ ਆਪਣੀ ਮਿਹਰ ਦੀ ਬਖਸ਼ਿਸ਼ ਕੀਤੀ ਤੇ ਬਹੁਤ ਧੰਨਵਾਦੀ ਹਾਂ ਮੇਰੇ ਹਲਕੇ ਦੇ ਮੇਰੇ ਸਾਰੇ ਆਪਣਿਆਂ ਦਾ , ਜਿੰਨਾਂ ਦੇ ਸਾਥ ਦੀ ਬਦੌਲਤ ਅੱਜ ਸ਼੍ਰੋਮਣੀ ਅਕਾਲੀ ਦਲ ਨੂੰ ਚੋਣਾਂ 'ਚ ਸ਼ਾਨਦਾਰ ਜਿੱਤ ਪ੍ਰਾਪਤ ਹੋਈ ਹੈ। ਵਾਹਿਗੁਰੂ ਮਿਹਰ ਕਰੇ ! pic.twitter.com/LSwqbJveSo
— Bikram Majithia (@bsmajithia) September 22, 2018
ਜ਼ਿਲਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ 'ਚ ਹਲਕਾ ਮਜੀਠਾ ਹਲਕਾ ਮਜੀਠਾ ਅਧੀਨ ਆਉਂਦੇ ਚਾਰ ਜ਼ਿਲਾ ਪ੍ਰੀਸ਼ਦ ਦੀਆਂ ਸੀਟਾਂ 'ਤੇ ਚੋਣ ਲੜ੍ਹ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਆਪਣੇ ਨੇੜਲੇ ਵਿਰੋਧੀ ਕਾਂਗਰਸੀ ਉਮੀਦਵਾਰਾਂ ਨੂੰ ਹਰਾ ਕੇ ਜੇਤੂ ਕਰਾਰ ਰਹੇ । ਜ਼ਿਲਾ ਪ੍ਰੀਸ਼ਦ ਦੇ ਜੋਨ ਮਜੀਠਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪ੍ਰਭਦਿਆਲ ਸਿੰਘ ਆਪਣੇ ਵਿਰੋਧੀ ਕਾਂਗਰਸ ਪਾਰਟੀ ਦੇ ਉਮੀਦਵਾਰ ਪ੍ਰਦੀਪ ਸਿੰਘ ਭੁੱਲਰ ਨੂੰ 1643 ਵੋਟਾਂ ਦੇ ਫਰਕ ਨਾਲ, ਜੋਨ ਕੱਥੂਨੰਗਲ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਗੁਰਮੀਤ ਕੌਰ ਆਪਣੇ ਨੇੜਲੇ ਵਿਰੋਧੀ ਕਾਂਗਰਸ ਪਾਰਟੀ ਦੀ ਉਮੀਦਵਾਰ ਅਜਨੀਤ ਕੌਰ ਨੂੰ 1455 ਵੋਟਾਂ ਦੇ ਫਰਕ ਨਾਲ ਅਤੇ ਜੋਨ ਭੰਗਾਲੀ ਕਲਾਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸਕੱਤਰ ਸਿੰਘ ਆਪਣੇ ਵਿਰੋਧੀ ਕਾਂਗਰਸ ਪਾਰਟੀ ਦੇ ਉਮੀਦਵਾਰ ਹਰਦੀਸ਼ ਸਿੰਘ ਨੂੰ 368 ਵੋਟਾਂ ਦੇ ਫਰਕ ਨਾਲ ਜਿੱਤੇ।
ਇਸੇ ਤਰ੍ਹਾਂ ਬਲਾਕ ਸੰਮਤੀ ਦੇ ਹਲਕਾ ਮਜੀਠਾ ਅਧੀਨ ਆਉਂਦੇ 32 ਬਲਾਕ ਸੰਮਤੀ ਜੋਨਾਂ 'ਚੋਂ 28 ਜੋਨਾਂ ਦੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਆਪਣੇ ਨੇੜੇ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਹਰਾ ਕੇ ਜੇਤੂ ਕਰਾਰ ਦਿੱਤੇ ਗਏ। ਇਸ ਤਰ੍ਹਾਂ ਹਲਕਾ ਮਜੀਠਾ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਹੂੰਝਾ ਫੇਰੂ ਜਿੱਤ ਦਰਜ ਕਰਵਾਈ ਹੈ। ਇਸ ਮੌਕੇ ਤਲਬੀਰ ਗਿੱਲ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਹਲਕੇ ਵਿਚ ਬਹੁਤ ਸਾਰਾ ਕੂੜ ਪ੍ਰਚਾਰ ਕੀਤਾ ਸੀ, ਜਿਸ ਦੇ ਉਲਟ ਅੱਜ ਲੋਕਾ ਨੇ ਫਤਵਾ ਦਿੱਤਾ ਹੈ। ਇਸ ਮੌਕੇ ਜੇਤੂ ਉਮੀਦਵਾਰਾ ਨਾਲ ਸਕੱਤਰ ਜਨਰਲ ਮਾਝਾ ਜੋਨ ਤਲਬੀਰ ਸਿੰਘ ਗਿੱਲ, ਜੋਧ ਸਿੰਘ ਸਮਰਾ, ਸਰਬਜੀਤ ਸਿੰਘ ਸਪਾਰੀਵਿੰਡ, ਜ਼ਿਲਾ ਪ੍ਰੀਸਦ ਮੈਬਰ ਪ੍ਰਭਦਿਆਲ ਸਿੰਘ ਪੰਨੂੰ, ਸਕੱਤਰ ਸਿੰਘ ਮਰੜੀ, ਗੁਰਵੇਲ ਸਿੰਘ ਅਲਕੜੇ, ਸੱਜਣ ਸਿੰਘ ਬੁੱਢਾਥੇਹ, ਸਰਪੰਚ ਜਸਪਾਲ ਸਿੰਘ ਭੋਆ, ਜਤਿੰਦਰ ਸਿੰਘ ਤਲਵੰਡੀ, ਗੁਰਿੰਦਰ ਸਿੰਘ ਭੋਮਾ, ਧੀਰ ਸਿੰਘ ਦਾਦੂਪੁਰਾ, ਨਿਸਾਨ ਸਿੰਘ ਸੋਹੀਆਂ, ਸੁਖਚੈਲ ਸਿੰਘ ਭੋਮਾ, ਬਾਬਾ ਗੁਰਦੀਪ ਸਿੰਘ, ਜਗਰਾਜ ਸਿੰਘ ਜੱਗਾ ਹਰੀਆਂ ਤੇ ਹੋਰ ਅਕਾਲੀ ਵਰਕਰ ਮੌਜੂਦ ਸਨ।