ਲੁਧਿਆਣਾ ਦੇ ਵਾਰ ਮਿਊਜ਼ੀਅਮ ’ਚੋਂ ਚੋਰੀ ਹੋਈ ਮਹਾਰਾਜਾ ਰਣਜੀਤ ਸਿੰਘ ਦੀ ਖੁਖਰੀ

Friday, Feb 28, 2020 - 08:41 AM (IST)

ਲੁਧਿਆਣਾ ਦੇ ਵਾਰ ਮਿਊਜ਼ੀਅਮ ’ਚੋਂ ਚੋਰੀ ਹੋਈ ਮਹਾਰਾਜਾ ਰਣਜੀਤ ਸਿੰਘ ਦੀ ਖੁਖਰੀ

ਲੁਧਿਆਣਾ (ਨਰਿੰਦਰ) - ਲੁਧਿਆਣਾ ਦੇ ਮਹਾਰਾਜਾ ਰਣਜੀਤ ਸਿੰਘ ਵਾਰ ਮਿਊਜ਼ੀਅਮ ’ਚ ਮਹਾਰਾਜਾ ਰਣਜੀਤ ਸਿੰਘ ਦੀ ਖੁਖਰੀ ਚੋਰੀ ਹੋਣ ਦੀ ਸੂਚਨਾ ਮਿਲੀ ਹੈ। ਚੋਰੀ ਦੀ ਇਹ ਸਾਰੀ ਘਟਨਾ ਉਥੇ ਲੱਗੇ ਸੀ.ਸੀ.ਟੀ.ਵੀ .ਕੈਮਰੇ ’ਚ ਕੈਦ ਹੋ ਗਈ। ਘਟਨਾ ਦੀ ਸੂਚਨਾ ਮਿਲਣ ’ਤੇ ਪੁੱਜੀ ਪੁਲਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਲੁਧਿਆਣਾ ਦੇ ਮਹਾਰਾਜਾ ਰਣਜੀਤ ਸਿੰਘ ਵਾਰ ਮਿਊਜ਼ੀਅਮ ’ਚ 6 ਤਰੀਕ ਦੀ ਸ਼ਾਮ ਨੂੰ ਚਾਰ ਸਾਢੇ ਚਾਰ ਵਜੇ ਦੋ ਵਿਸਟਰ ਆਏ ਸਨ। ਆਏ ਹੋਏ ਉਕਤ ਵਿਸਟਰਾਂ ਨੇ ਮੌਕਾ ਦੇਖ ਕੇ 10. 15 ਸੈਕਿੰਡ ’ਚ ਮਹਾਰਾਜਾ ਰਣਜੀਤ ਸਿੰਘ ਦੀ ਖੁਖਰੀ ਚੋਰੀ ਕਰ ਲਈ। ਦੱਸ ਦੇਈਏ ਕਿ ਇਹ ਖੁਖਰੀ ਮਹਾਰਾਜਾ ਰਣਜੀਤ ਸਿੰਘ ਦੇ ਯੁੱਧ ਦੇ ਵਕਤ ਇਸਤੇਮਾਲ ਕੀਤੀ ਜਾਂਦੀ ਸੀ। ਸੀ.ਸੀ.ਟੀ.ਵੀ. ਕੈਮਰੇ ’ਚ ਕੈਦ ਹੋਈ ਫੁਟੇਜ਼ ਦੇ ਆਧਾਰ ’ਤੇ ਮਾਮਲਾ ਦਰਜ ਕਰਨ ਮਗਰੋਂ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ। 


author

rajwinder kaur

Content Editor

Related News