ਮਾਘੀ ਮੇਲੇ ’ਚ ਚੱਲ ਰਹੇ ‘ਮੌਤ ਦੇ ਖੂਹ’ ਸ਼ੋਅ ’ਚ ਹੋਇਆ ਹੰਗਾਮਾ, ਮਚੇ ਚੀਕ-ਚਿਹਾੜੇ ’ਚ ਵਾਪਰੀ ਵੱਡੀ ਘਟਨਾ

Sunday, Jan 15, 2023 - 06:39 PM (IST)

ਮਾਘੀ ਮੇਲੇ ’ਚ ਚੱਲ ਰਹੇ ‘ਮੌਤ ਦੇ ਖੂਹ’ ਸ਼ੋਅ ’ਚ ਹੋਇਆ ਹੰਗਾਮਾ, ਮਚੇ ਚੀਕ-ਚਿਹਾੜੇ ’ਚ ਵਾਪਰੀ ਵੱਡੀ ਘਟਨਾ

ਮੋਗਾ/ਨਿਹਾਲ ਸਿੰਘ ਵਾਲਾ/ਬਿਲਾਸਪੁਰ (ਬਾਵਾ) : ਪੰਜਾਬ ਦੇ ਦੂਜੇ ਸਭ ਤੋਂ ਵੱਡੇ ਇਤਿਹਾਸਕ ਮਾਘੀ ਮੇਲੇ ਤਖਤੂਪੁਰਾ ਵਿਖੇ ਚੱਲ ਰਹੇ ‘ਮੌਤ ਦੇ ਖੂਹ’ ਸ਼ੋਅ ’ਤੇ ਹੰਗਾਮਾ ਹੋ ਗਿਆ। ਗੱਲ ਇਥੋਂ ਤੱਕ ਪਹੁੰਚ ਗਈ ਕਿ ਮੇਲੇ ਦੌਰਾਨ ਭੜਕੀ ਭੀੜ ਨੇ ਇਸ ਸ਼ੋਅ ਦੀਆਂ ਟਿਕਟ ਕੱਟ ਰਹੇ ਵਿਅਕਤੀ ਨੂੰ ਕਈ ਫੁੱਟ ਉੱਚੇ ਫੱਟੇ ਤੋਂ ਥੱਲੇ ਸੁੱਟ ਦਿੱਤਾ, ਜਿਸ ਕਾਰਣ ਉਕਤ ਵਿਅਕਤੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ।

ਇਹ ਵੀ ਪੜ੍ਹੋ : ਕਾਂਸਟੇਬਲ ਕੁਲਦੀਪ ਬਾਜਵਾ ਦਾ ਕਤਲ ਕਰਨ ਵਾਲੇ ਗੈਂਗਸਟਰ ਜ਼ੋਰਾ ਦਾ ਪੁਲਸ ਨੇ ਕੀਤਾ ਐਨਕਾਊਂਟਰ

PunjabKesari

ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸੰਜੇ ਕੁਮਾਰ ਪੁੱਤਰ ਕਸ਼ੋਰੀ ਲਾਲ ਵਾਸੀ ਜਲਾਲੀ ਜ਼ਿਲ੍ਹਾ ਅਲੀਗੜ੍ਹ (ਯੂ. ਪੀ.) ਜੋ ਕਿ ਮੌਤ ਦਾ ਖੂਨ ਸ਼ੋਅ ਦੀਆਂ ਟਿਕਟਾਂ ਕੱਟ ਰਿਹਾ ਸੀ ਅਤੇ ਭੜਕੀ ਭੀੜ ਨੇ ਉਸ ਨੂੰ ਉਪਰ ਤੋਂ ਹੇਠਾਂ ਸੁੱਟ ਦਿੱਤਾ, ਜਿਸ ਕਾਰਨ ਉਸ ਦੀ ਲੱਤ ਟੁੱਟ ਗਈ। ਘਟਨਾ ਦਾ ਪਤਾ ਲੱਗਦੇ ਹੀ ਡਾਕਟਰਾਂ ਦੀ ਟੀਮ ਘਟਨਾ ਸਥਾਨ ’ਤੇ ਪਹੁੰਚੀ ਅਤੇ ਉਸ ਦੀ ਜਾਂਚ ਕਰਨ ਤੋਂ ਬਾਅਦ ਐਬੂਲੈਂਸ ਰਾਹੀਂ ਇਲਾਜ ਲਈ ਉਸਨੂੰ ਮੋਗਾ ਸਿਵਲ ਹਸਪਤਾਲ ਭੇਜ ਦਿੱਤਾ। ਪੁਲਸ ਮੁਤਾਬਕ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਘਟਨਾ ਦੇ ਪਿੱਛੇ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ। 

ਇਹ ਵੀ ਪੜ੍ਹੋ : ਜੇਲ੍ਹ ’ਚ ਬੰਦ ਖ਼ਤਰਨਾਕ ਗੈਂਗਸਟਰ ਨੇ ਅੰਮ੍ਰਿਤਪਾਲ ਸਿੰਘ ਨੂੰ ਲਿਖੀ ਚਿੱਠੀ, ਆਖੀਆਂ ਵੱਡੀਆਂ ਗੱਲਾਂ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
 


author

Gurminder Singh

Content Editor

Related News