ਮਾਛੀਵਾੜਾ ਸਾਹਿਬ ਵਿਖੇ ਗੈਂਗਰੇਪ ਦੀ ਸ਼ਿਕਾਰ ਹੋਈ ਕੁੜੀ ਨੇ ਹਸਪਤਾਲ ’ਚ ਤੋੜਿਆ ਦਮ

Thursday, Oct 21, 2021 - 12:03 PM (IST)

ਮਾਛੀਵਾੜਾ ਸਾਹਿਬ ਵਿਖੇ ਗੈਂਗਰੇਪ ਦੀ ਸ਼ਿਕਾਰ ਹੋਈ ਕੁੜੀ ਨੇ ਹਸਪਤਾਲ ’ਚ ਤੋੜਿਆ ਦਮ

ਮਾਛੀਵਾੜਾ ਸਾਹਿਬ (ਟੱਕਰ, ਸਚਦੇਵਾ)-ਲੰਘੀ 17 ਅਕਤੂਬਰ ਨੂੰ ਨੇੜਲੇ ਇਕ ਪਿੰਡ ਦੀ 18 ਸਾਲਾ ਕੁੜੀ ਨਾਲ ਤਿੰਨ ਨੌਜਵਾਨਾਂ ਵੱਲੋਂ ਉਸ ਨੂੰ ਨਸ਼ੇ ਵਾਲੀ ਚੀਜ਼ ਪਿਲਾ ਕੇ ਗੈਂਗਰੇਪ ਕੀਤਾ ਗਿਆ ਸੀ। ਜ਼ਖ਼ਮੀ ਹਾਲਤ ਵਿਚ ਉਸ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਜ਼ਖ਼ਮਾਂ ਦੀ ਤਾਬ ਨਾ ਝਲਦੇ ਹੋਏ ਉਕਤ ਕੁੜੀ ਨੇ ਦਮ ਤੋੜ ਦਿੱਤਾ।

ਜਾਣਕਾਰੀ ਅਨੁਸਾਰ ਕੁੜੀ ਦੀ ਮਾਤਾ ਨੇ ਪੁਲਸ ਕੋਲ ਬਿਆਨ ਦਰਜ ਕਰਵਾਏ ਕਿ ਉਹ ਆਪਣੀ ਕੁੜੀ ਨਾਲ ਲੰਘੀ 17 ਅਕਤੂਬਰ ਨੂੰ ਸ਼ਾਮ 4.30 ਵਜੇ ਖੇਤਾਂ ’ਚੋਂ ਪਸ਼ੂਆਂ ਲਈ ਚਾਰਾ ਲੈਣ ਗਈ ਸੀ।ਬਿਆਨਕਰਤਾ ਅਨੁਸਾਰ ਉਹ ਚਾਰੇ ਦੀ ਇਕ ਪੰਡ ਘਰ ਸੁੱਟਣ ਲਈ ਚਲੀ ਗਈ, ਜਦਕਿ ਉਸ ਦੀ ਕੁੜੀ ਖੇਤਾਂ ’ਚ ਹੋਰ ਚਾਰਾ ਵੱਢ ਰਹੀ ਸੀ। ਜਦੋਂ ਉਹ ਵਾਪਸ ਖੇਤਾਂ ’ਚ ਆਈ ਤਾਂ ਕੁੜੀ ਬੇਹੋਸ਼ ਪਈ ਹੋਈ ਸੀ। ਕੁੜੀ ਨੂੰ ਮਾਛੀਵਾੜਾ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਲੁਧਿਆਣਾ ਰੈਫ਼ਰ ਕਰ ਦਿੱਤਾ।

ਇਹ ਵੀ ਪੜ੍ਹੋ: ਜਲੰਧਰ: ਪੁਲਸ ਯਾਦਗਾਰੀ ਦਿਵਸ ’ਤੇ PAP ਪੁੱਜੇ ਉੱਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ, ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ
ਕੁੜੀ ਨੇ ਹੋਸ਼ ਆਉਣ ’ਤੇ ਦੱਸਿਆ ਕਿ ਜਦੋਂ ਉਹ ਖੇਤਾਂ ’ਚ ਇਕੱਲੀ ਸੀ ਤਾਂ ਮੇਰੇ ਕੋਲ ਨੌਜਵਾਨ ਗੁਰਿੰਦਰ ਸਿੰਘ, ਯਾਦਵਿੰਦਰ ਸਿੰਘ ਅਤੇ ਇਕ ਨਾਬਾਲਗ ਸਤਵਿੰਦਰ ਕਾਲਪਨਿਕ ਨਾਂ (ਸਾਰੇ ਵਾਸੀ ਸ਼ਤਾਬਗੜ੍ਹ) ਆਏ, ਜਿਨ੍ਹਾਂ ਨੇ ਮੈਨੂੰ ਨਸ਼ੇ ਵਾਲੀ ਦਵਾਈ ਪਿਲਾ ਦਿੱਤੀ ਅਤੇ ਫਿਰ ਮੇਰੇ ਨਾਲ ਜਬਰ-ਜ਼ਿਨਾਹ ਕੀਤਾ। ਬੀਤੇ ਦਿਨ ਲੁਧਿਆਣਾ ਦੇ ਸਿਵਲ ਹਸਪਤਾਲ ’ਚ ਇਲਾਜ ਅਧੀਨ ਉਕਤ ਕੁੜੀ ਦੀ ਮੌਤ ਹੋ ਗਈ।
ਮਾਮਲੇ ਦੀ ਜਾਂਚ ਕਰ ਰਹੇ ਸਬ-ਇੰਸਪੈਕਟਰ ਸੰਤੋਖ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਕੁੜੀ ਦੀ ਮੌਤ ਸਬੰਧੀ ਹਸਪਤਾਲ ਵੱਲੋਂ ਜਾਣਕਾਰੀ ਮਿਲੀ ਗਈ ਹੈ। ਉਕਤ ਕੁੜੀ ਦੇ ਪੋਸਟਮਾਰਟਮ ਤੋਂ ਬਾਅਦ ਕਥਿਤ ਦੋਸ਼ੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਵੇਗੀ।

ਇਹ ਵੀ ਪੜ੍ਹੋ: ਕੈਪਟਨ ਬੋਲੇ, ਨਵੀਂ ਪਾਰਟੀ ਬਣਾਉਣ ਦਾ ਫ਼ੈਸਲਾ ਅਟਲ, ਨਵਜੋਤ ਸਿੱਧੂ ’ਤੇ ਦਿੱਤਾ ਵੱਡਾ ਬਿਆਨ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News