ਪੰਜਾਬ ਦਾ Main Highway ਰਹੇਗਾ ਬੰਦ, ਘਰੋਂ ਨਿਕਲ ਰਹੇ ਹੋ ਤਾਂ ਪਹਿਲਾਂ ਪੜ੍ਹੋ ਪੂਰੀ ਖ਼ਬਰ
Saturday, Feb 10, 2024 - 10:21 AM (IST)
ਲੁਧਿਆਣਾ : ਪੰਜਾਬ ਟਰੱਕ ਆਪਰੇਟਰ ਯੂਨੀਅਨ ਦੇ ਪੰਜਾਬ ਪ੍ਰਧਾਨ ਹੈਪੀ ਸੰਧੂ ਨੇ ਕਿਹਾ ਕਿ ਬੀਤੇ ਦਿਨੀਂ ਹੋਈ ਮੀਟਿੰਗ 'ਚ ਕੋਰ ਕਮੇਟੀ ਨੇ ਫ਼ੈਸਲਾ ਕੀਤਾ ਹੈ ਕਿ 14 ਫਰਵਰੀ ਨੂੰ ਜੰਮੂ-ਦਿੱਲੀ ਨੈਸ਼ਨਲ ਹਾਈਵੇਅ 'ਤੇ ਲਾਡੋਵਾਲ ਟੋਲ ਪਲਾਜ਼ਾ ਨੇੜੇ ਸੜਕ ਨੂੰ ਦੋਹਾਂ ਪਾਸਿਓਂ ਬੰਦ ਕਰ ਦਿੱਤਾ ਜਾਵੇਗਾ। ਉਨ੍ਹਾਂ ਨੇ ਪੰਜਾਬ ਦੇ ਕਿਸਾਨ ਸੰਗਠਨਾਂ ਅਤੇ ਹੋਰ ਲੋਕਾਂ ਨੂੰ ਇਸ ਸੰਘਰਸ਼ 'ਚ ਹਿੱਸਾ ਲੈਣ ਦਾ ਸੱਦਾ ਦਿੱਤਾ ਹੈ ਤਾਂ ਜੋ 'ਹਿੱਟ ਐਂਡ ਰਨ' ਦੇ ਨਵੇਂ ਕਾਨੂੰਨ ਨੂੰ ਰੱਦ ਕਰਵਾਇਆ ਜਾ ਸਕੇ। ਬੈਠਕ 'ਚ ਬਲਬੀਰ ਸਿੰਘ ਬਿੱਟੂ, ਜਗਜੀਤ ਸਿੰਘ ਕੰਬੋਜ, ਰਜਨੀਸ਼ ਸ਼ਰਮਾ ਅਤੇ ਹੋਰ ਮੌਜੂਦ ਸਨ।
ਇਹ ਵੀ ਪੜ੍ਹੋ : PSEB ਦੀਆਂ ਪ੍ਰੀਖਿਆਵਾਂ ਲਈ ਆਬਜ਼ਰਵਰਾਂ ਨੂੰ ਸਖ਼ਤ ਹੁਕਮ ਜਾਰੀ, ਨਾ ਮੰਨਣ 'ਤੇ ਹੋਵੇਗੀ ਕਾਰਵਾਈ
ਕੀ ਹੁੰਦਾ ਹੈ 'ਹਿੱਟ ਐਂਡ ਰਨ'?
'ਹਿੱਟ ਐਂਡ ਰਨ' ਉਸ ਨੂੰ ਕਹਿੰਦੇ ਹਨ, ਜਦੋਂ ਗੱਡੀ ਦੀ ਟੱਕਰ ਤੋਂ ਬਾਅਦ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਜਾਂਦਾ ਹੈ। ਇਨ੍ਹਾਂ ਮਾਮਲਿਆਂ 'ਚ ਜ਼ਖਮੀ ਸ਼ਖ਼ਸ ਨੂੰ ਸਮਾਂ ਰਹਿੰਦੇ ਹਸਪਤਾਲ ਪਹੁੰਚਾਉਣ ਜਾਂ ਮੁੱਢਲਾ ਇਲਾਜ ਮਿਲਣ 'ਤੇ ਬਚਾਇਆ ਵੀ ਜਾ ਸਕਦਾ ਹੈ। ਪੁਰਾਣੇ ਕਾਨੂੰਨ ਮੁਤਾਬਕ ਹਿੱਟ ਐਂਡ ਰਨ ਕੇਸ 'ਚ 2 ਸਾਲ ਦੀ ਸਜ਼ਾ ਸੀ ਅਤੇ ਜ਼ਮਾਨਤ ਵੀ ਮਿਲ ਜਾਂਦੀ ਸੀ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ NRIs ਲਈ ਅਹਿਮ ਫ਼ੈਸਲਾ, ਏਅਰਪੋਰਟਾਂ 'ਤੇ ਮਿਲੇਗੀ ਖ਼ਾਸ ਸਹੂਲਤ
ਕੀ ਕਹਿੰਦਾ ਹੈ ਨਵਾਂ ਨਿਯਮ?
ਨਵੇਂ ਨਿਯਮ ਮੁਤਾਬਕ ਜੇਕਰ ਸੜਕ ਹਾਦਸੇ ਤੋਂ ਬਾਅਦ ਗੱਡੀ ਦਾ ਚਾਲਕ ਪੁਲਸ ਨੂੰ ਇਸ ਦੀ ਸੂਚਨਾ ਦਿੱਤੇ ਬਿਨਾਂ ਮੌਕੇ ਤੋਂ ਫ਼ਰਾਰ ਹੁੰਦਾ ਹੈ ਤਾਂ ਉਸ ਨੂੰ 10 ਸਾਲ ਦੀ ਸਜ਼ਾ ਅਤੇ ਜ਼ੁਰਮਾਨਾ ਦੇਣਾ ਪਵੇਗਾ। ਇਹ ਨਵੇਂ ਨਿਯਮ ਨਿੱਜੀ ਵਾਹਨ ਚਾਲਕਾਂ 'ਤੇ ਵੀ ਬਰਾਬਰ ਰੂਪ 'ਚ ਲਾਗੂ ਕੀਤੇ ਜਾਣਗੇ। ਇਸ ਕਾਰਨ ਦੇਸ਼ 'ਚ ਕਈ ਇਲਾਕਿਆਂ 'ਚ ਵਿਰੋਧ ਪ੍ਰਦਰਸ਼ਨ ਚੱਲ ਰਿਹਾ ਹੈ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8