ਮਾਹਿਲਪੁਰ ’ਚ ਵੱਡੀ ਵਾਰਦਾਤ: ਵਿਦੇਸ਼ ਤੋਂ ਆਏ ਜਵਾਈ ਵਲੋਂ ਗੋਲੀਆਂ ਮਾਰ ਕੇ ਸੱਸ ਦਾ ਕਤਲ, ਪਤਨੀ ਦੀ ਹਾਲਤ ਨਾਜ਼ੁਕ

Sunday, Aug 22, 2021 - 04:32 PM (IST)

ਮਾਹਿਲਪੁਰ ’ਚ ਵੱਡੀ ਵਾਰਦਾਤ: ਵਿਦੇਸ਼ ਤੋਂ ਆਏ ਜਵਾਈ ਵਲੋਂ ਗੋਲੀਆਂ ਮਾਰ ਕੇ ਸੱਸ ਦਾ ਕਤਲ, ਪਤਨੀ ਦੀ ਹਾਲਤ ਨਾਜ਼ੁਕ

ਮਾਹਿਲਪੁਰ (ਦੀਪਕ ਅਗਨੀਹੋਤਰੀ)- ਬਲਾਕ ਮਾਹਿਲਪੁਰ ਦੇ ਪਹਾੜੀ ਖਿੱਤੇ ਦੇ ਪਿੰਡ ਝੁੰਗੀਆਂ ਵਿੱਚ ਅੱਜ ਸਵੇਰੇ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਇਕ ਜਵਾਈ ਵਲੋਂ ਆਪਣੇ ਘਰ ਪਹੁੰਚ ਕੇ ਆਪਣੀ ਸੱਸ ਅਤੇ ਪਤਨੀ ਨੂੰ ਗੋਲੀ ਮਾਰ ਦੇਣ ਦਾ ਮਾਮਲਾ ਸਾਹਮਣੇ ਆਇਆ। ਲੋਕਾਂ ਦੇ ਅਨੁਸਾਰ ਕਤਲ ਦੀ ਇਹ ਘਟਨਾ ਸਵੇਰੇ ਛੇ ਵਜੇ ਦੇ ਕਰੀਬ ਵਾਪਰੀ ਹੈ। ਘਟਨਾ ਦੀ ਸੂਚਨਾ ਮਿਲਣ ’ਤੇ ਥਾਣਾ ਚੱਬੇਵਾਲ ਦੀ ਪੁਲਸ ਮੌਕੇ ’ਤੇ ਪਹੁੰਚ ਗਈ, ਜਿਨ੍ਹਾਂ ਨੇ ਲਾਸ਼ ਨੂੰ ਆਪਣੇ ਕਬਜ਼ੇ ’ਚ ਲੈ ਲਿਆ।

ਪੜ੍ਹੋ ਇਹ ਵੀ ਖ਼ਬਰ - ਵਿਆਹੁਤਾ ਜਨਾਨੀ ਦੀ ਭੇਤਭਰੇ ਹਾਲਾਤ ’ਚ ਮੌਤ, ਪਿਓ ਨੇ ਰੋਂਦਿਆਂ ਕਿਹਾ-ਧੀ ਦਾ ਹੋਇਆ ਕਤਲ (ਵੀਡੀਓ)

ਪਰਿਵਾਰਕ ਸੂਤਰਾਂ ਅਨੁਸਾਰ ਜਵਾਈ ਮਨਦੀਪ ਸਿੰਘ ਵਾਸੀ ਭਾਰ ਸਿੰਘਪੁਰਾ ਵਿਆਹ ਤੋਂ ਬਾਅਦ ਵਿਦੇਸ਼ ਚਲਾ ਗਿਆ ਸੀ। ਉਸਦੀ ਪਤਨੀ ਸ਼ਬਦੀਪ ਕੌਰ ਪੁੱਤਰੀ ਰਾਜਦੀਪ ਸਿੰਘ ਨੂੰ ਵੀ ਨਹੀਂ ਪਤਾ ਕਿ ਮਨਦੀਪ ਵਿਦੇਸ਼ ਤੋਂ ਕਦੋਂ ਆਇਆ। ਵਿਦੇਸ਼ ਆਉਣ ਤੋਂ ਬਾਅਦ ਉਹ ਰਾਤ ਦਸ ਵਜੇ ਪਿੰਡ ਝੁੰਗੀਆਂ ਪਹੁੰਚ ਗਿਆ। ਰਾਤ ਸਹੁਰੇ ਘਰ ਰਹਿਣ ਤੋਂ ਬਾਦ ਉਹ ਸੁਵੇਰੇ ਛੇ ਵਜੇ ਪਤਨੀ ਅਤੇ ਸੱਸ ਬਲਵੀਰ ਕੌਰ ਨੂੰ ਗੋਲੀਆਂ ਮਾਰ ਕੇ ਨੰਗੇ ਪੈਰ ਹੀ ਫਰਾਰ ਹੋ ਗਿਆ। ਬਲਬੀਰ ਕੌਰ ਦੀ ਗੋਲੀ ਲੱਗਣ ਕਾਰਨ ਮੌਕੇ ’ਤੇ ਹੀ ਮੌਤ ਹੋ ਗਈ। ਥਾਣਾ ਚੱਬੇਵਾਲ ਦੀ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਇਸ ਮਾਮਲੇ ਦੀ ਅਗਲੇਰੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ।

ਪੜ੍ਹੋ ਇਹ ਵੀ ਖ਼ਬਰ - ਜਜ਼ਬੇ ਨੂੰ ਸਲਾਮ! ਮਾਂ-ਪਿਓ ਦੀ ਮੌਤ ਮਗਰੋਂ 13 ਸਾਲਾ ਦੀਪਕ ਰੇਹੜੀ ਲਗਾ ਕੇ ਪੂਰੇ ਕਰ ਰਿਹਾ ਆਪਣੇ ਸੁਫ਼ਨੇ (ਵੀਡੀਓ)


author

rajwinder kaur

Content Editor

Related News